ਪਟਿਆਲਾ

2017 ‘ਚ ਨਵਾਂ ਇਤਿਹਾਸ ਸਿਰਜਾਂਗੇ : ਹੈਪੀ ਲੋਹਟ

ਹੈਪੀ ਲੋਹਟ ਅਤੇ ਜਗਮੋਹਨ ਚੌਹਾਨ ਦੀ ਅਗਵਾਈ ‘ਚ ਸੈਂਕੜੇ ਨੌਜਵਾਨ ਯੂਥ ਫਾਰ ਮੁਹਿੰਮ ‘ਚ ਕੁੱਦੇ
ਪਟਿਆਲਾ (ਮਧੂਸਾਰ ਬਿਊਰੋ)
ਯੂਥ ਅਕਾਲੀ ਦਲ ਐਸ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਹੈਪੀ ਲੋਹਟ ਅਤੇ ਜਗਮੋਹਨ ਚੌਹਾਨ ਦੀ ਅਗਵਾਈ ਵਿਚ ਸੈਂਕੜੇ ਨੌਜਵਾਨਾਂ ਯੂਥ ਫਾਰਮ ਮੁਹਿੰਮ ਦਾ ਹਿੱਸਾ ਬਣਨ ਲੱਗ ਪਏ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ 9 ਸਾਲਾਂ ਦੇ ਕਾਰਜਕਾਲ ਵਿਚ ਕੀਤੇ ਗਏ ਵਿਕਾਸ ਕੰਮਾਂ ਨੂੰ ਘਰ ਘਰ ਜਾ ਕੇ ਲੋਕਾਂ ਤੱਕ ਪਹੁੰਚਾਉਣ ਲਈ ਯੂਥ ਨੌਜਵਾਨਾਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ 2017 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਨਵਾਂ ਇਤਿਹਾਸ ਸਿਰਜਿਆ ਜਾਵੇਗਾ।
ਇਹ ਪ੍ਰਗਟਾਵਾ ਯੂਥ ਅਕਾਲੀ ਦਲ ਐਸ.ਸੀ. ਵਿੰਗ ਦੇ ਪ੍ਰਧਾਨ ਹੈਪੀ ਲੌਹਟ ਨੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਠਜੋੜ ਸਰਕਾਰ ਨੇ ਹਰ ਵਰਗ ਨੂੰ ਉਚਾ ਚੁੱਕਣ ਲਈ ਵਿਕਾਸ ਕਰਵਾਇਆ, ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਵੀ ਉਪਰ ਚੁੱਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦੀ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ, ਸਰਪਲੱਸ ਬਿਜਲੀ, ਚਹੁੰ ਮਾਰਗਾਂ ਸੜਕਾਂ ਦਾ ਵਿਛਾਇਆ ਗਿਆ ਜਾਲ ਸਰਕਾਰ ਦੇ ਵਿਕਾਸ ਦੀ ਅਹਿਮ ਨਿਸ਼ਾਨੀ ਹੈ।
ਉਨ੍ਹਾਂ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਭਲਾਈ ਸਕੀਮਾਂ ਜਿਨਾਂ ਵਿਚ ਆਟਾ ਦਾਲ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਅਤੇ ਸਿਹਤ ਸਹੂਲਤਾਂ ਦਾ ਹਰ ਵਿਅਕਤੀ ਲਾਭ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਵੇਖਦੇ ਹੋਏ ਅੱਜ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਜਿਹੜੀ ਸਰਕਾਰ ਹਰ ਵਰਗ ਦੇ ਜੀਵਨ ਪੱਧਰ ਉਚਾ ਚਕਣ ਲਈ ਵਚਨਬੱਧ ਹਨ ਅਜਿਹੀ ਸਰਕਾਰ ਨੂੰ ਤੀਜੀ ਵਾਰ ਮੁੜ ਲਿਆਂਦਾ ਜਾਵੇ।
ਇਸ ਮੌਕੇ ਕੋਆਰਡੀਨੇਟਰ ਜਗਮੋਹਨ ਚੌਹਾਨ ਨੇ ਕਿਹਾ ਕਿ ਅੱਜ ਲੋਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਦੇ ਘਾਇਲ ਹਨ, ਜਿਨਾਂ ਨੇ ਸੂਬੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸ. ਬਾਦਲ ਦਾ ਸੁਪਨਾ ਹੈ ਕਿ ਸੂਬੇ ਵਿਚ ਅਕਾਲੀ ਦਲ ਦਾ 25 ਸਾਲ ਰਾਜ ਸਥਾਪਿਤ ਕਰਕੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਖਾਲਸਾ, ਸੋਨੀ ਲੌਹਟ, ਵਿਕਰਮ, ਸ਼ੰਮੀ, ਪਰਦੀਪ, ਰਵੀ, ਵਿਕਾਸ ਕੁਮਾਰ, ਅਮਨਦੀਪ ਸ਼ਾਲੂ, ਰਾਜੇਸ਼ ਸੱਭਰਵਾਲ, ਵਿਸ਼ਾਲ ਘਾਰੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *