ਦੋ ਰੋਜ਼ਾ ਮੇਲਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਸਮਾਗਮ ‘ਸ਼ਹੀਦ’ ਨਾਟਕ ਨਾਲ ਸਫਲਤਾ ਪੁਰਵਕ ਸੰਪਨ
ਪਟਿਆਲਾ, 29 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (NZCC), ਪਟਿਆਲਾ (ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਦੋ ਰੋਜ਼ਾ ਪ੍ਰੋਗਰਾਮ 29 ਸਤੰਬਰ, 2024 ਨੂੰ ਵਿਰਸਾ ਵਿਹਾਰ ਕੇਂਦਰ ਦੇ ਕਾਲੀਦਾਸਾ ਆਡੀਟੋਰੀਅਮ ਪਟਿਆਲਾ (ਪੰਜਾਬ) ਵਿਖੇ ਨਾਟਕ “ਸ਼ਹੀਦ” ਨਾਲ ਸਮਾਪਤ ਹੋਇਆ । ਇਸ ਨਾਟਕ ਦਾ ਮੰਚਨ ਸਾਂਝ ਕਲਾ ਮੰਚ, ਕਪੂਰਥਲਾ ਵੱਲੋਂ ਕੀਤਾ ਗਿਆ ਅਤੇ ਦੇਵ (ਕਰਨ ਦੇਵ) ਦੁਆਰਾ ਨਿਰਦੇਸ਼ਨ ਅਤੇ ਲੇਖਣ ਕੀਤਾ ਗਿਆ । ਨਾਟਕ ਵਿੱਚ ਅੱਜ ਦੇ ਸਮੇਂ ਵਿੱਚ ਭਗਤ ਸਿੰਘ ਦੀ ਲੋੜ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ।
ਨਾਟਕ ਅੰਤ ਵਿਚ ਇਹ ਸੰਦੇਸ਼ ਦੇ ਕਿ ਸਮਾਪਤ ਹੋਇਆ ਕਿ ਭਗਤ ਸਿੰਘ ਦੇ ਬੁੱਤ ਬਣਾਉਣ ਜਾਂ ਏਅਰਪੋਰਟ, ਬੱਸ ਟਰਮੀਨਲ ਆਦਿ ਬਣਾਉਣ ਦੀ ਬਜਾਏ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਨਾਟਕ ਦੇ ਪਾਤਰਾਂ ਵਿੱਚ ਅਦਿਤੀ ਪ੍ਰਗਿਆ ਸਿੰਘ, ਖੁਸ਼ਮੀਤ ਕੌਰ, ਯੋਗਿਤਾ, ਵੈਭਵ ਕੁਮਾਰ, ਸ਼ਿਵੇਸ਼ ਕੁਮਾਰ, ਰਾਜ ਰੋਸ਼ਨ ਰਾਏ, ਅਦਿੱਤਿਆ ਪ੍ਰਤਾਪ ਸਿੰਘ, ਅਨੁਰਾਗ ਠਾਕੁਰ, ਲਵਪ੍ਰੀਤ, ਸਨਯਮ, ਕਰਮਵੀਰ, ਆਰੀਅਨ, ਪਰਤ ਅਤੇ ਅਨੂਪ ਧੀਮਾਨ ਸਹਾਇਕ ਵਜੋਂ ਸ਼ਾਮਲ ਹੋਏ। ਇਹ ਪ੍ਰੋਗਰਾਮ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਐਮ. ਫੁਰਕਾਨ ਖਾਨ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਨਾਟਕ ਦੀ ਸਫਲ ਪੇਸ਼ਕਾਰੀ ਤੋਂ ਬਾਅਦ, ਆਡੀਟੋਰੀਅਮ ਵਿੱਚ ਹਾਜ਼ਰ ਦਰਸ਼ਕਾਂ ਨੇ ਅਜਿਹਾ ਪ੍ਰੋਗਰਾਮ ਆਯੋਜਿਤ ਕਰਨ ਲਈ ਨਾਰਥ ਜ਼ੋਨ ਕਲਚਰਲ ਸੈਂਟਰ (ਐਨ.ਜ਼ੈਡ.ਸੀ.ਸੀ.), ਪਟਿਆਲਾ ਦੀ ਸ਼ਲਾਘਾ ਕੀਤੀ।

