ਰਿਹਾਇਸ਼ੀ ਅਤੇ ਦੁਕਾਨਦਾਰ ਐਸੋ. ਦਾ ਡਾ. ਚੱਢਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ
ਪਟਿਆਲਾ (ਮਧੂਸਾਰ ਬਿਊਰੋ) ਸੁਖਰਾਮ ਕਾਲੋਨੀ ‘ਚ ਰਿਹਾਇਸ਼ੀ ਵੈਲਫੇਅਰ ਐਸੋ. ਅਤੇ ਦੁਕਾਨਦਾਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਡਾ. ਮਨਪ੍ਰੀਤ ਸਿੰਘ ਚੱਢਾ ਨੂੰ ਪ੍ਰਧਾਨ ਚੁਣ ਲਿਆ ਹੈ।
ਡਾ. ਚੱਢਾ 20 ਸਾਲਾਂ ਤੋਂ ਜਨਰਲ ਸਕੱਤਰ ਵਜੋਂ ਕੰਮ ਕਰਦੇ ਆ ਰਹੇ ਸਨ। ਇਸ ਮੌਕੇ ਡਾ. ਚੱਢਾ ਦਾ ਇਲਾਕਾ ਨਿਵਾਸੀਆਂ ਨੂੰ ਸਨਮਾਨਤ ਕੀਤਾ। ਡਾ. ਚੱਢਾ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਵੈਲਫੇਅਰ ਐਸੋ. ਤੇ ਦੁਕਾਨਦਾਰ ਐਸੋ. ਨੇ ਸੌਂਪੀ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਸਨਮਾਨਤ ਕਰਨ ਵਾਲਿਆਂ ‘ਚ ਹਰਜੀਤ ਸਿੰਘ, ਤਰਲੋਚਨ ਸਿੰਘ, ਪਵਨ ਕੁਮਾਰ, ਗੁਰਮੀਤ ਸਿੰਘ, ਸੋਨੀ, ਨਿਰਮਲ ਸਿੰਘ, ਸੰਨੀ ਕੰਗ, ਮੁਨੀਸ਼ ਕੁਮਾਰ, ਜਸਵੰਤ ਸਿੰਘ, ਅਰਵਿੰਦਰ ਸਿੰਘ, ਲੁਬਾਣਾ ਬੁੱਟਾ, ਬਲਬੀਰ ਚੌਧਰੀ, ਬੀਬੀ ਭੁਪਿੰਦਰ ਕੌਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

