ਸ਼ੀਲਾ ਦੇਵੀ ਪਬਲਿਕ ਸਕੂਲ ਵਿਖੇ ਸੀ ਬੀ ਐਸ ਈ ਕਲੱਸਟਰ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ*
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੁਸ਼ੀਲਾ ਦੇਵੀ ਪਬਲਿਕ ਸਕੂਲ, ਪਟਿਆਲਾ ਦੁਆਰਾ ਸੀ ਵੀ ਐਸ ਈ ਕਲੱਸਟਰ XVII ਫੁੱਟਬਾਲ ਟੂਰਨਾਮੈਂਟ (ਲੜਕੇ) ਦੀ ਮੁਕਾਬਲੇ ਸਕੂਲ ਕੈਂਪਸ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ । ਸਕੂਲ ਪ੍ਰਿੰਸੀਪਲ ਰੇਖਾ ਗੁਪਤਾ ਅਤੇ ਸਤਵਿੰਦਰ ਸਿੰਘ ਤਾਈਕਵਾਡੋਂ ਕੋਚ ਦੀ ਦੇਖਰੇਖ ਹੇਠ ਚੱਲ ਰਹੇ ਇਸ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਖਿਡਾਰੀ ਅੰਡਰ 14, ਅੰਡਰ 17 ਅਤੇ ਅੰਡਰ 19 ਦੇ ਖਿਡਾਰੀਆਂ ਦੀਆਂ ਪੰਜਾਬ ਅਤੇ ਚੰਡੀਗੜ੍ਹ ਦੇ ਲਗਭਗ 50 ਸਕੂਲਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਐਮਐਲਏ ਹਰਮੀਤ ਸਿੰਘ ਪਠਾਨ ਮਾਜਰੀਆ ਦੇ ਬੇਟੇ ਹਰਜਸ਼ਨ ਸਿੰਘ ਢਿੱਲੋਂ ਪਠਾਨਮਾਜਰਾ, ਅਮਰਪ੍ਰੀਤ ਸਿੰਘ ਐਚ ਓਡੀ ਫਿਜੀਕਲ ਐਜੂਕੇਸ਼ਨ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਹਰਪ੍ਰੀਤ ਸਿੰਘ ਹੁੰਦਲ ਐਕਸ ਡਿਸਟ੍ਰਿਕਟ ਸਪੋਰਟਸ ਆਫਿਸਰ ਬਾਕਸਿੰਗ ਕੋਚ, ਵਿਵੇਕ ਤਿਵਾੜੀ ਪ੍ਰਿੰਸੀਪਲ ਡੀ ਏ ਵੀ ਸਕੂਲ, ਸਿਕੰਦਰ ਸਿੰਘ ਬਾਕਸਿੰਗ ਕੋਚ ਕੈਨੇਡਾ, ਹਰੀਸ਼ ਸਿੰਘ ਰਾਵਤ ਪੀ.ਟੀ.ਆਈ. , ਇੰਦਰਜੀਤ ਸਿੰਘ ਫੁੱਟਬਾਲ ਕੋਚ ਅਤੇ ਤਕਨੀਕੀ ਅਧਿਕਾਰੀ, ਅਰਮਾਨ ਸਿੰਘ ਕਰਾਟੇ ਕੋਚ, ਸਰਬਜੀਤ ਸਿੰਘ ਫੁੱਟਬਾਲ ਕੋਚ, ਰਾਹੁਲਫੁੱਟਬਾਲ ਕੋਚ, ਨਿਧੀ ਸ਼ਰਮਾ, ਨਿਰਭੈ ਸਿੰਘ , ਸੁਰਿੰਦਰ ਪਾਲ ਸਿੰਘ ਸਾਰੇ ਪਤਵੰਤਿਆਂ ਵੱਲੋਂ ਰਸਮੀ ਦੀਪ ਜਗਾਉਣ ਦੀ ਰਸਮ ਵੀ ਅਦਾ ਕੀਤੀ ਗਈ। ਫਿਰ ਸਾਰੇ ਦਲਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਨਿਰਪੱਖ ਖੇਡ ਨੂੰ ਯਕੀਨੀ ਬਣਾਉਣ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਨ ਦਾ ਵਾਅਦਾ ਕਰਦਿਆਂ ਸਹੁੰ ਚੁੱਕੀ। ਮੁੱਖ ਮਹਿਮਾਨ ਹਰਜਸ਼ਨ ਸਿੰਘ ਢਿੱਲੋਂ ਪਠਾਨਮਾਜਰਾ ਨੇ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਸਾਰੀਆਂ ਟੀਮਾਂ ਨੂੰ ਆਉਣ ਵਾਲੀਆਂ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਹ ਖੇਡਾ ਕਰਵਾਉਣ ਲਈ ਸਕੂਲ ਪ੍ਰਿੰਸੀਪਲ ਰੇਖਾ ਗੁਪਤਾ ਅਤੇ ਸਤਵਿੰਦਰ ਸਿੰਘ ਤਾਈਕਵਾਡੋ ਕੋਚ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਖਾ ਗੁਪਤਾ ਜੀ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

