ਪਟਿਆਲਾ

ਚੇਅਰਮੈਨ ਰਾਜੇਸ਼ ਕਾਲਾ ਅਤੇ ਪ੍ਰਧਾਨ ਹੈਪੀ ਲੋਹਟ ਦੀ ਅਗਵਾਈ ਵਿੱਚ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਸ਼ਰਧਾ—ਉਤਸ਼ਾਹ ਨਾਲ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਵਾਲਮੀਕਿ ਉੱਤਸਵ ਕਮੇਟੀ ਵੱਲੋਂ ਚੇਅਰਮੈਨ ਰਾਜੇਸ਼ ਕੁਮਾਰ ਕਾਲਾ, ਪ੍ਰਧਾਨ ਹੈਪੀ ਲੋਹਟ ਦੀ ਅਗਵਾਈ ਵਿੱਚ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜ਼ੋ ਕਿ ਧੀਰੂ ਨਗਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜਾਰਾਂ ਰਾਘੋ ਮਾਜਰਾ, ਸ਼ਾਹੀ ਸਮਾਧਾਂ ਤੋਂ ਹੋ ਕੇ ਗੁੜ ਮੰਡੀ, ਭਾਂਡਿਆਂ ਵਾਲਾ ਬਜਾਰ, ਕਿਲ੍ਹਾ ਚੌਂਕ, ਅਦਾਲਤ ਬਜਾਰ, ਅਨਾਰਦਾਨਾ ਚੌਂਕ, ਧਰਮਪੁਰਾ ਬਜਾਰ ਤੋਂ ਸ਼ੇਰੇ ਪੰਜਾਬ ਮਾਰਕੀਟ, ਸ਼੍ਰਿਸ਼ਟੀ ਕਰਤਾ ਵਾਲਮੀਕਿ ਬ੍ਰਹਮਾਲਿਆ ਲਾਹੋਰੀ ਗੇਟ ਵਿਖੇ ਸੰਪਨ ਹੋਈ। ਇਸ ਮੌਕੇ ਤੇ ਹਿੰਦੂ ਤਖਤ ਜੂਨਾ ਅਖਾੜਾ ਦੇ ਮੁੱਖੀ ਬ੍ਰਹਮਾ ਨੰਦ ਗਿਰੀ, ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਮੁੱਖ ਰਾਜੇਸ਼ ਕੇਹਰ, ਅਕਾਲੀ ਦਲ ਸੀਨੀਅਰ ਆਗੂ ਇੰਦਰਮੋਹਨ ਸਿੰਘ ਬਜਾਜ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਕਾਂਗਰਸ ਜਿਲਾ ਪ੍ਰਧਾਨ ਨਰੇਸ਼ ਦੁੱਗਲ, ਆਪ ਆਗੂ ਕੁੰਦਨ ਗੋਗੀਆ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਦਰਸ਼ਨ ਸਿੰਘ ਮੈਣ, ਰਾਜੇਸ਼ ਮੰਡੋਰਾ, ਸ਼ੁਸ਼ੀਲ ਕੁਮਾਰ ਰਿਟਾ. ਐਸ.ਐਸ.ਪੀ., ਪਵਨ ਕੁਮਾਰ ਰਿਟਾ. ਐਸ.ਐਸ.ਪੀ. ਆਦਿ ਵਿਸ਼ੇਸ਼ ਸਖਸ਼ੀਅਤਾਂ ਵਲੋਂ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਗਈ।

ਇਸ ਦੌਰਾਨ ਸ਼ਰਧਾਲੂਆਂ ਨੇ ਪੂਰੇ ਰਸਤੇ ਤੇ ਸੁੰਦਰ ਪਾਲਕੀ ਦੇ ਅੱਗੇ ਨਤਮਸਤਕ ਹੋ ਕੇ ਆਸ਼ਿਰਵਾਦ ਲਿਆ। ਸ਼ਰਧਾਲੂਆਂ ਲਈ ਵੱਖ—ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ। ਸ਼ੋਭਾ ਯਾਤਰਾ ਵਿੱਚ ਸ਼ਾਮਲ ਕੀਤੀਆਂ ਗਈਆਂ ਵੱਖ—ਵੱਖ ਸੰਕੀਰਤਨ ਮੰਡਲੀਆਂ ਨੇ ਭਗਵਾਨ ਵਾਲਮੀਕਿ ਦੀ ਮਹਿਮਾ ਦੇ ਭਜਨ ਗਾ ਕੇ ਸਮੂੰਹ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਸ਼ੋਭਾ ਯਾਤਰਾ ਸਮਾਪਤੀ ਦੌਰਾਨ ਲਾਹੋਰੀ ਗੇਟ ਵਿਖੇ ਵਾਲਮੀਕਿ ਧਰਮ ਸਭਾ ਵਲੋਂ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰ ਮੋਹਨ ਸਿੰਘ ਬਜਾਜ ਅਤੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਹਿੰਦੁ ਸੁਰੱਖਿਆ ਸੰਮਤੀ ਪ੍ਰਮੁੱਖ ਰਾਜੇਸ਼ ਕੇਹਰ ਵਲੋਂ ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਵੀਰ ਜਤਿੰਦਰ ਕੁਮਾਰ ਪ੍ਰਿੰਸ ਚੇਅਰਮੈਨ, ਵੀਰ ਸੰਜੇ ਟਾਂਕ, ਵੀਰ ਮਨੋਜ਼ ਕੁਮਾਰ ਮੱਟੂ, ਸ੍ਰੀਮਤੀ ਵਿੰਤੀ ਸੰਗਰ, ਸੋਨੂੰ ਸੰਗਰ, ਨਰੇਸ਼ ਕੁਮਾਰ ਨਿੰਦੀ, ਰਾਜੇਸ਼ ਘਾਰੂ, ਮੋਹਨ ਲਾਲ ਬੂੰਦਾਂ, ਰਾਜੇਸ਼ ਬੱਗਣ, ਅਜੇ ਕੁਮਾਰ ਸਿੱਪਾ, ਨਰੇਸ਼ ਕੁਮਾਰ ਬੋਬੀ, ਕ੍ਰਿਸ਼ਨ ਹੰਸ, ਰਾਜੀਵ ਕੁਮਾਰ ਬੱਬੀ, ਸੰਜੇ ਕਾਂਗੜਾ, ਉਪਿੰਦਰ ਸਿੰਘ ਛਾਂਗਾ, ਰਾਜੀਵ ਕਾਂਗੜਾ, ਲਵਲੀ ਅਛੂਤ, ਵਿਨੋਦ ਕੁਮਾਰ, ਜ਼ੋਨੀ ਅਟਵਾਲ, ਮੋਹਨ ਲਾਲ ਅਟਵਾਲ, ਨਰਿੰਦਰ ਕੁਮਾਰ, ਰਜਿੰਦਰ ਮੱਟੂ, ਜੀਵਨ ਦਾਸ ਗਿੱਲ, ਪ੍ਰੇਮ ਖੋੜਾ, ਅਕਾਸ਼ ਗਿੱਲ, ਅਮਰਜੀਤ ਸਹੋਤਾ, ਸਤਪਾਲ ਗਿੱਲ, ਪਵਨ ਭੂਮਕ, ਰਾਜ ਕੁਮਾਰ ਬਾਲੀ, ਜਤਿੰਦਰ ਧਾਲੀਵਾਲ, ਕਾਲਾ ਭਲਵਾਨ, ਪ੍ਰਦੀਪ ਕੁਮਾਰ ਬੋਬਾ, ਸ਼ੰਟੀ ਗਿੱਲ, ਸੋਨੀ ਲੋਟ, ਰਾਮ ਗਿੱਲ, ਸੋਨੀ ਗਿੱਲ ਆਦਿ ਆਗੂ ਸ਼ੋਭਾ ਯਾਤਰਾ ਵਿੱਚ ਹਾਜਰ ਸਨ।

Leave a Reply

Your email address will not be published. Required fields are marked *