ਰੰਗਾਰੰਗ ਪ੍ਰੋਗਰਾਮ ਦੌਰਾਨ ਆਏ ਮਹਿਮਾਨਾਂ ਦਾ ਜਿੱਤਿਆ ਦਿਲ
ਅੰਮ੍ਰਿਤਸਰ, 20 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) – ਅੱਜ ਸਥਾਨਕ ਏਅਰਪੋਰਟ ਰੋਡ ਵਿਖੇ ਕਰਵਾਚੌਥ ਦੇ ਸੰਬੰਧੀ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਹਾਰਟ ਸਰਜਨ ਡਾ.ਮੰਨਨ ਆਨੰਦ ਅਤੇ ਡਾ.ਮੈਕਸਿਮਾ ਆਨੰਦ ਦੀ ਦੇਖ-ਰੇਖ ਵਿੱਚ ਹੋਏ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਵਿਸ਼ੇਸ਼ ਤੌਰ ‘ਤੇ ਯਾਦਗਾਰੀ ਚਿੰਨ੍ਹ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲੜਕੇ ਅਤੇ ਲੜਕੀਆਂ ਅਤੇ ਹੋਰ ਕਲਾਕਾਰਾਂ ਵੱਲੋਂ ਗੀਤ,ਸੰਗੀਤ,ਸੋਲੋ ਡਾਂਸ,ਸਕਿੱਟਾਂ,ਗਿੱਧਾਂ,ਭੰਗੜੇ ਤੋਂ ਇਲਾਵਾ ਹੋਰ ਸੱਭਿਆਚਾਰਕ ਝਾਕੀਆਂ ਨਾਲ ਆਏ ਵਿਸ਼ੇਸ਼ ਮਹਿਮਾਨਾਂ ਦਾ ਮਨ ਮੋਹ ਲਿਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਡਾ.ਅਨਿਲ ਆਨੰਦ,ਉਦਯੋਗਪਤੀ ਸੁਭਾਸ਼ ਖੰਨਾ,ਡਾ.ਅਤੁੱਲ ਕਪੂਰ,ਡਾ.ਰਾਘਵ ਵਧਵਾ ਨਿਊਰੋਸਰਜਨ,ਸ਼ੂਗਰ ਰੋਗਾਂ ਦੇ ਮਾਹਿਰ ਡਾ.ਨਿਖਿਲ ਮੋਗਾ,
ਡਾ.ਪੰਕਜ ਉੱਪਲ,ਉਘੇ ਸਰਜਨ ਡਾ.ਮਹਿਪਾਲ ਸਿੰਘ,ਡਾ.ਬਰਿੰਦਰਪਾਲ ਸਿੰਘ, ਬਾਜਵਾ,ਗੁਰਇਕਬਾਲ ਸਿੰਘ ਛੀਨਾ,ਵਿਵੇਸ਼ ਮਹਾਜਨ,ਰੋਬਿਨ ਤੁਲੀ,ਵਰੁਣ ਭੱਲਾ ਆਦਿ ਸ਼ਾਮਿਲ ਹੋਏ।ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਐਡਮਿਨੀਸਟੇ੍ਰਟਰ ਡਾ.ਗੁਰਮੀਤ ਸਿੰਘ ਚਾਹਲ ਨੇ ਬਾਖੂਬੀ ਨਿਭਾਈ।ਇਸ ਮੌਕੇ ਡਾ.ਗੁਰਮੀਤ ਸਿੰਘ ਚਾਹਲ,ਐਮ.ਐਸ ਨਵਜੋਤ ਕੌਰ,ਡਾ.ਨੀਰਜ,ਡਾ.ਪੱਲਵੀ ਸ਼ਰਮਾ,ਸੀ.ਏ ਰਾਹੁਲ ਵਰਮਾ, ਡਾ.ਸਾਹਿਲ, ਡਾ.ਚਰਨਕੰਵਲ ਸਿੰਘ,ਸ਼ਮਾ ਨੰਦਾ,ਗੌਰਵ ਮਲਹੋਤਰਾ,ਪ੍ਰਦੀਪ ਚੌਹਾਨ,ਅਜੇ ਸ਼ਰਮਾ ਐਚ.ਆਰ,ਡਾ.ਰਾਣਾ,ਵਿਸ਼ਾਲ ਸੇਠ,ਜਗਮੋਹਨ ਸਿੰਘ,ਸਾਖਸ਼ੀ,ਅਵਨਤਿਕਾ ਠਾਕੁਰ,ਨਵਪ੍ਰੀਤ ਕੌਰ, ਵਿਨਿਤ ਖੁਰਾਣਾ,ਅਮਿਤ ਅਜ਼ਾਦ,ਜਤਿੰਦਰ ਕੌਰ, ਕੰਵਲਜੀਤ ਕੌਰ ਰੰਧਾਵਾ,ਹੰਸ ਰਾਜ ਨਈਅਰ, ਮੰਨੂ, ਅਮਿਤ,ਰਾਮਪਾਲ,ਸੋਰਵ ਕੰਬੋਜ਼, ਜਸਪ੍ਰੀਤ ਸਿੰਘ,ਵਿਕਰਮ ਵਿੱਕੀ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

