ਚੰਡੀਗੜ੍ਹਜਲੰਧਰਪੰਜਾਬਪਟਿਆਲਾ

ਬੁੱਢਾ ਦਲ ਪਬਲਿਕ ਸਕੂਲ ਵੱਲੋਂ ਗਰੀਨ ਦੀਵਾਲੀ “ਨੁੱਕੜ ਨਾਟਕ”

ਪਟਿਆਲਾ:- 26 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਨੇ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਤਹਿਤ “ਗਰੀਨ ਦੀਵਾਲੀ ਜਾਗਰੂਕਤਾ” ਨੂੰ ਉਤਸ਼ਾਹਿਤ ਕਰਦੇ ਹੋਏ ਇੱਕ ਨੁੱਕੜ ਨਾਟਕ (ਸਟ੍ਰੀਟ ਪਲੇਅ) ਕਰਵਾਇਆ ਗਿਆ। ਪਹਿਲਾਂ ਜੱਗੀ ਸਵੀਟਸ ਅਤੇ ਫਿਰ ਰਾਜਕਮਲ ਸਕੁਏਅਰ ਵਿਖੇ ਆਯੋਜਿਤ, ਇਸ ਵਿਚਾਰ-ਪ੍ਰਦਰਸ਼ਿਤ ਨੁੱਕੜ ਨਾਟਕ ਦੇ ਪ੍ਰਦਰਸ਼ਨ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕੀਤੀ।

ਵਿਦਿਆਰਥੀਆਂ ਨੇ ਆਪਣੇ ਨੁੱਕੜ ਨਾਟਕ ਪ੍ਰਦੂਸ਼ਣ ਰਹਿਤ ਦਿਵਾਲੀ ਰਾਹੀਂ ਦਰਸ਼ਕਾਂ ਦੇ ਮਨ ਤੇ ਗਹਿਰਾ ਪ੍ਰਭਾਵ ਛੱਡਿਆ ਅਤੇ ਲੋਕਾਂ ਦਾ ਮਨ ਮੋਹ ਲਿਆ। ਭਾਵਪੂਰਤ ਪ੍ਰਦਰਸ਼ਨਾਂ ਦੇ ਨਾਲ, ਉਨ੍ਹਾਂ ਨੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਨ ਦੀ ਸੰਭਾਲ ਦੀ ਮਹੱਤਤਾ `ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਪ੍ਰੇਰਨਾਦਾਇਕ ਸੰਦੇਸ਼ ਨੇ ਭਾਈਚਾਰੇ ਨੂੰ ਰੌਸ਼ਨੀ, ਸਕਾਰਾਤਮਕਤਾ ਤੇ ਹਰੇਕ ਨਾਲ ਖੁਸ਼ੀ-ਖੁਸ਼ੀ ਦਿਵਾਲੀ ਨੂੰ ਮਨਾਉਣ ਲਈ ਉਤਸ਼ਾਹਿਤ ਕੀਤਾ।

Leave a Reply

Your email address will not be published. Required fields are marked *