ਸੈਕੂਲਰ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਵੰਡੇ ਵਿਦਿਆਰਥੀਆਂ ਨੂੰ ਬੂਟ
ਪਟਿਆਲਾ, 21 ਜਨਵਰੀ (ਮਧੂਸਾਰ ਬਿਊਰੋ)
ਸੈਕੂਲਰ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸਰਹਿੰਦੀ ਬਾਜ਼ਾਰ ਦੇ 65 ਵਿਦਿਆਰਥੀਆਂ ਨੂੰ ਬੂਟ ਵੰਡੇ ਗਏ। ਇਸ ਮੌਕੇ ਵਿਨੋਦ ਅਰੋੜਾ ਕਾਲੂ ਅਤੇ ਵਿਸ਼ਵਾਸ਼ ਸੈਣੀ ਕਾਲੂ ਨੇ ਕਿਹਾ ਕਿ ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਕਰਨਾ ਅੱਜ ਸਭ ਤੋਂ ਵੱਡੇ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਸੈਕੂਲਰ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਕੀਤੇ ਜਾ ਰਹੇ ਅਜਿਹੇ ਸਮਾਜ ਸੇਵੀ ਕੰਮਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇਗੀ ਘੱਟ ਹੈ।
ਉੁਨ੍ਹਾਂ ਕਿਹਾ ਕਿ ਸੁਸਾਇਟੀ ਦੇ ਅਜਿਹੇ ਸਮਾਜ ਸੇਵੀ ਕੰਮਾਂ ਲਈ ਉੁਨ੍ਹਾਂ ਵਲੋਂ ਸੁਸਾਇਟੀ ਨੂੰ ਹਰ ਸੰਭਵ ਯੋਗਦਾਨ ਦਿੱਤਾ ਜਾਵੇਗਾ, ਤਾਂ ਜੋ ਗਰੀਬ ਵਿਦਿਆਰਥੀਆਂ ਨੂੰ ਸਟੇਸ਼ਨਰੀ, ਬੂਟ, ਜਰਸੀਆਂ, ਜ਼ਰੂਰਤਮੰਦ ਵਿਦਿਆਰਥੀਆਂ ਦੀ ਫੀਸ ਆਦਿ ਦਿੱਤੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਸੂਦ, ਨਰਿੰਦਰ ਅਹੂਜਾ, ਸੰਨੀ ਮਹਿਤਾ, ਅਸ਼ੀਸ਼ ਨਈਅਰ, ਕਰਨ ਕੰਨੂ, ਸੰਜੇ ਠਾਕੁਰ, ਰਾਜਾ ਸਰਜੀਕਲ, ਕੰਚਨ ਸ਼ਰਮਾ, ਮਨਦੀਪ ਵਰਮਾ, ਨਿਤਿਨ ਰਹੇਜਾ, ਯੋਗੇਸ਼ ਅਰੋੜਾ, ਸੁਖਵਿੰਦਰ ਗੋਗੀ ਤੋਂ ਇਲਾਵਾ ਪਟਿਆਲਾ ਸੇਲਜ਼ਮੈਨ ਐਸੋਸੀਏਸਸ਼ਨ ਦੇ ਦਿਨੇਸ਼ ਚੁੱਘ, ਜੋਨੀ ਖੱਤਰੀ, ਸੁਨੀਲ ਸਚਦੇਵਾ, ਅਸ਼ਵਨੀ ਮਾਰਿਆ, ਰਾਮ ਸਿੰਘ, ਰਾਹੁਲ ਸਿੰਗਲਾ, ਰਾਜੇਸ਼ ਸ਼ਰਮਾ, ਲਲਿਤ ਸ਼ਰਮਾ ਆਦਿ ਹਾਜ਼ਰ ਸਨ।

