ਪੰਜਾਬਪਟਿਆਲਾ

ਲਹਿਲ ਵੈਲਫੇਅਰ ਤੇ ਵਿਕਾਸ ਕਮੇਟੀ ਦੇ ਪਰਮਿੰਦਰਪਾਲ ਕੌਰ ਚੇਅਰਪਰਸਨ ਤੇ ਪ੍ਰੇਮ ਇੰਦਰ ਟੋਨੀ ਪ੍ਰਧਾਨ ਬਣੇ

ਪਟਿਆਲਾ, 26 ਅਗਸਤ (ਮਧੂਸਾਰ ਬਿਊਰੋ)
ਲਹਿਰ ਕਲੌਨੀ ਪਟਿਆਲਾ ਦੇ ਵਸਨੀਕਾਂ ਦੀ ਹੋਈ ਬੈਠਕ ਵਿਚ ਲਹਿਰ ਵੈਲਫੇਅਰ ਤੇ ਵਿਕਾਸ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਰਬਸੰਮਤੀ ਨਾਲ ਪਰਮਿੰਦਰਪਾਲ ਕੌਰ ਨੂੰ ਚੇਅਰਪਰਸਨ ਤੇ ਪ੍ਰੇਮ ਇੰਦਰ ਸਿੰਘ ਟੋਨੀ ਨੂੰ ਪ੍ਰਧਾਨ ਚੁਣਿਆ ਗਿਆ।

ਕੌਂਸਲਰ ਹਰਬਖਸ਼ ਸਿੰਘ ਚਹਿਲ ਦੀ ਹਾਜ਼ਰੀ ਵਿਚ ਹੋਈ ਇਸ ਚੋਣ ਦੌਰਾਨ ਕੌਂਸਲਰ ਚਹਿਲ ਨੇ ਸਾਰੀ ਟੀਮ ਨੂੰ ਸਰਬਸੰਤੀ ਨਾਲ ਚੋਣ ਦੀ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਇਹ ਕਮੇਟੀ ਇਲਾਕੇ ਦੇ ਸਰਵ ਪੱਖੀ ਵਿਕਾਸ ਤੇ ਲੋਕ ਮਸਲੇ ਹੱਲ ਕਰਨ ਵਾਸਤੇ ਅਹਿਮ ਰੋਲ ਅਦਾ ਕਰੇਗੀ। ਉਹਨਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਕਮੇਟੀ ਨੂੰ ਪੂਰਾ ਸਹਿਯੋਗ ਮਿਲੇਗਾ।
ਇਸ ਮੌਕੇ ਅਜੈ ਸਿੰਘ ਨੂੰ ਜਨਰਲ ਸਕੱਤਰ, ਜਤਿੰਦਰ ਸਿੰਘ ਸਿੱਧੂ ਨੂੰ ਜੁਆਇੰਟ ਸਕੱਤਰ, ਐਮ ਪੀ ਮਹਿਤਾ ਨੂੰ ਖਜਾਨਚੀ, ਕੁਲਵਿੰਦਰ ਸਿੰਘ ਟੋਲੀ ਨੂੰ ਜਥੇਬੰਦਕ ਸਕੱਤਰ, ਜਗਮੀਤ ਸਿੰਘ ਬਰਾੜ ਨੂੰ ਕਾਨੂੰਨੀ ਸਲਾਹਕਾਰ, ਡਾ. ਐਸ ਕੇ ਪਾਂਡੇ ਤੇ ਬਿਕਰਮ ਸਿੰਘ ਬਖਸ਼ੀ ਨੂੰ ਸਲਾਹਕਾਰ, ਸੰਮਤ ਸ਼ਰਮਾ ਨੂੰ ਵਿੱਤ ਸਲਾਹਕਾਰ, ਐਚ ਐਸ ਕੰਗ ਨੂੰ ਪੀ ਆਰ ਓ ਚੁਣਿਆ ਗਿਆ ਜਦਕਿ ਕਾਰਜਕਾਰਨੀ ਕਮੇਟੀ ਵਿਚ ਡਾ. ਮਦਨਜੀਤ ਸਿੰਘ, ਗੁਰਸ਼ਰਨ ਸਿੰਘ ਹੁੰਝਣ, ਗੁਰਸ਼ਰਨਜੀਤ ਸਿੰਘ ਬਰਾੜ, ਸੁਖਬੀਰ ਸਿੰਘ ਚਹਿਲ, ਯੋਗੇਸ਼ ਗੁਪਤਾ ਤੇ ਨਰਿੰਦਰਪਾਲ ਸਿੰਘ ਨੰਨਾ ਨੂੰ ਮੈਂਬਰ ਚੁਣਿਆ ਗਿਆ।

Leave a Reply

Your email address will not be published. Required fields are marked *