ਅੰਮ੍ਰਿਤਸਰਚੰਡੀਗੜ੍ਹਜਲੰਧਰਪੰਜਾਬ

ਪ੍ਰਕਾਸ਼ ਪੁਰਬ ਦੀ ਤਿਆਰੀ ਲਈ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਆਪਣੀਆਂ ਛਾਉਣੀਆਂ ਦਾ ਦੌਰਾ ਕੀਤਾ

ਸੁਲਤਾਨਪੁਰ ਲੋਧੀ:- 28 ਅਕਤੂਬਰ (ਮਧੂਸਾਰ ਬਿਊਰੋ) ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ ਆਪੋ ਆਪਣੀਆਂ ਛਾਉਣੀਆਂ ਦਾ ਪ੍ਰਬੰਧਕੀ ਤੌਰ ਤੇ ਸਰਵੇ ਨਿਰੀਖਣ ਕਰਕੇ ਅਰੰਭ ਕਰ ਦਿਤੇ ਹਨ। ਬਾਬਾ ਬਲਬੀਰ ਸਿੰਘ ਨੇ ਪ੍ਰਬੰਧਕ ਸੇਵਾਦਾਰਾਂ ਨੂੰ ਸਫਾਈਆਂ, ਰੰਗ ਰੋਗਨ ਕਲੀਆਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਬੀਤੇ ਦਿਨ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਆਪਣੇ ਕੋਲਸ਼ਕਰ ਨਾਲ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਅਕਾਲ ਬੁੰਗਾ ਹੱਟ ਸਾਹਿਬ ਵਿਖੇ ਪੁਜੇ, ਜਿਥੇ ਉਨ੍ਹਾਂ ਨੇ ਸਮੁਚੇ ਪ੍ਰਬੰਧਕੀ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਗੁਰਪੁਰਬ ਮਨਾਉਣ ਸਬੰਧੀ ਸਾਰੇ ਸਾਥੀਆਂ ਨਾਲ ਵਿਚਾਰ ਵਟਾਦਰਾਂ ਕੀਤਾ। ਉਪਰੰਤ ਬੁੱਢਾ ਦਲ ਦੇ ਦੂਜੇ ਪੜਾਅ ਪੀਰ ਗ਼ੈਬ ਗਾਜੀ ਛਾਉਣੀ ਬੁੱਢਾ ਦਲ ਦਾ ਵੀ ਉਨ੍ਹਾਂ ਦੋਰਾ ਕੀਤਾ ਅਤੇ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ।

ਬਾਅਦ ਵਿੱਚ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਪੁਰਬ ਸੁਲਤਾਨਪੁਰਲੋਧੀ ਵਿਖੇ ਵੱਡੀ ਪੱਧਰ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸਰਧਾ ਪੂਰਵਕ ਮਨਾਇਆ ਜਾਂਦਾ ਹੈ। ਜਿਸ ਵਿੱਚ ਸਮੁੱਚੀਆਂ ਨਿਹੰਗ ਸਿੰਘ ਦਲ ਪੰਥ ਜਥੇਬੰਦੀਆਂ ਆਪੋ ਆਪਣੀਆਂ ਛਾਉਣੀਆਂ ਵਿੱਚ ਆਖੰਡ ਪਾਠ ਰੱਖ ਕੇ ਪੁਰਬ ਵਾਲੇ ਦਿਨ ਭੋਗ ਪਾਉਂਦੇ ਹਨ। ਉਪਰੰਤ ਨਗਰ ਕੀਰਤਨ ਹੁੰਦਾ ਹੈ ਨਿਹੰਗ ਸਿੰਘਾਂ ਵੱਲੋਂ ਸੰਤ ਘਾਟ ਨਜ਼ਦੀਕ ਮਹੱਲਾ ਖੇਡਿਆ ਜਾਂਦਾ ਹੈ। ਜਿਸ ਵਿੱਚ ਨਿਹੰਗ ਸਿੰਘ ਫੌਜਾਂ ਘੋੜ ਦੋੜਾਂ ਤੇ ਹੋਰ ਜੰਗਜੂ ਕਰਤੱਵ ਪੇਸ਼ ਕਰਦੇ ਹਨ। ਇਸ ਸਮੇਂ ਬਾਬਾ ਲਛਮਣ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਮੁੱਖ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਨਿਰਵੈਰ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਲੰਬਰਦਾਰ ਕਸ਼ਮੀਰ ਸਿੰਘ, ਭਾਈ ਸਤਨਾਮ ਸਿੰਘ, ਬਾਬਾ ਸਰਬਜੀਤ ਸਿੰਘ ਡੀਸੀ, ਬਾਬਾ ਗਨੇਸ਼ ਸਿੰਘ ਤਲਵੰਡੀ ਚੌਧਰੀਆਂ, ਬਾਬਾ ਕੁਲਦੀਪ ਸਿੰਘ ਸ਼ਾਹੀ ਟਿੱਬੀ, ਬਾਬਾ ਸਰਬਜੀਤ ਸਿੰਘ ਕੁਰਾਲੀ, ਬਾਬਾ ਪਰਮਿੰਦਰ ਸਿੰਘ, ਬਾਬਾ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *