ਸੁੱਚਾ ਸਿੰਘ ਛੋਟੇਪੁਰ ਦੀ ਬਰਖਾਸਤਗੀ ‘ਆਪ’ ਦੀ ਪੰਜਾਬ ਵਿੱਚੋ ਸਫ ਵਲੇਟ ਦੇਵੇਗੀ : ਸਰਨਾ
ਨਵੀ ਦਿੱਲੀ 26 ਅਗਸਤ (ਮਧੂਸਾਰ ਬਿਊਰੋ)
ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋ ਬਰਖਾਸਤਰਗੀ ‘ਆਪ’ ਦੀ ਪੰਜਾਬ ਵਿੱਚੋ ਸਫ ਵਲੇਟ ਦੇਵੇਗੀ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ੍ਰ ਸੁੱਚਾ ਸਿੰਘ ਛੋਟੇਪੁਰ ਨੂੰ ਉਹ ਕਰੀਬ ਪਿਛਲੇ 35 ਸਾਲਾ ਤੋ ਜਾਣਦੇ ਹਨ ਤੇ ਉਸ ਵਰਗਾ ਕੋਈ ਇਮਾਨਦਾਰ ਵਿਅਕਤੀ ਨਹੀ ਹੈ। ਉਹਨਾਂ ਕਿਹਾ ਕਿ ਇੱਕ ਸਾਜਿਸ਼ ਤਹਿਤ ਛੋਟੇਪੁਰ ਨੂੰ ਫਸਾਇਆ ਗਿਆ ਹੈ ਜਿਹੜੇ ਵਿਅਕਤੀ ਅੱਜ ਕੇਜਰੀਵਾਲ ਨੂੰ ਪੱਤਰ ਲਿੱਖ ਕੇ ਛੋਟੇਪੁਰ ਨੂੰ ਪਾਰਟੀ ਵਿੱਚੋ ਕੱਢਣ ਲਈ ਚਿੱਠੀਆ ਲਿਖ ਰਹੇ ਹਨ ਉਹ ਵੀ ਕਲ੍ਵ ਨੂੰ ਤਿਆਰ ਰਹਿਣ। ਉਹਨਾਂ ਕਿਹਾ ਕਿ ਕੇਜਰੀਵਾਲ ਇੱਕ ਮੌਕਾਪ੍ਰਸਤ ਵਿਅਕਤੀ ਹੈ ਅਤੇ ਉਸ ਨੇ ਪਹਿਲਾਂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ ਤੇ ਫਿਰ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਯੋਗੇਦਰ ਯਾਦਵ ਤੇ ਪ੍ਰਸ਼ਾਤ ਭੂਸ਼ਨ ਨੂੰ ਪਾਰਟੀ ਵਿੱਚੋ ਕੱਢਿਆ। ਇਥੇ ਹੀ ਬੱਸ ਨਹੀ ਪੰਜਾਬ ਵਿੱਚ ਉਸ ਦੀ ਪਾਰਟੀ ਦੀ ਜੜ੍ਹ ਲਗਾਉਣ ਵਾਲੇ ਹਰਿੰਦਰ ਸਿੰਘ ਖਾਲਸਾ ਤੇ ਧਰਮਵੀਰ ਗਾਂਧੀ ਨੂੰ ਇਸ ਕਰਕੇ ਪਾਰਟੀ ਵਿੱਚੋ ਮੁਅੱਤਲ ਕੀਤਾ ਗਿਆ ਕਿਉਕਿ ਉਹ ਕੇਜਰੀਵਾਲ ਦੀ ਤਾਨਾਸ਼ਾਹੀ ਦੇ ਖਿਲਾਫ ਅਵਾਜ ਬੁਲੰਦ ਕਰਦੇ ਸਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਇੱਕ ਵੱਡ ਅਕਾਰੀ ਵਿਅਕਤੀ ਤੇ ਪੰਥਕ ਸਫਾਂ ਵਿੱਚ ਉਸ ਦੀ ਵੱਡੀ ਪਛਾਣ ਹੈ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਦਾ ਵਿਰੋਧ ਕਰਨ ਵਾਲਿਆ ਵੀ ਛੋਟੇਪੁਰ ਪਹਿਲੇ ਕਤਾਰ ਵਿੱਚ ਖੜਾ ਸੀ ਤੇ ਬਰਨਾਲਾ ਸਰਕਾਰ ਵੇਲੋ ਜਦੋ ਸ੍ਰੀ ਦਰਬਾਰ ਸਾਹਿਬ ਵਿਖੇ ਸਰਕਾਰ ਨੇ ਪੁਲੀਸ ਭੇਜੀ ਸੀ ਤਾਂ ਉਸ ਵੇਲੇ ਵੀ ਸੁੱਚਾ ਸਿੰਘ ਰੋਸ ਵਜੋ ਅਸਤੀਫਾ ਦੇ ਕੇ ਸਰਕਾਰ ਤੋ ਬਾਹਰ ਆ ਗਿਆ ਸੀ।

