ਦਿੱਲੀ ਬੈਠ ਕੇ ਕੁਝ ਲੋਕ ਪੰਜਾਬ ਨੂੰ ਚਲਾਉਣਾ ਚਾਹੁੰਦੇ ਹਨ : ਡਾ. ਗਾਂਧੀ
ਪਟਿਆਲਾ 26 ਅਗਸਤ (ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਆਮ ਆਦਮੀ ਪਾਰਟੀ ਦੇ ‘ਤੇ ਲਗਾਏ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦਿੱਲੀ ਵਿਚ ਬੈਠ ਕੇ ਆਪ ਪਾਰਟੀ ਦੇ ਕੁਝ ਲੋਕ ਪੰਜਾਬ ਨੂੰ ਚਲਾਉਣਾ ਚਾਹੁੰਦੇ ਹਨ ਅਤੇ ਆਪ ਵਰਕਰਾਂ ਦੀ ਕੋਈ ਪੁੱਛ ਨਹੀਂ ਕੀਤੀ ਜਾ ਰਹੀ, ਜਿਸ ਨਾਲ ਸੂਬੇ ਲਈ ਸਥਿਤੀ ਘਾਤਕ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਸਿੱਖ ਧਰਮ ਦੇ ਬਾਰੇ ਕੋਈ ਟਿੱਪਣੀ ਕੀਤੀ ਹੈ ਤਾਂ ਸਰਾਸਰ ਗਲਤ ਹੈ ਇਸ ਨਾਲ ਕੇਜਰੀਵਾਲ ਦੀ ਸਿੱਖ ਵਰਗ ਪ੍ਰਤੀ ਮਾੜੀ ਸੋਚ ਦਾ ਪ੍ਰਗਟਾਵਾ ਵੀ ਹੁੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ, ਦੁਰਗੇਸ਼ ਅਤੇ ਸੰਜੇ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦਾ ਮਨ ਬਣਾ ਲਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਜੋ ਸਾਂਝਾ ਪਲੇਟਫਾਰਮ ਬਣਾ ਰਹੇ ਹਾ ਉਸ ਰਾਹੀਂ ਆਪ ਪਾਰਟੀ ਵਿਚ ਚੱਲ ਰਹੀ ਸਾਜਿਸ਼ ਦਾ ਵੀ ਪਰਦਾਫਾਸ਼ ਕਰਾਂਗੇ।

