ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਿੱਖਾਂ ਦਾ ਸਤਿਕਾਰ ਨਹੀਂ ਕਰਦੀ : ਸੁੱਚਾ ਸਿੰਘ ਛੋਟੇਪੁਰ
ਮੈਨੂੰ ਦੁਰਗੇਸ਼ ਪਾਠਕ ਖਿਲਾਫ਼ ਬੋਲਣ ਦੀ ਸਜ਼ਾ ਭੁਗਤਣੀ ਪਈ
ਚੰਡੀਗੜ੍ਹ 26 ਅਗਸਤ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪ੍ਰੈਸ ਕਾਨਫਰੰਸ ‘ਚ ਸ਼ਟਿੰ੍ਰਗ ਅਪ੍ਰੇਸ਼ਨ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਆਪ ਪਾਰਟੀ ਦੀ ਲੀਡਰਸ਼ਿਪ ਸਿੱਖਾਂ ਦਾ ਸਤਿਕਾਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸ਼ਟ੍ਰਿੰਗ ਅਪ੍ਰੇਸ਼ਨ ਰਾਹੀਂ ਮੇਰਾ ਸਿਆਸੀ ਕੈਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮੇਰੇ ‘ਤੇ ਲਗਾਏ ਦੋਸ਼ ਝੂਠੇ ਹਨ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਸੀ ਕਿ ਉਹ ਮੇਰਾ ਪੱਖ ਸੁਣਦੇ, ਜਿਨਾਂ ਕੋਲ ਮੈਂ ਗੱਲ ਰੱਖਣ ਲਈ ਕਈ ਵਾਰ ਪਹੁੰਚ ਕੀਤੀ, ਪ੍ਰੰਤੂ ਉਹ ਮਿਲਣ ਤੋਂ ਆਨਾਕਾਨੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਦੁਰਗੇਸ਼ ਪਾਠਕ ਖਿਲਾਫ਼ ਬੋਲਣ ਦੀ ਸਜ਼ਾ ਭੁਗਤਣੀ ਪਈ ਹੈ। ਛੋਟੇਪੁਰ ਨੇ ਕਿਹਾ ਕਿ 40 ਸਾਲ ਤੋਂ ਰਾਜਨੀਤੀ ਕਰ ਰਿਹਾ ਹਾਂ, ਪਰ ਜਿੰਦਗੀ ਵਿੱਚ ਕਦੇ ਕਿਸੇ ਨਾਲ ਹੇਰਾਫੇਰੀ ਨਹੀਂ ਕੀਤੀ। ਸਟਿੰਗ ਦੇ ਮੁੱਦੇ ਉੱਤੇ ਛੋਟੇਪੁਰ ਨੇ ਕਿਹਾ ਪਾਰਟੀ ਰਾਜਨੀਤਕ ਬਦਲਾਖੋਰੀ ਦੇ ਚਲਦੇ ਉਨ੍ਹਾਂ ‘ਤੇ ਇਲਜ਼ਾਮ ਲਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਟਿੰਗ ਜਨਤਕ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡਣਗੇ।ਛੋਟੇਪੁਰ ਨੇ ਕਿਹਾ, ‘ਦਿੱਲੀ ਵਿਧਾਨ ਸਭਾ ਚੋਣਾਂ ਦੇ ਸਮੇਂ ਪੰਜਾਬ ਤੋਂ 80 ਲੱਖ ਰੁਪਏ ਭੇਜੇ ਗਏ ਸਨ। 20 ਲੱਖ ਮੈਂ ਆਪ ਦੇ ਕੇ ਆਈਆ ਸੀ ਪਰ ਪਾਰਟੀ ਨੇ ਪੰਜਾਬ ਨੂੰ ਵਾਪਸ ਕੁਝ ਨਹੀਂ ਦਿੱਤਾ।ਮੈ ਲੋਕਾਂ ਵੱਲੋਂ ਦਿੱਤੇ ਜਾਂਦੇ ਪੈਸਿਆਂ ‘ਤੇ ਹੀ ਪਾਰਟੀ ਦੀ ਸੇਵਾ ਕਰ ਰਿਹਾ ਹੈ।’ ਛੋਟੇਪੁਰ ਨੇ ਮੈਨੀਫੈਸਟੋ ਵਿਵਾਦ ਤੇ ਬੋਲਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਮੈਨੂੰ ਬੋਲਣ ਤੋਂ ਰੋਕਿਆ ਸੀ।

