ਪੰਜਾਬ

ਆਮ ਆਦਮੀ ਪਾਰਟੀ ਨੇ ਛੋਟੇਪੁਰ ਨੇ ਅਹੁਦੇ ਤੋਂ ਹਟਾਇਆ

ਵੀਡੀਓ ਅਤੇ ਆਡੀਓ ਕਲਿੱਪ ਦੀ ਜਾਂਚ ਲਈ 2 ਮੈਂਬਰੀ ਕਮੇਟੀ ਦਾ ਗਠਨ
ਚੰਡੀਗੜ•, 26 ਅਗਸਤ (ਮਧੂਸਾਰ ਬਿਊਰੋ)
ਆਪ ਦੇ ਪੰਜਾਬ ਕਨਵੀਨਰ ਛੋਟੇਪੁਰ ਦੇ ਇਕ ਪਾਰਟੀ ਦੇ ਵਲੰਟੀਅਰ ਪਾਸੋਂ ਪੈਸੇ ਲੈਣ ਦੀ ਵੀਡੀਓ ਉਤੇ ਸਖਤ ਨੋਟੀਸ ਲੈਂਦੇ ਪਾਰਟੀ ਦੀ ਪੋਲੀਟਿਕਲ ਅਫੈਅਰ ਕਮੇਟੀ ਨੇ ਉਨ•ਾਂ ਨੂੰ ਅਹੁਦੇ ਤੋਂ ਫੋਰੀ ਤੌਰ ਤੇ ਹਟਾਉਣ ਦਾ ਫੈਸਲਾ ਲਿਆ ਹੈ।

ਆਪ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਪੀ.ਏ.ਸੀ. ਦੀ ਮੀਟਿੰਗ ਜਿਸ ਵਿਚ ਪੰਜਾਬ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਵੀ ਮੌਜੂਦ ਸਨ ਨੇ ਇਸ ਫੈਸਲੇ ਉਤੇ ਮੋਹਰ ਲਗਾਈ। ਪੀ.ਏ.ਸੀ. ਨੇ ਇਸ ਮਾਮਲੇ ਅਤੇ ਇਸ ਤਰ•ਾਂ ਦੇ 2 ਹੋਰ ਮਾਮਲਿਆਂ ਜਿੰਨਾਂ ਵਿਚ ਛੋਟੇਪੁਰ ਨੇ ਵਲੰਟੀਅਰਾਂ ਪਾਸੋਂ ਪੈਸੇ ਦੀ ਮੰਗ ਕੀਤੀ ਹੈ ਲਈ 2 ਮੈਂਬਰੀ ਜਾਂਚ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ। ਇਸ 2 ਮੈਂਬਰੀ ਕਮੇਟੀ ਵਿਚ ਵਿਧਾਇਕ ਜਰਨੈਲ ਸਿੰਘ ਜੋ ਕਿ ਪੰਜਾਬ ਮਾਮਲਿਆਂ ਦੇ ਕੋ-ਕੋਆਰਡੀਨੇਟਰ ਹਨ ਅਤੇ ਸੀਨੀਅਰ ਆਗੂ ਅਤੇ ਸ਼ਿਕਾਇਤ ਸੈਲ ਦੇ ਮੁੱਖ ਜਸਬੀਰ ਸਿੰਘ ਬੀਰ ਸ਼ਾਮਲ ਹੋਣਗੇ।
ਕਮੇਟੀ ਦੀ ਮੀਟਿੰਗ ਦੇ ਦੌਰਾਨ ਕਥਿਤ ਵੀਡੀਓ ਨੂੰ ਵੇਖ ਅਤੇ ਜਾਂਚ ਕੇ ਇਸ ਦੀ ਚਰਚਾ ਕੀਤੀ ਗਈ। ਕਮੇਟੀ ਨੇ ਇਸ ਮਾਮਲੇ ਤੋਂ ਬਿਨਾ ਕਰੀਬ 10 ਹੋਰ ਅਜਿਹੇ ਮਾਮਲਿਆਂ ਜਿੰਨਾਂ ਵਿਚ ਪਾਰਟੀ ਦੇ ਵਰਕਰਾਂ ਅਤੇ ਹਮਦਰਦੀ ਰੱਖਣ ਵਾਲਿਆਂ ਨੇ ਛੋਟੇਪੁਰ ਤੇ ਪੈਸੇ ਲੈਣ ਦੇ ਦੋਸ਼ ਲਗਾਏ ਹਨ ਬਾਰੇ ਵੀ ਚਰਚਾ ਕੀਤੀ।
ਪੀ.ਏ.ਸੀ ਨੇ ਅਮ੍ਰਿਤਸਰ ਦੇ ਇਕ ਨੇਤਾ ਅਤੇ ਨਿਊਜੀਲੈਂਡ ਨਾਲ ਸੰਬੰਧਿਤ ਜੀਰਾ ਦੇ ਇਕ ਪ੍ਰਵਾਸੀ ਭਾਰਤੀ ਦੁਆਰਾ ਛੋਟੇਪੁਰ ਤੇ ਲਗਾਏ ਗਏ ਦੋਸ਼ਾਂ ਬਾਰੇ ਵੀ ਚਰਚਾ ਕੀਤੀ ਗਈ। ਇਨ•ਾਂ ਦੋਸ਼ਾਂ ਵਿਚ ਦੋਵਾਂ ਸ਼ਿਕਾਇਤ ਕਰਤਾਵਾਂ ਨੇ ਛੋਟੇਪੁਰ ਤੇ ਪੈਸੇ ਲੈ ਕੇ ਪਾਰਟੀ ਵਿਚ ਸ਼ਾਮਲ ਕਰਵਾਉਣ ਅਤੇ ਪੰਜਾਬ ਵਿਧਾਨ ਸਭਾ ਲਈ ਟਿਕਟਾਂ ਦਿਵਾਉਣ ਦੀ ਗੱਲ ਕਹਿ ਹੈ।
ਮੀਟਿੰਗ ਦੇ ਦੌਰਾਨ ਭਗਵੰਤ ਮਾਨ ਨੇ ਛੋਟੇਪੁਰ ਦੁਆਰਾ ਅੱਜ ਦੁਪਹਿਰ ਬਾਅਦ ਪ੍ਰੈਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ ਉਤੇ ਦੋਸ਼ ਲਗਾ ਕੇ ਇਸ ਘਟਨਾ ਨੂੰ ਸੰਪ੍ਰਦਾਇਕ ਰੰਗ ਦੇਣ ਦਾ ਵੀ ਗੰਭੀਰ ਨੋਟਿਸ ਲਿਆ। ਮਾਨ ਨੇ ਮੀਟਿੰਗ ਦੌਰਾਨ ਕਿਹਾ ਕਿ ਇਹ ਮੰਦਭਾਗਾ ਹੈ ਕਿ ਛੋਟੇਪੁਰ ਆਪਣੇ ਭ੍ਰਿਸ਼ਟਾਚਾਰ ਸੰਬੰਧੀ ਦੋਸ਼ਾਂ ਨੂੰ ਛੁਪਾਉਣ ਲਈ ਅਜਿਹਾਂ ਨੀਵੇਂ ਪੱਧਰ ਦੀਆਂ ਗੱਲਾਂ ਦਾ ਸਹਾਰਾ ਲੈ ਰਹੇ ਹਨ। ਮਾਨ ਨੇ ਕਿਹਾ ਕਿ ਜੇਕਰ ਛੋਟੇਪੁਰ ਉਸ ਸਮੇਂ ਐਨੇ ਪਰੇਸ਼ਾਨ ਸਨ ਤਾਂ ਉਨ•ਾਂ ਨੇ ਉਸ ਸਮੇਂ ਕੋਈ ਪ੍ਰਤੀਕਿਰਿਆ ਜਾਹਿਰ ਕਰਦਿਆਂ ਪਾਰਟੀ ਕਿਉਂ ਨਾ ਛੱਡੀ। ਛੋਟੇਪੁਰ ਅਜਿਹਾਂ ਗੱਲਾਂ ਕਰਕੇ ਸਿਰਫ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ ਕਰ ਰਹੇ ਹਨ।
ਪੀ.ਏ.ਸੀ ਨੇ ਇਹ ਵੀ ਫੈਸਲਾ ਲਿਆ ਕਿ ਜਦੋਂ ਕਿ 2 ਮੈਂਬਰੀ ਕਮੇਟੀ ਵੀਡੀਓ ਅਤੇ ਆਡੀਓ ਮਾਮਲੇ ਵਿਚ ਆਪਣੀ ਅੰਤਿਮ ਰਿਪੋਰਟ ਪੇਸ਼ ਨਹੀਂ ਕਰ ਦਿੰਦੀ ਉਦੋਂ ਤੱਕ ਪੰਜਾਬ ਦਾ ਕੋਈ ਨਵਾਂ ਕਨਵੀਨਰ ਨਹੀਂ ਲਗਾਇਆ ਜਾਵੇਗਾ।

Leave a Reply

Your email address will not be published. Required fields are marked *