ਚੰਦੂਮਾਜਰਾ ਨੇ ਹਮੇਸ਼ਾ ਗੈਰ ਸਿਧਾਂਕਤ ਰਾਜਨੀਤਿਕ ਕੀਤੀ : ਅਮਰਿੰਦਰ ਤੂੜ
ਪਟਿਆਲਾ (ਮਧੂਸਾਰ ਬਿਊਰੋ)
ਜੱਥੇਦਾਰ ਲਹਿਣਾ ਸਿੰਘ ਤੁੱੜ ਸਾਬਕਾ ਮੈਂਬਰ ਪਾਰਲੀਮੈਂਟ ਦੇ ਸਪੁੱਤਰ ਅਮਰਿੰਦਰ ਸਿੰਘ ਤੁੜ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਲੋਂ ਛੋਟੇਪੁਰ ਸਬੰਧੀ ਦਿੱਤੇ ਬਿਆਨ ਤੇ ਤਿੱਖਾ ਪ੍ਰਤੀਕਰਨ ਪ੍ਰਗਟ ਕਰਦੇ ਕਿਹਾ ਕਿ ਪ੍ਰੋਫੈਸਰ ਚੰਦੂਮਾਜਰਾ ਨੂੰ ਆਪਣੀ ਪੀੜੀ ਹੇਠ ਸੋਟਾ ਮਾਰਨਾ ਚਾਹੀਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰੋਫੈਸਰ ਚੰਦੂਮਾਜਰਾ ਦਾ ਕਿਰਦਾਰ ਹਮੇਸ਼ਾ ਸਿੱਖ ਵਿਰੋਧੀ ਅਤੇ ਲਾਲਚੀ ਕਿਸਮ ਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੰਦੂਮਾਜਰਾ ਨੇ ਹਮੇਸ਼ਾ ਗੈਰ ਸਿਧਾਂਕਤ ਰਾਜਨੀਤਿਕ ਕੀਤੀ ਹੈ। ਉਨ੍ਹਾਂ ਕਿਹਾ ਕਿ 1986 ਵਿੱਚ ਜਦੋਂ ਸਮੁੱਚਾ ਪੰਜਾਬ ਸਿਧਾਂਤਕ ਲੜਾਈ ਲੜ ਰਿਹਾ ਸੀ ਅਤੇ ਬਰਨਾਲਾ ਸਰਕਾਰ ਵਲੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਕਰਕੇ ਬਹੁਤ ਸਾਰੇ ਆਗੂਆਂ ਨੇ ਅਸਤੀਫੇ ਦੇ ਦਿੱਤੇ ਸਨ। ਉਸ ਵਕਤ ਵੀ ਪ੍ਰੋਫੈਸਰ ਚੰਦੂ ਮਾਜਰਾ ਨੇ ਆਪਣੀ ਸੱਤਾ ਦਾ ਲਾਲਚ ਪੂਰਾ ਕਰਨ ਵਾਸਤੇ ਵਜੀਰੀ ਪ੍ਰਾਪਤ ਕੀਤੀ ਅਤੇ ਵਜੀਰੀ ਦੌਰਾਨ ਕੀਤੇ ਭ੍ਰਿਸ਼ਟਾਚਾਰ ਕਾਰਨ ਜੇਲ ਦਾ ਮੂੰਹ ਵੀ ਵੇਖਣਾ ਪਿਆ ਜਦੋਂ ਕਿ ਜੱਥੇਦਾਰ ਛੋਟੇਪੁਰ ਨੇ ਹਮਲੇ ਦੇ ਵਿਰੋਧ ਵਿੱਚ 30 ਅਪ੍ਰੈਲ 1986 ਨੂੰ ਵਜੀਰੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਜੱਥੇਦਾਰ ਛੋਟੇਪੁਰ ਨੇ ਹੁਣ ਵੀ ਆਪਣੀ ਅੰਤਰ ਆਤਮਾ ਦੀ ਆਵਾਜ਼ ਤੇ ਗਰੀਬ ਵਲੰਟੀਅਰਾਂ ਦੀ ਆਮ ਆਦਮੀ ਪਾਰਟੀ ਵਿੱਚ ਹੁੰਦੀ ਅਣਦੇਖੀ ਵਿਰੁੱਧ ਸਟੈਂਡ ਲਿਆ। ਉਨ੍ਹਾਂ ਨੇ ਕਿਹਾ ਕਿ ਜੱਥੇਦਾਰ ਛੋਟੇਪੁਰ ਦਾ ਜੀਵਨ ਬੇਦਾਗ ਅਤੇ ਤਿਆਗ ਦੀ ਭਾਵਨਾ ਵਾਲਾ ਹੈ। ਜਿਸ ਨੂੰ ਪੰਜਾਬ ਦੇ ਲੋਕ ਪ੍ਰਵਾਨ ਕਰਦੇ ਹਨ।

