ਬਨੀ ਚੈਹਿਲ ਨੇ ਤਲਵੰਡੀ ਸਾਬੋ ਦੇ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਪਟਿਆਲਾ (ਮਧੂਸਾਰ ਬਿਊਰੋ)
ਯੂਥ ਐਂਡ ਸਪੋਰਟਸ ਕਲੱਬ ਸੈਲ ਪੰਜਾਬ ਦੇ ਚੇਅਰਮੈਨ ਸੰਜੇਇੰਦਰ ਸਿੰਘ ਬਨੀ ਚੈਹਿਲ ਦੀ ਸਰਪ੍ਰਸਤੀ ਹੇਠ ਰਾਜਿੰਦਰਾ ਜਿੰਮਖਾਨਾ ਪਟਿਆਲਾ ਵਿਖੇ ਹਲਕਾ ਤਲਵੰਡੀ ਸਾਬੋ ਦੇ ਨੌਜਵਾਨਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਸੈਲ ਦੇ ਕੋ-ਚੇਅਰਮੈਨ ਅਵਤਾਰ ਸਿੰਘ ਗੋਨਿਆਣਾ, ਵਾਇਸ ਚੇਅਰਮੈਨ ਮਨਿੰਦਰ ਸਿੰਘ ਚੈਹਿਲ ਬਠਿੰਡਾ, ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ, ਡੀ.ਸੀ ਸ਼ਰਮਾ ਸਾਬਕਾ ਕੌਂਸਲਰ, ਇੰਦਰਜੀਤ ਸਿੰਘ ਬੋਪਾਰਾਏ ਸਾਬਕਾ ਡਿਪਟੀ ਮੇਅਰ ਪਟਿਆਲਾ, ਮੱਖਣ ਰੋਂਗਲਾ, ਅਤੁੱਲ ਜਲੋਟਾ, ਗੁਰਧਿਆਨ ਬਖਸ਼ੀਵਾਲ, ਧਰਮਚੰਦ ਪਹੁੰਚੇ।
ਇਸ ਮੌਕੇ ‘ਤੇ ਬਨੀ ਚੈਹਿਲ ਨੇ ਕਿਹਾ ਕਿ ਨੌਜਵਾਨ ਹੀ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਨੌਜਵਾਨਾਂ ਨੂੰ ਜਿਥੇ ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਕਰ ਰਿਹਾ ਹੈ, ਉਥੇ ਹੀ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਵੀ ਜੋੜ ਰਿਹਾ ਹੈ। ਉਨ੍ਹਾਂ ਇਸ ਮੌਕੇ ਹਲਕਾ ਤਲਵੰਡੀ ਸਾਬੋ ਤੋਂ ਚੇਅਰਮੈਨ ਹਰਦੀਪ ਸਿੰਘ, ਜੱਗਾ ਸਿੰਘ ਸੀਨੀਅਰ ਵਾਇਸ ਚੇਅਰਮੈਨ, ਰਾਜਵਿੰਦਰ ਸਿੰਘ ਵਾਇਸ ਚੇਅਰਮੈਨ, ਸੋਨਾ ਸਿੰਘ ਸੀ: ਜਨਰਲ ਸਕੱਤਰ, ਨੈਬ ਸਿੰਘ ਜਰਨਲ ਸੈਕਟਰੀ, ਧਨਦੇਵ ਸਿੰਘ ਸੀ: ਸੈਕਟਰੀ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਬਨੀ ਚੈਹਿਲ ਨੂੰ ਉਕਤ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਪਿੰਡ ਪੱਧਰ ‘ਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਮਿਹਨਤ ਕੀਤੀ ਜਾਵੇਗੀ।

