ਸਿਮਰਨਜੀਤ ਸਿੰਘ ਮਾਨ ‘ਬਾਬਾ ਬੰਦਾ ਸਿੰਘ ਬਹਾਦਰ ਐਵਾਰਡ’ ਨਾਲ ਸਨਮਾਨਿਤ
ਪਟਿਆਲਾ (ਮਧੂਸਾਰ ਬਿਊਰੋ) 18ਵੀਂ ਸਦੀ ਦੇ ਮਹਾਂ ਨਾਇਕ ਤੇ ਸਿੱਖ ਰਾਜ ਦੇ ਸੰਸਥਾਪਕ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਪੰਜਾਬ ਸਿੱਖ ਕਾਸਲ ਪੰਜਾਬ ਵੱਲੋਂ ਕਰਾਇਆ ਗਿਆ । ਇਸ ਦੌਰਾਨ ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਣ ਸਿੰਘ ਕਰਤਾਰਪੁਰ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ‘ਬਾਬਾ ਬੰਦਾ ਸਿੰਘ ਬਹਾਦਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ।
ਇਸ ਮੌਕੇ 25 ਦੇ ਕਰੀਬ ਹੋਰ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਤੋਂ ਪਹਿਲਾਂ ਗੁਰਦੁਆਰਾ ਸਾਧ ਸੰਗਤ ਫ਼ੈਕਟਰੀ ਏਰੀਆ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ । ਇਸ ਮੌਕੇ ਪੰਜਾਬ ਸਿੱਖ ਕਾਸਲ ਵੱਲੋਂ ਸਿੱਖਾ ਦੇ ਅਹਿਮ ਮੁੱਦੇ ਵਿਚਾਰੇ ਗਏ, ਜਿਨ੍ਹਾਂ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਇਕ ਵੱਖਰੀ ਕੌਮ ਦਾ ਦਰਜਾ ਦਿੱਤਾ ਜਾਵੇ, ਸਰਹਿੰਦ ਫ਼ਤਿਹ ਦਿਵਸ ‘ਤੇ ਸਰਕਾਰੀ ਛੁੱਟੀ ਐਲਾਨੀ ਜਾਵੇ, 1984 ‘ਚ ਹੋਏ ਹਮਲੇ ਵਿਚ ਹੱਥ ਲਿਖਤਾਂ, ਅਨਮੋਲ ਗ੍ਰੰਥ ਅਰਬਾਂ-ਖਰਬਾਂ ਦੇ ਹੀਰੇ ਜਵਾਹਰਾਤ ਸ਼ਾਮਿਲ ਹਨ, ਸਿੱਖਾਂ ਨੂੰ ਵਾਪਸ ਕੀਤੇ ਜਾਣ । ਸਿੱਖਾਂ ਦੀਆਂ ਕਾਲੀਆਾ ਸੂਚੀਆਂ ਖ਼ਤਮ ਕੀਤੀਆਂ ਜਾਣ। ਗੈਰਕਾਨੂੰਨੀ ਤੌਰ ‘ਤੇ ਸਜ਼ਾ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਾ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਆਪਣੇ ਸਾਰੇ ਅਦਾਰਿਆਂ ‘ਚ ਅੰਮਿ।ਤਧਾਰੀ ਸਿੱਖਾਂ ਨੂੰ ਨੌਕਰੀ ਦੇਣਾ ਲਾਜ਼ਮੀ ਕਰੇ।ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੂਆਂ ਨੂੰ ਖ਼ੁਸ਼ ਕਰਨ ਲਈ ਘੱਟ ਗਿਣਤੀਆਂ ਦੇ ਕਤਲ ਕਰਵਾਉਣ ਅਤੇ ਉਜਾੜਾ ਕਰਵਾਉਣ ਦਾ ਜ਼ਿੰਮੇਵਾਰ ਹੈ । ਉਨ੍ਹਾਂ ਕਿਹਾ ਕਿ ਉਸ ਨੇ ਪਹਿਲਾਂ ਗੁਜਰਾਤ ‘ਚ 2000 ਤੋਂ ਵਧੇਰੇ ਮੁਸਲਮਾਨਾਂ ਦਾ ਕਤਲ ਕਰਵਾਇਆ, ਤਾਂ ਕਿ ਉਹ ਆਪਣੇ ਆਪ ਨੂੰ ਹਿੰਦੂਆਂ ਦਾ ਹਿਤਾਇਸ਼ੀ ਦਰਸਾ ਸਕੇ । ਇਸ ਮਗਰੋਂ 2013 ‘ਚ ਗੁਜਰਾਤ ਵਿਚੋਂ 60000 ਸਿੱਖ ਕਿਸਾਨਾਂ ਦਾ ਉਜਾੜਾ ਕਰਵਾਇਆ, ਤਾਂ ਕਿ ਹਿੰਦੂਆਂ ਨੂੰ ਇਹ ਵਿਸ਼ਵਾਸ ਦਿਵਾਇਆ ਜਾ ਸਕੇ ਕਿ ਉਹ ਕੇਂਦਰ ‘ਚ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਹੈ, ਤੇ ਉਸ ਦੇ ਦਿੱਲੀ ਦੇ ਤਖ਼ਤ ‘ਤੇ ਬੈਠਣ ਨਾਲ ਹੀ ਹਿੰਦੂ ਸੁਰੱਖਿਅਤ ਹੋਣਗੇ । ਮਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਪ੍ਰਾਪਤੀਆਂ ਤੇ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਥਿਆਰਾਂ ਨਾਲ ਲੜਾਈ ਲੜ ਕੇ ਸਿੱਖ ਰਾਜ ਦਾ ਮੁੱਢ ਬੰਨ੍ਹਿਆ ਸੀ, ਪ੍ਰੰਤੂ ਅੱਜ ਸਮਾਂ ਵੋਟ ਦੇ ਨਾਲ ਲੜਾਈ ਲੜਕੇ ਸਿੱਖ ਰਾਜ ਨੂੰ ਸਥਾਪਤ ਕਰਨ ਦਾ ਹੈ । ਉਨ੍ਹਾਂ ਸਾਰੇ ਸਿੱਖਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ‘ਚ ਸਿੱਖਾਂ ਦੇ ਹੋਮ ਲੈਂਡ ਦੀ ਲੜਾਈ ਨੂੰ ਫ਼ਤਿਹ ਕਰਨ ਲਈ ਵੋਟ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ । ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਡਾ: ਸੁਖਦਿਆਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰੂ ਗੋਬਿੰਦ ਸਿੰਘ ਨਾਲ ਮਿਲਾਪ ਤੋਂ ਪਹਿਲਾਂ ਵਾਲੇ ਜੀਵਨ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ । ਇਸ ਦੌਰਾਨ ਅਕਾਲੀ ਦਲ ਅੰਮਿ।ਤਸਰ ਦੇ ਕੌਮੀ ਜਨਰਲ ਸਕੱਤਰ ਪ੍ਰੋ: ਮਹਿੰਦਰਪਾਲ ਸਿੰਘ, ਸੀਨੀਅਰ ਐਡਵੋਕੇਟ ਬਰਜਿੰਦਰ ਸਿੰਘ ਸੋਢੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਕਸ਼ਮੀਰੀ, ਸਤਨਾਮ ਸਿੰਘ ਬਹਿਰੂ, ਜਗਤਾਰ ਸਿੰਘ ਰਾਜਲਾ, ਗੁਰਚਰਨ ਸਿੰਘ ਜ਼ਰੀਕਪੁਰ, ਫੈਡਰੇਸ਼ਨ ਆਗੂ ਜਗਰੂਪ ਸਿੰਘ ਚੀਮਾ, ਬਾਬਾ ਬਲਬੀਰ ਸਿੰਘ ਪਿੰਗਲਾ ਆਸ਼ਰਮ, ਸੰਤੋਖ ਸਿੰਘ ਮਵੀ ਸੱਪਾਂ, ਕੁਲਦੀਪ ਸਿੰਘ ਲੰਗ, ਸਤਪਾਲ ਸਿੰਘ ਬਲਬੇੜਾ, ਦਰਸ਼ਨ ਸਿੰਘ ਤਰੈਂ, ਗੁਰਪ੍ਰੀਤ ਸਿੰਘ ਸਨੌਰ, ਕੁਲਵੰਤ ਸਿੰਘ ਸੈਫਦੀਪੁਰ, ਗੁਰਨਾਮ ਸਿੰਘ ਪੁਰ ਮੰਡੀ, ਬਲਕਾਰ ਸਿੰਘ ਭੁੱਲਰ, ਨੌਨਿਹਾਲ ਸਿੰਘ, ਸੰਦੀਪ ਸਿੰਘ ਰਾਜਾ ਤੁੜ, ਬਲਜਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਮੌਜੂਦ ਸਨ ।

