ਪੰਜਾਬ

ਵਿਧਾਨ ਸਭਾ ‘ਚ ਅਕਾਲੀ ਭਾਜਪਾ ਸਰਕਾਰ ਨੂੰ ਨਿਸ਼ਾਨੇ ‘ਤੇ ਲਏਗੀ ਕਾਂਗਰਸ

ਚੰਡੀਗੜ, 1 ਸਤੰਬਰ (ਮਧੂਸਾਰ ਬਿਊਰੋ)
ਕਾਂਗਰਸ ਪਾਰਟੀ ਆਉਂਦੇ ਵਿਧਾਨ ਸਭਾ ਸੈਸ਼ਨ ਦੌਰਾਨ ਅਕਾਲੀ ਭਾਜਪਾ ਸਰਕਾਰ ਨੂੰ ਉਸ ਦੀਆਂ ਸਾਰੀਆਂ ਨਾਕਾਮੀਆਂ ਤੇ ਗੁਨਾਹਾਂ ਲਈ ਨਿਸ਼ਾਨੇ ‘ਤੇ ਲਏਗੀ। ਪਾਰਟੀ ਨੇ ਆਪਣੇ ਵਿਧਾਇਕਾਂ ਨੇ ਪੂਰੇ ਸੈਸ਼ਨ ਦੌਰਾਨ ਮੌਜ਼ੂਦ ਰਹਿਣ ਲਈ ਵੀ ਕਿਹਾ ਹੈ।

ਕਾਂਗਰਸ ਵਿਧਾÂਕਾਂ ਇਕ ਮੀਟਿੰਗ ਦਾ ਅੱਜ ਇਥੇ ਅਯੋਜਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਅਤੇ ਇਸ ਦੌਰਾਨ ਹੋਰਨਾਂ ਸਮੇਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਏ.ਆਈ.ਸੀ.ਸੀ ਦੇ ਸਕੱਤਰ ਇੰਚਾਰਜ਼ ਹਰੀਸ਼ ਚੌਧਰੀ, ਸੁਨੀਲ ਜਾਖੜ, ਲਾਲ ਸਿੰਘ, ਅਸ਼ਵਨੀ ਸੇਖੜੀ, ਕੁਲਜੀਤ ਨਾਗਰਾ, ਰਾਣਾ ਗੁਰਜੀਤ ਵੀ ਸ਼ਾਮਿਲ ਰਹੇ।
ਆਗੂਆਂ ਨੇ ਸਰਬਸੰਮਤੀ ਨਾਲ ਵਿਚਾਰ ਰੱਖਿਆ ਕਿ ਭਾਵੇਂ ਇਹ ਇਕ ਛੋਟਾ ਸੈਸ਼ਨ ਹੈ, ਲੇਕਿਨ ਪਾਰਟੀ ਦੇ ਵਿਧਾਇਕ ਇਸਦਾ ਬੇਹਤਰ ਇਸਤੇਮਾਲ ਕਰਨਗੇ। ਉਨ•ਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਰ ਫਰੰਟ ‘ਤੇ ਫੇਲ• ਸਾਬਤ ਹੋਈ ਹੈ ਅਤੇ ਉਸਦਾ ਵਿਧਾਨ ਸਭਾ ‘ਚ ਭਾਂਡਾਫੋੜ ਕਰਨ ਦਾ ਇਹ ਸਹੀ ਸਮਾਂ ਹੈ।
ਇਸ ਦੌਰਾਨ ਮੁੱਖ ਮੁੱਦਿਆਂ ‘ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ, ਨਸ਼ੇ ਦਾ ਜ਼ਹਿਰ, ਕਾਂਗਰਸ ਨਾਲ ਸਬੰਧਤ ਬੀ.ਪੀ.ਐਲ ਪਰਿਵਾਰਾਂ ਨੂੰ ਨੀਲੇ ਕਾਰਡ ਦੇਣ ਤੋਂ ਨਕਾਰਨਾ ਤੇ ਕਾਨੂੰਨ ਅਤੇ ਵਿਵਸਥਾ ਸ਼ਾਮਿਲ ਹੋਣਗੇ। ਆਗੂਆਂ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਸੂਬੇ ‘ਚ ਰੇਤ ਵਰਗੇ ਸਾਧਨਾਂ ਦੀ ਕੀਤੀ ਜਾ ਰਹੀ ਲੁੱਟ ‘ਤੇ ਵੀ ਵਿਚਾਰ ਕੀਤਾ।
ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਤੇ ਚੰਨੀ ਨੇ ਖੁਲਾਸਾ ਕੀਤਾ ਕਿ ਅਕਾਲੀਆਂ ਨੂੰ ਬੀਤੇ ਪੰਜ ਸਾਲਾਂ ਦੌਰਾਨ ਕੀਤੇ ਗੁਨਾਹਾਂ ਦਾ ਜਵਾਬ ਦੇਣਾ ਔਖਾ ਹੋ ਜਾਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਰਕਾਰ ਖਿਲਾਫ ਹਮਲਾ ਬੋਲਣ ਲਈ ਵਿਧਾਨ ਸਭਾ ‘ਚ ਪਾਰਟੀ ਦੇ ਸਾਰੇ ਵਿਧਾਇਕ ਮੌਜ਼ੂਦ ਰਹਿਣਗੇ। ਪਾਰਟੀ ਗਠਜੋੜ ਸਰਕਾਰ ਨੂੰ ਆਪਣੀ ਗਿਣਤੀ ਦਾ ਇਸਤੇਮਾਲ ਵਿਰੋਧੀ ਧਿਰ ਨੂੰ ਧਮਕਾਉਣ ਵਾਸਤੇ ਨਹੀਂ ਕਰਨ ਦੇਵੇਗੀ।
ਜਦਕਿ ਸੂਬੇ ‘ਚ ਹਾਲੇ ਦੇ ਵਿਕਾਸ ਕਾਰਜ਼ਾਂ ਸਬੰਧੀ ਇਕ ਹੋਰ ਸਵਾਲ ਦੇ ਜਵਾਬ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਕਮਰ ਕੱਸ ਚੁੱਕੀ ਹੈ ਅਤੇ ਉਸਨੂੰ ਦੂਜੀਆਂ ਪਾਰਟੀਆਂ ‘ਤੇ ਢਹਿ ਰਹੇ ਕਿੱਲਿ•ਆਂ ‘ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ।
ਇਸੇ ਤਰ•ਾਂ, ਆਪ ਆਗੂਆਂ ਵੱਲੋਂ ਦਿੱਲੀ ਸੀਨੀਅਰ ਲੀਡਰਸ਼ਿਪ ‘ਤੇ ਲਗਾਏ ਅੰਦਰੂਨੀ ਗਿਰਾਵਟ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਇਕ ਸਵਾਲ ਦੇ ਜਵਾਬ ‘ਚ ਉਨ•ਾਂ ਨੇ ਕਿਹਾ ਕਿ ਉਨ•ਾਂ ਨੇ ਹਮੇਸ਼ਾ ਤੋਂ ਜ਼ੋਰ ਦਿੱਤਾ ਹੈ ਕਿ ਆਪ ਇਕ ਮਿਥਕ ਹੈ ਤੇ ਇਸਦੇ ਭੇਦ ਖੁੱਲ•ਣੇ ਸ਼ੁਰੂ ਹੋ ਗਏ ਹਨ।
ਉਨ•ਾਂ ਨੇ ਦੁਹਰਾਇਆ ਕਿ ਕਾਂਗਰਸ ਪਾਰਟੀ ਆਪਣੇ ਦੋਨਾਂ ਵਿਰੋਧੀਆਂ ‘ਚੋਂ ਕਿਸੇ ਨੂੰ ਵੀ ਮੁਕਾਬਲੇ ‘ਚ ਨਹੀਂ ਸਮਝਦੀ ਤੇ ਪਾਰਟੀ ਬਹੁਤ ਅੱਗੇ ਹੈ। ਉਨ•ਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਖਿਲਾਫ ਲੋਕਾਂ ‘ਚ ਭਾਰੀ ਰੋਸ ਹੈ ਤੇ ਲੋਕ ਇਨ•ਾਂ ਦੇ ਨਾਂ ਸੁਣਨ ਲਈ ਵੀ ਤਿਆਰ ਨਹੀਂ ਹਨ। ਇਸੇ ਤਰ•ਾਂ, ਚੋਣਾਂ ਆਉਣ ਤੱਕ ਆਪ ਕਈ ਟੁਕੜਿਆਂ ‘ਚ ਵੰਡ ਜਾਵੇਗੀ।
ਵਿਰੋਧੀ ਧਿਰ ਦੇ ਲੀਡਰ ਚੰਨੀ ਨੇ ਕਿਹਾ ਕਿ ਕਾਂਗਰਸ ਵਿਧਾਈ ਪਾਰਟੀ ਦੀ ਇਕ ਹੋਰ ਮੀਟਿੰਗ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਵੇਗੀ, ਜਿਸ ਦੌਰਾਨ ਰਣਨੀਤੀ ‘ਤੇ ਚਰਚਾ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਉਨ•ਾਂ ਨੇ ਵਿਧਾਇਕਾਂ ਵੱਲੋਂ ਕਾਂਗਰਸ ਵਿਧਾਈ ਪਾਰਟੀ ਨੂੰ ਚਲਾਉਣ ਵਾਸਤੇ ਦਿੱਤੇ ਸਹਿਯੋਗ ਤੇ ਸਮਰਥਨ ਲਈ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਚੰਨੀ ਤੋਂ ਇਲਾਵਾ, ਹੋਰਨਾਂ ‘ਚ ਕੈਪਟਨ ਅਮਰਿੰਦਰ, ਹਰੀਸ਼ ਚੌਧਰੀ, ਸੁਨੀਲ ਜਾਖੜ, ਲਾਲ ਸਿੰਘ, ਅਸ਼ਵਨੀ ਸੇਖੜੀ, ਕੁਲਜੀਤ ਨਾਗਰਾ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਤੇਜ ਚੀਮਾ, ਬ੍ਰਹਮ ਮੋਹਿੰਦਰਾ, ਰਾਣਾ ਗੁਰਜੀਤ ਸਿੰਘ, ਡਾ. ਰਾਜ ਕੁਮਾਰ ਵੇਰਕਾ, ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ, ਕੇਵਲ ਢਿਲੋਂ, ਹਰਦਿਆਲ ਕੰਬੋਜ, ਰਾਕੇਸ਼ ਪਾਂਡੇ, ਬਲਬੀਰ ਸਿੱਧੂ, ਅਮਰੀਕ ਢਿੱਲੋਂ, ਚਰਨਜੀਤ ਕੌਰ ਬਾਜਵਾ, ਅਰੂਨਾ ਚੌਧਰੀ, ਬੀਬੀ ਹਰਚੰਦ ਕੌਰ, ਮੁਹੰਮਦ ਸਦੀਕ, ਤਰਲੋਚਨ ਸੂੰਦ, ਜੋਗਿੰਦਰ ਸਿੰਘ ਪੰਜਗਰਾਈਂ, ਅਜਾਇਬ ਸਿੰਘ ਭੱਟੀ, ਜਗਮੋਹਨ ਸਿੰਘ ਕੰਗ, ਰਾਜਾ ਵੜਿੰਗ, ਪਰਮਿੰਦਰ ਸਿੰਘ ਪਿੰਕੀ, ਗੁਰਕੀਰਤ ਸਿੰਘ ਕੋਟਲੀ ਤੇ ਗੁਰਚਰਨ ਸਿੰਘ ਬੋਪਾਰਾਏ ਵੀ ਮੌਜ਼ੂਦ ਰਹੇ।
ਜਦਕਿ ਕੁਝ ਵਿਧਾਇਕਾਂ ‘ਚ ਪ੍ਰਨੀਤ ਕੌਰ, ਕਰਨ ਕੌਰ ਬਰਾੜ ਤੇ ਅਜੀਤ ਇੰਦਰ ਸਿੰਘ ਮੋਫਰ ਵਿਦੇਸ਼ ਦੌਰਿਆਂ ‘ਤੇ ਹੋਣ ਕਾਰਨ ਮੀਟਿੰਗ ‘ਚ ਸ਼ਾਮਿਲ ਨਹੀਂ ਹੋ ਸਕੇ।

Leave a Reply

Your email address will not be published. Required fields are marked *