ਦੇਸ਼-ਵਿਦੇਸ਼

ਕਿਮ ਯੌਂਗ ਨੇ ਸਿੱਖਿਆ ਮੰਤਰੀ ਨੂੰ ਏਅਰਕਰਾਫਟ ਗੰਨ ਨਾਲ ਉਡਵਾਇਆ

ਨਵੀਂ ਦਿੱਲੀ 1 ਸਤੰਬਰ (ਏਜੰਸੀਆਂ)
ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਯੌਂਗ ਓਨ ਦੀਆਂ ਕਰੂਤਤਾਂ ਦਾ ਇਕ ਹੋਰ ਉਦਾਹਰਣ ਸਾਹਮਣੇ ਆਇਆ ਹੈ। ਉਨ੍ਹਾਂ ਆਪਣੀ ਸਰਕਾਰ ਦੇ ਹੀ ਸਿੱਖਿਆ ਮੰਤਰੀ ਕਿਮ ਯਾਂਗ ਜਿਨ ਨੂੰ ਐਂਟੀ ਏਅਰਕਰਾਫਟ ਗੰਨ ਨਾਲ ਮਰਵਾ ਦਿੱਤਾ ਹੈ। ਕਿਮ ਯਾਂਗ ਜਿਨ ਨੂੰ ਉਤਰ ਕੋਰੀਆ ਵਿਚ ਉਪ ਕੌਮੀ ਪ੍ਰਧਾਨ ਦਾ ਅਹੁਦਾ ਮਿਲਿਆ ਹੋਇਆ ਸੀ।

ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੌਨਹੈਪ ਦੇ ਹਵਾਲੇ ਨਾਲ ਖ਼ਬਰ ਆਈ ਹੈ ਕਿ ਕਿਮ ਯੌਗ ਨੂੰ ਤਾਨਾਸ਼ਾਹ ਨੇ ਇਕ ਬੈਠਕ ਵਿਚ ਸੁੱਤੇ ਹੋਏ ਫੜ ਲਿਆ ਸੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਕਿਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਨਿਊਜ਼ ਏਜੰਸੀ ਯੌਨਹੈਪ ਦੇ ਮੁਤਾਬਕ ਪਿਛਲੇ ਮਹੀਨੇ ਕਿਮ ਯੌਗ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਮੌਤ ਦੀ ਸਜ਼ਾ ਦੇਣ ਦੇ ਲਈ ਵੀ ਤਾਨਾਸ਼ਾਹੀ ਕਿਮ ਨੇ ਕੋਈ ਆਸਾਨ ਰਾਹ ਨਹੀਂ ਚੁਣਿਆ ਸਗੋਂ ਸਿੱਖਿਆ ਮੰਤਰੀ ਕਿਮ ਨੂੰ ਐਂਟੀ ਏਅਰਕਰਾਫਟ ਗੰਨ ਨਾਲ ਮਾਰਨ ਦਾ ਆਦੇਸ਼ ਸੁਣਾਇਆ।
ਜ਼ਿਕਰਯੋਗ ਹੈ ਕਿ ਤਾਨਾਸ਼ਾਹ ਕਿਮ ਯੌਂਗ ਨੇ ਪਹਿਲਾਂ ਵੀ ਕਈ ਲੋਕਾਂ ਨੂੰ ਏਅਰਕਰਾਫਟ ਗੰਨ ਦੇ ਸਾਹਮਣੇ ਖੜਾ ਕਰਕੇ ਉਡਵਾਇਆ ਹੈ। ਇਸ ਤੋਂ ਪਹਿਲਾਂ ਯੌਂਗ ਨੇ ਉਤਰ ਕੋਰੀਆ ਵਿਚ ਆਪਣੇ ਰੱਖਿਆ ਪ੍ਰਮੁੱਖ ਹੌਂਗ ਯੌਂਗ ਨੂੰ ਵੀ ਇਸ ਵਜ੍ਹਾ ਨਾਲ ਮਰਵਾਇਆ ਸੀ, ਹੌਂਗ ਦੀ ਗਲਤੀ ਵੀ ਸਿਰਫ ਏਨੀ ਸੀ ਕਿ ਉਨ੍ਹਾਂ ਕਿਮ ਯੌਂਗ ਦੇ ਸਾਹਮਣੇ ਉਬਾਸੀ ਲੈਣ ਦੀ ਜੁਰੱਅਤ ਕੀਤੀ ਸੀ। ਇਕ ਬੈਠਕ ਦੇ ਦੌਰਾਨ ਰੱਖਿਆ ਪ੍ਰਮੁੱਖ ਨੂੰ ਉਬਾਸੀ ਆ ਗਈ, ਇਸ ਤੋਂ ਬਾਅਦ ਗੁੱਸੇ ਵਿਚ ਕਿਮ ਯੌਂਗ ਨੇ ਮੀਟਿੰਗ ਵਿਚ ਰੱਖਿਆ ਪ੍ਰਮੁੱਖ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਤੇ ਉਸ ਨੂੰ ਐਂਟੀ ਏਅਰ ਕਰਾਫਟ ਗਨ ਨਾਲ ਉਡਵਾ ਦਿੱਤਾ।
ਏਨਾ ਹੀ ਨਹੀਂ ਜਦੋਂ ਰੱਖਿਆ ਪ੍ਰਮੁੱਖ ਨੂੰ ਐਂਟੀ ਏਅਰ ਕਰਾਫਟ ਗਨ ਦੇ ਸਾਹਮਣੇ ਖੜਾ ਕਰਕੇ ਮੌਤ ਦੀ ਸਜ਼ਾ ਸੁਣਾਈ ਜਾ ਰਹੀ ਸੀ। ਇਸ ਦਾ ਤਮਾਸ਼ਾ ਦੇਖਣ ਦੇਲਈ ਉਤਰ ਕੋਰੀਆ ਦੇ ਹਰ ਵੱਡੇ ਅਧਿਕਾਰੀ ਨੂੰ ਮੌਜੂਦ ਰਹਿਣ ਦਾ ਫੁਰਮਾਨਾ ਸੁਣਾਇਆ ਗਿਆ ਤਾਂ ਕਿ ਉਸ ਦੇ ਦਿਲ ਵਿਚ ਮੌਤ ਦਾ ਡਰ ਪੈਦਾ ਕੀਤਾ ਜਾ ਸਕੇ।

Leave a Reply

Your email address will not be published. Required fields are marked *