ਪੰਜਾਬਪਟਿਆਲਾ

ਪੰਜਾਬ ਦੀ ਅਗਵਾਈ ਲਈ ਕੈਪਟਨ ਅਮਰਿੰਦਰ ਵੱਲ ਵੇਖ ਰਿਹੈ ਪੰਜਾਬੀ ਭਾਈਚਾਰਾ: ਪ੍ਰਨੀਤ ਕੌਰ

ਪਟਿਆਲਾ, 2 ਸਤੰਬਰ (ਮਧੂਸਾਰ ਬਿਊਰੋ)
ਇਟਲੀ ਤੇ ਜਰਮਨੀ ਵਰਗੇ ਯੁਰੋਪਿਅਨ ਦੇਸ਼ਾਂ ‘ਚ ਪੰਜਾਬੀ ਭਾਈਚਾਰਾ ਪੰਜਾਬ ਦਾ ਮਾਣ ਤੇ ਖੁਸ਼ਹਾਲੀ ਵਾਪਿਸ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵੱਲ ਵੇਖ ਰਿਹਾ ਹੈ। ਇਹ ਖੁਲਾਸਾ ਵਿਦੇਸ਼ ਦੌਰੇ ‘ਤੇ ਗਏ ਸੀਨੀਅਰ ਪਾਰਟੀ ਆਗੂ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਵਿਧਾਇਕ ਪ੍ਰਨੀਤ ਕੌਰ ਨੇ ਬੀਤੀ ਰਾਤ ਬਰਲਿਨ ਵਿਖੇ ਕੀਤਾ।

ਇਸ ਮੌਕੇ ਬਰਲਿਨ ਪਹੁੰਚਣ ‘ਤੇ ਕੌਰ ਦਾ ਉਥੇ ਵੱਸੇ ਪੰਜਾਬੀ ਭਾਈਚਾਰੇ ਦੇ ਪ੍ਰਮੁੱਖ ਵਿਅਕਤੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਵੱਡੀ ਗਿਣਤੀ ‘ਚ ਪੰਜਾਬੀ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੀ ਸਿਆਸੀ ਪ੍ਰੀਕ੍ਰਿਆ ‘ਚ ਉਨ੍ਹਾਂ ਦੀ ਹਿੱਸੇਦਾਰੀ ਦੀ ਮੰਗ ਕੀਤੀ, ਜਿਹੜੇ ਸੂਬੇ ਦੇ ਸਰਬਪੱਖੀ ਵਿਕਾਸ ‘ਚ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਨੇ ਉਥੋਂ ਦੇ ਪੰਜਾਬੀ ਭਾਈਚਾਰੇ ਨੂੰ ਯਾਦ ਦਿਲਾਇਆ ਕਿ ਤੁਸੀਂ ਖੁਸ਼ਨਸੀਬ ਹੋ ਕਿ ਤੁਸੀਂ ਵਿਦੇਸ਼ ਆ ਕੇ ਬੱਸ ਚੁੱਕੇ ਹੋ ਅਤੇ ਜਿਥੇ ਤੁਸੀਂ ਖੁਦ ਨੂੰ ਅਸਾਨ ਤੇ ਅਨੁਸ਼ਾਸਨਾਤਮਕ ਜ਼ਿੰਦਗੀ ‘ਚ ਢਾਲ ਲਿਆ ਹੈ। ਪੰਜਾਬ ‘ਚ ਤੁਹਾਡੇ ਰਿਸ਼ਤੇਦਾਰ ਤੇ ਮਿੱਤਰ ਤੁਹਾਡੀ ਰਾਹ ‘ਤੇ ਚੱਲਣਾ ਚਾਹੁੰਦੇ ਹਨ। ਅਜਿਹੇ ‘ਚ ਤੁਹਾਡੇ ਸ਼ਬਦ ਉਨ੍ਹਾਂ ਵਾਸਤੇ ਬਹੁਤ ਮਹੱਤਵ ਰੱਖਦੇ ਹਨ।
ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਿਵੇਂ ਦੇਸ਼ ਦਾ ਨੰਬਰ 1 ਸੂਬਾ ਰਹਿਣ ਵਾਲੇ ਪੰਜਾਬ ਨੂੰ ਅਕਾਲੀ ਭਾਜਪਾ ਸ਼ਾਸਨ ਨੇ 19ਵੇਂ ਨੰਬਰ ‘ਤੇ ਖਿਸਕਾ ਦਿੱਤਾ ਹੈ। ਪੰਜਾਬ ‘ਚ ਸਮਾਜ ਦੇ ਸਾਰੇ ਵਰਗ ਬੁਰੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਦਾ ਗੰਭੀਰ ਮੁੱਦਾ ਵੀ ਚੁੱਕਿਆ ਅਤੇ ਪੁਲਿਸ-ਸਿਆਸੀ ਸ਼ੈਅ ਹੇਠ ਫੈਲ੍ਹ ਰਹੀ ਨਸ਼ਾਖੋਰੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ 4 ਹਫਤਿਆਂ ਅੰਦਰ ਨਸ਼ਿਆਂ ਦਾ ਖਾਤਮਾ ਕਰਨ ਸਬੰਧੀ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਹੈ।
ਜਦਕਿ ਕੇਜਰੀਵਾਲ ਨੂੰ ਉਨ੍ਹਾਂ ਨੇ ਪੰਜਾਬ ਤੇ ਪੰਜਾਬਿਅਤ ਪ੍ਰਤੀ ਇਕ ਗੈਰ ਤਜ਼ੁਰਬੇਕਾਰ, ਨਾਕਾਬਿਲ ਤੇ ਗੰਭੀਰਤਾ ਦੀ ਘਾਟ ਰੱਖਣ ਵਾਲਾ ਵਿਅਕਤੀ ਦੱਸਿਆ। ਜਿਹੜਾ ਵਿਅਕਤੀ ਦਿੱਲੀ ‘ਚ ਆਪਣੇ ਕੰਮਾਂ ਪ੍ਰਤੀ ਝੂਠੇ ਦਾਅਵੇ ਕਰਦਿਆਂ ਆਪਣੇ ਝੂਠੇ ਪ੍ਰਚਾਰਾਂ ਰਾਹੀਂ ਪੰਜਾਬੀਆਂ ਨੂੰ ਬੇਵਕੂਫ ਬਣਾਉਣਾ ਚਾਹੁੰਦਾ ਹੈ।
ਜਰਮਨੀ ‘ਚ ਉਨ੍ਹਾਂ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੀਆਂ ਪ੍ਰਮੁੱਖ ਹਸਤੀਆਂ ਨੇ ਮੁਲਾਕਾਤ ਕੀਤੀ। ਜਿਨ੍ਹਾਂ ‘ਚ ਅਵਤਾਰ ਸਿੰਘ ਤੇ ਹਰਜਿੰਦਰ ਸਿੰਘ (ਜਰਮਨੀ), ਦਲਜੀਤ ਸਹੋਤਾ (ਇੰਗਲੈਂਡ), ਗੁਰਮੇਲ ਸਿੰਘ ਗਿੱਲ (ਨਾਰਵੇ), ਰਾਜਵਿੰਦਰ ਸਿੰਘ (ਸਵਿਜ਼ਰਲੈਂਡ) ਤੇ ਚਰਨਜੀਤ ਸਿੰਘ (ਸਵੀਡਨ) ਸ਼ਾਮਿਲ ਰਹੇ।

Leave a Reply

Your email address will not be published. Required fields are marked *