ਪਟਿਆਲਾ

ਯੂਥ ਕਾਂਗਰਸ ਨੇ ਫੂਕਿਆ ਮੋਦੀ ਅਤੇ ਪੰਜਾਬ ਸਰਕਾਰ ਦਾ ਪੁਤਲਾ

ਮਹਿੰਗਾਈ ਅਤੇ ਤੇਲ ਦੇ ਰੇਟ ਵੱਧਣ ਤੇ ਭੜਕੀ ਯੂਥ ਕਾਂਗਰਸ
ਪਟਿਆਲਾ : (ਮਧੂਸਾਰ ਬਿਊਰੋ) ਯੂਥ ਕਾਂਗਰਸ ਲੋਕ ਸਭਾ ਦੇ ਜਨਰਲ ਸਕੱਤਰ ਰਿੱਕੀ ਕਪੂਰ ਅਤੇ ਯੂਥ ਆਗੂ ਸ਼ੇਰੂ ਪੰਡਿਤ ਦੀ ਸਾਂਝੀ ਅਗਵਾਈ ਹੇਠ ਭਾਂਡਿਆਂ ਵਾਲਾ ਚੌਂਕ ਗੁੜ ਮੰਡੀ ਵਿਖੇ ਮਹਿੰਗਾਈ ਅਤੇ ਤੇਲ ਦੇ ਰੇਟ ਵੱਧਣ ਦੇ ਰੋਸ ਵਜੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਯੂਥ ਕਾਂਗਰਸ ਲੋਕ ਸਭਾ ਦੇ ਪ੍ਰਧਾਨ ਜ਼ਿੰਮੀ ਡਕਾਲਾ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਭਾਟੀਆ, ਯੂਥ ਕਾਂਗਰਸ ਦੇ ਪ੍ਰਧਾਨ ਸੰਦੀਪ ਮਲਹੋਤਰਾ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਿੰਮੀ ਡਕਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਵਾਸੀਆ ਨੂੰ ਮਹਿੰਗਾਈ ਤੋਂ ਸਿਵਾਏ ਕੁਝ ਵੀ ਨਹੀਂ ਦਿੱਤਾ। ਚੰਗੇ ਦਿਨਾਂ ਦੀ ਆਸ ਵਿਚ ਲੋਕਾਂ ਨੂੰ ਬੂਰੇ ਦਿਨ ਵੇਖਣ ਨੂੰ ਮਿਲ ਰਹੇ ਹਨ।
ਇਸ ਮੌਕੇ ਰਿੱਕੀ ਕਪੂਰ ਅਤੇ ਸ਼ੇਰੂ ਪੰਡਿਤ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬੜੀ ਹੀ ਸੋਚੀ ਸਮਝੀ ਰਣਨੀਤੀ ਤਹਿਤ ਵੱਡੇ ਵਪਾਰਕ ਘਰਾਣਿਆਂ ਅਤੇ ਤੇਲ ਕੰਪਨੀਆਂ ਨੂੰ ਸਿੱਧੇ ਤੌਰ ‘ਤੇ ਲਾਭ ਪਹੁੰਚਾ ਰਹੀ ਹੈ।1 ਰੁਪਿਆ ਜਾਂ 2 ਰੁਪਏ ਪੈਟਰੋਲ ਅਤੇ ਡੀਜ਼ਲ ਦਾ ਰੇਟ ਘਟਾ ਕੇ 4 ਤੋਂ 5 ਰੁਪਏ ਤੱਕ ਵਧਾ ਦਿੱਤੇ ਜਾਂਦੇ ਹਨ ਅਤੇ ਸਿੱਧੇ ਤੌਰ ‘ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਮੌਜੂਦਾ ਸਮੇਂ ਵਿਚ ਪੰਜਾਬ ਵਿਚ ਸਭ ਤੋਂ ਮਹਿੰਗਾ ਪੈਟਰੋਲ ਡੀਜ਼ਲ ਵਿੱਕ ਰਿਹਾ ਹੈ ਅਤੇ ਸਬਜ਼ੀਆਂ ਤੇ ਦਾਲਾਂ ਰਿਕਾਰਡ ਰੇਟਾਂ ‘ਤੇ ਵਿੱਕ ਰਹੀਆਂ ਹਨ। ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਰਲ ਕੇ ਸਿਰਫ਼ ਤਮਾਸ਼ਾ ਦੇਖ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਪੰਜਾਬ ਵਾਸੀ ਮਿਸ਼ਨ 2017 ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੇਖਣਾ ਚਾਹੁੰਦੇ ਹਨ। ਇਸ ਮੌਕੇ ਰਿੰਕੂ ਡਕਾਲਾ, ਮਿੱਕੀ ਡਕਾਲਾ, ਟਿੰਕੂ ਰਾਓ, ਅਸ਼ੀਸ਼ ਸੂਦ, ਸੁਮੰਤ ਮੌਦਗਿਲ, ਅਸ਼ੀਸ਼ ਵਰਮਾ, ਜਿੰਮੀ ਗੁਪਤਾ, ਸੰਦੀਪ ਧਵਨ, ਕੰਵਲਪ੍ਰੀਤ ਪਾਲਾ, ਮਿੰਟਾ ਸ਼ਰਮਾ, ਮਯੰਕ ਬਾਤਿਸ਼, ਮਨੂੰ ਸ਼ਰਮਾ, ਰੋਬਿਨ ਮੱਗੂ, ਪ੍ਰਿੰਸ ਸ਼ਰਮਾ, ਰਾਹੁਲ ਬਿੱਲਾ, ਤਜਿੰਦਰ ਭਾਟੂ, ਆਸ਼ੂ ਸਨੌਰ, ਆਨੰਦ ਰਾਓ ਆਦਿ ਯੂਥ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *