ਉਮੰਗ ਫਾਊਂਡੇਸ਼ਨ ਵੱਲੋਂ ਨਗਰ ਨਿਗਮ ਵਿਖੇ ਸਾਈਬਰ ਸੁਰੱਖਿਆ ਦਾ ਆਯੋਜਿਤ
ਸਾਈਬਰ ਫਰਾਡ ਕਰਨ ਵਾਲਿਆਂ ਤੋਂ ਡਰਨ ਦੀ ਸਤਰਕ ਰਹਿਣ ਦੀ ਜ਼ਰੂਰਤ- ਮੇਅਰ ਕੁੰਦਨ ਗੋਗੀਆ
ਪਟਿਆਲਾ 11 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉਮੰਗ ਵੈੱਲਫੇਅਰ ਫਾਊਂਡੇਸ਼ਨ ਰਜਿ. ਸੰਸਥਾਂ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਡੀਐਸਪੀ ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸਾਈਬਰ ਸੁੱਰਖਿਆ ਸੈਮੀਨਾਰ ਤਹਿਤ 40ਵਾਂ ਸੈਮੀਨਾਰ ਨਗਰ ਨਿਗਮ ਦੇ ਕਾਨਫਰੰਸ ਹਾਲ ਵਿੱਚ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਸੈਮੀਨਾਰ ਵਿੱਚ ਕ੍ਰਿਸ਼ਨ ਕੁਮਾਰ ਪੀਏ ਟੂ ਕਮਿਸ਼ਨਰ ਨਗਰ ਨਿਗਮ ਸ਼ਮਸ਼ੇਰ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਦਾ ਵਿਸ਼ੇੇਸ਼ ਸਹਿਯੋਗ ਰਿਹਾ।
ਮੇਅਰ ਕੁੰਦਨ ਗੋਗੀਆ ਨੇ ਸੰਸਥਾਂ ਦੇ ਇਸ ਉਪਰਾਲੇ ਅਤੇ ਖਾਸਕਰ ਸਾਈਬਰ ਸੁੱਰਖਿਆਂ ਬਾਰੇ ਖੁੱਲ ਕੇ ਜਾਣਕਾਰੀ ਦੇਣ ਵਾਲੇ ਸੰਸਥਾਂ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨਾਂ ਵੱਲੋਂ ਵੀ ਇਸ ਮਿਸ਼ਨ ਵਿੱਚ ਪੂਰਾ ਯੋਗਦਾਨ ਪਾਇਆ ਜਾਵੇਗਾ ਤਾਂ ਜ਼ੋ ਲੋਕਾਂ ਨਾਲ ਹੋਣ ਵਾਲੇ ਫਰਾਡ ਤੋਂ ਪਹਿਲਾ ਹੀ ਜਾਣੂ ਕਰਵਾਇਆ ਜਾ ਸਕੇ। ਉਨਾ ਇੱਕ ਰਿਟਾਇਰ ਵਿਅਕਤੀ ਨਾਲ ਹੋਏ ਵੱਡੇ ਫਰਾਡ ਦੀ ਗੱਲ ਕਰਦਿਆ ਆਖਿਆ ਕਿ ਜੇਕਰ ਇਸ ਤਰ੍ਹਾਂ ਨਾਲ ਸਕੂਲ, ਕਾਲਜਾਂ ਅਤੇ ਸਰਕਾਰੀ ਅਦਾਰਿਆ ਵਿੱਚ ਲੋਕਾਂ ਨੂੰ ਸਾਈਬਰ ਫਰਾਡ ਤੋਂ ਬਚਣ ਸੰਬੰਧੀ ਸੁਚੇਤ ਕੀਤਾ ਗਿਆ ਤਾਂ ਜਿਆਦਾਤਰ ਲੋਕ ਹੋਣ ਵਾਲੇ ਸਾਈਬਰ ਫਰਾਡ ਤੋਂ ਬੱਚ ਸਕਣਗੇ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਫਰਾਡ ਕਰਨ ਵਾਲਾ ਵਿਅਕਤੀ ਲੋਕਾਂ ਨੂੰ ਮੁਫਤ ਆਫਰ, ਪੈਸੇ ਕਮਾਉਣ ਦੇ ਆਸਾਨ ਢੰਗ, ਮੁਫਤ ਖਾਣੇ ਜਾਂ ਕਪੜੇ ਆਦਿ ਦੇ ਆਫਰ, ਡਿਜੀਟਲ ਅਰੈਸਟ, ਸਸਤੇ ਟੂਰਿਸਟ ਪੈਕੇਜ਼ ਆਦਿ ਬਹੁਤ ਜਿਹੇ ਅਜਿਹੇ ਆਫਰ ਦਿੰਦਾ ਹੈ, ਪਰ ਇਸ ਝਾਂਸੇ ਵਿੱਚ ਲਾਲਚ ਕਰਨ ਵਾਲੇ ਲੋਕ ਜਲਦੀ ਫਸਦੇ ਹਨ। ਮੇਅਰ ਕੁੰਦਨ ਗੋਗੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਫਰਾਡ ਕਰਨ ਵਾਲਿਆ ਤੋਂ ਡਰਨ ਦੀ ਨਹੀ ਸਤਰਕ ਰਹਿਣ ਦੀ ਲੋੜ ਹੈ।
ਇਸ ਮੌਕੇ ਉਮੰਗ ਸੰਸਥਾਂ ਤੋਂ ਐਡਵੋਕੇਟ ਯੋਗੇਸ਼ ਪਾਠਕ, ਰਜਿੰਦਰ ਸਿੰਘ ਲੱਕੀ, ਪਰਮਜੀਤ ਸਿੰਘ, ਡਾ ਗਗਨਪ੍ਰੀਤ ਕੌਰ, ਗੁਰਦੀਪ ਸਿੰਘ, ਕਮਲਪ੍ਰੀਤ ਸਿੰਘ, ਅਕਾਂਕਸ਼ਾ, ਤੀਰਕ ਟੱਕਰ, ਸ਼ਮਸ਼ੇਰ ਐਜੂਕੇਸ਼ਨ ਸੁਸਾਇਟੀ ਤੋਂ ਇੰਦਰਜੀਤ ਕੁਮਾਰ ਸ਼ਰਮਾ, ਬਲਜਿੰਦਰ ਕੁਮਾਰ ਮੀਤ ਪ੍ਰਧਾਨ, ਜਤਿੰਦਰ ਪਾਠਕ ਸੰਯੁਕਤ ਸਕੱਤਰ, ਸ਼੍ਰੀਮਤੀ ਭਾਵਨਾ ਅਚਾਰੀਆ ਮੈਂਬਰ ਤੋਂ ਇਲਾਵਾ ਨਗਰ ਨਿਗਰ ਕਰਮਚਾਰੀ ਮੌਜੂਦ ਰਹੇ।

