ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਲਗਾਇਆ ਮੁਫਤ ਅੱਖਾਂ ਦਾ ਚੈੱਕ ਅਪ ਕੈਂਪ
ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਸਮਾਂ ਕੱਢ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ – ਮੇਅਰ ਕੁੰਦਨ ਗੋਗੀਆ
ਪਟਿਆਲਾ 15 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਅਤੇ ਸਾਰੋਵਾਲ ਆਈ ਹਸਪਤਾਲ ਦੇ ਮੁਖੀ ਡਾਕਟਰ ਅਰਪਨਾ ਸਾਰੋਵਾਲਾ ਵੱਲੋਂ ਮੁਫਤ ਅੱਖਾਂ ਦਾ ਚੈੱਕਅੱਪ ਤੇ ਆਪਰੇਸ਼ਨ ਕੈਂਪ ਰੋਟਰੀ ਭਵਨ ਐਸ ਐਸਟੀ ਨਗਰ ਵਿਖੇ ਲਗਾਇਆ ਗਿਆ । ਇਸ ਕੈਂਪ ਵਿੱਚ ਕੁੰਦਨ ਗੋਗੀਆ ਮੇਅਰ ਮਿਊਸਪਲ ਕਾਰਪੋਰੇਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਇਸ ਕੈਂਪ ਵਿਖੇ ਲਗਭਗ 125 ਮਰੀਜ਼ਾਂ ਨੇ ਚੈੱਕਅੱਪ ਕਰਵਾਇਆ ਜਿਨਾਂ ਵਿੱਚੋਂ 30 ਮਰੀਜ਼ਾਂ ਨੂੰ ਅੱਖਾਂ ਦੇ ਮੁਫਤ ਆਪਰੇਸ਼ਨ ਲਈ ਸਾਰੋਵਾਲ ਹਸਪਤਾਲ ਵਿਖੇ ਭੇਜਿਆ ਗਿਆ।
ਕੈਂਪ ਦੌਰਾਨ ਮੁੱਖ ਮਹਿਮਾਨ ਕੁੰਦਨ ਗੋਗੀਆਂ ਨੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਅਜਿਹੇ ਸਮਾਜ ਸੇਵੀ ਕੰਮਾਂ ਨਾਲ ਜਿੱਥੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਉੱਥੇ ਹੀ ਆਪਣੇ ਜੀਵਨ ਵਿੱਚ ਵੀ ਆਤਮਿਕ ਸ਼ਾਂਤੀ ਮਿਲਦੀ ਹੈ। ਉਹਨਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਸਮਾਂ ਕੱਢ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਧਾਨ ਸ਼ੀਸ਼ਪਾਲ ਮਿੱਤਲ ਜੀ, ਡਾਕਟਰ ਨਵੀਨ ਸਾਰੋਵਾਲ, ਆਸਟਰੇਲੀਆ ਤੋਂ ਰੋਟੇਰੀਅਨ ਗੈਰੀ ਮਲਹੋਤਰਾ , ਸੀਨੀਅਰ ਰੋਟੇਰੀਅਨ ਐਸ ਆਰ ਪਾਸੀ, ਰੋਟੇਰੀਅਨ ਦੇਵੀ ਦਿਆਲ ਗੋਇਲ, ਰੋਟੇਰੀਅਨ ਰਾਕੇਸ਼ ਸਿੰਘਲਾ, ਰੋਟੇਰੀਅਨ ਜੀਵਨ ਗਰਗ, ਰੋਟੇਰੀਅਨ ਲੋਕੇਸ਼ ਗੁਪਤਾ ਅਤੇ ਕਲੱਬ ਦੇ ਹੋਰ ਮੈਬਰ ਸਾਹਿਬਾਨ ਹਾਜ਼ਰ ਸਨ। ਮੰਚ ਸੰਚਾਲਨ ਸੈਕਟਰੀ ਰੋਟੇਰੀਅਨ ਰੋਹਿਤ ਗੁਪਤਾ ਜੀ ਨੇ ਬਾਖੂਬੀ ਢੰਗ ਨਾਲ ਨਿਭਾਇਆ। ਅੰਤ ਵਿੱਚ ਕਲੱਬ ਪ੍ਰਧਾਨ ਸ਼ੀਸ਼ਪਾਲ ਮਿੱਤਲ ਜੀ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਮੈਂਬਰਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ।

