ਅਮਲੋਹ ਸ਼ਹਿਰ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾਂ,ਤੇ ਸ਼੍ਰੋਮਣੀ ਅਕਾਲੀ ਦਲ ਹੀ ਕਰੇਗਾ :- ਰਾਜੂ ਖੰਨਾ।
ਰਾਜੂ ਖੰਨਾ ਨੇ ਵਾਰਡ ਨੰਬਰ 12 ਤੇ ਮੁਹੱਲਿਆਂ ਵਿੱਚ ਜਾ ਕੇ ਸਰਕਾਰ, ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਦੇ ਵਿਕਾਸ ਕਾਰਜਾਂ ਦੀ ਖੋਲੀ ਪੋਲ।
ਜੇਕਰ ਗੰਦੇ ਪਾਣੀ ਦੀ ਸਮੱਸਿਆ ਜਲਦ ਹੱਲ ਨਾ ਹੋਈ ਤਾ ਨਗਰ ਕੌਂਸਲ ਅਮਲੋਹ ਤੇ ਐਸ ਡੀ ਐਮ ਦਫਤਰ ਦਾ ਹੋਵਾਂਗਾ ਘਿਰਾਓ।
ਅਮਲੋਹ,11 ਨਵੰਬਰ (ਮਧੂਸਾਰ ਬਿਊਰੋ) ਅਮਲੋਹ ਸ਼ਹਿਰ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ । ਕਿਉਂਕਿ ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਕਰਵਾਇਆ ਗਿਆ ਸੀ,ਉਸ ਨੂੰ ਸੰਭਾਲਣ ਵਿੱਚ ਆਪ ਸਰਕਾਰ, ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਦੇ ਵਾਰਡ ਨੰਬਰ 12,ਜੱਜ ਕਾਲੋਨੀ ਤੇ ਵੱਖ ਵੱਖ ਮੁਹੱਲਿਆਂ ਵਿੱਚ ਜਾ ਕੇ ਸਰਕਾਰ, ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਦੇ ਵਿਕਾਸ ਕਾਰਜਾਂ ਦੀ ਪੋਲ ਖੋਲਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਸ਼ਹਿਰ ਵਾਸੀ ਸੀਵਰੇਜ਼ ਬੰਦ ਹੋਣ ਦੀਆਂ ਸਮੱਸਿਆਂਵਾਂ ਲੈ ਕੇ ਹਰ ਰੋਜ ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਦੇ ਅਧਿਕਾਰੀਆਂ ਨੂੰ ਮਿਲ ਰਹੇ ਹਨ।ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਬੰਦ ਪਈਆ ਸੀਵਰੇਜ ਦੀਆਂ ਹੌਦੀਆ ਵੱਲ ਧਿਆਨ ਨਹੀਂ ਦਿੱਤਾ।ਜਿਸ ਕਾਰਨ ਵੱਡੀ ਮਾਤਰਾ ਵਿੱਚ ਗੰਦਾ ਪਾਣੀ ਥਾ ਥਾਂ ਓਵਰ ਫਲੋ ਹੋ ਕਿ ਖੜਾਂ ਹੈ। ਜਿਸ ਕਾਰਨ ਡੇਂਗੂ ਵਰਗਿਆਂ ਭਿਅੰਕਰ ਬਿਮਾਰੀਆ ਦਾ ਸ਼ਹਿਰ ਅੰਦਰ ਫੈਸਲਾ ਸ਼ੁਰੂ ਹੋ ਚੁੱਕਾ ਹੈ। ਤੇ ਨਗਰ ਕੌਂਸਲ ਅਮਲੋਹ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਦੇਖ ਰਿਹਾ ਹੈ।
ਰਾਜੂ ਖੰਨਾ ਨੇ ਕਿਹਾ ਕਿ ਜੇਕਰ ਅਮਲੋਹ ਸ਼ਹਿਰ ਦਾ ਕਿਸੇ ਸਰਕਾਰ ਨੇ ਵਿਕਾਸ ਕੀਤਾਂ ਹੈ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਕੀਤਾਂ ਹੈ।ਤੇ ਆਉਣ ਵਾਲੇ ਸਮੇਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅਮਲੋਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਕਰਨ ਲਈ ਬਚਨਬੱਧ ਹੈ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਸਰਕਾਰ, ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਵੱਲੋਂ ਆਉਂਦੇ ਦਿਨਾਂ ਵਿੱਚ ਸੀਵਰੇਜ਼ ਦੇ ਗੰਦਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਤਾ ਸ਼ਹਿਰ ਵਾਸੀਆਂ ਨੂੰ ਨਾਲ ਲੈਕੇ ਨਗਰ ਕੌਂਸਲ ਅਮਲੋਹ,ਤੇ ਐਸ ਡੀ ਐਮ ਦਫਤਰ ਅਮਲੋਹ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਤੇ ਮੌਜੂਦਾ ਕੌਸਲਰ ਬਲਤੇਜ ਸਿੰਘ ਅਮਲੋਹ ਨੇ ਦੱਸਿਆ ਕਿ ਉਹ ਆਪਣੇ ਵਾਰਡ ਵਿੱਚ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ,ਨਗਰ ਕੌਂਸਲ ਦੇ ਪ੍ਰਧਾਨ ਤੇ ਨਗਰ ਕੌਂਸਲ ਅਮਲੋਹ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦੇ ਰਹੇ ਹਨ।ਪਰ ਇਸ ਵੱਲ ਕਿਸੇ ਵੀ ਅਧਿਕਾਰੀ ਨੇ ਗੱਲ ਨਹੀ ਸੁਣੀ।ਤੇ ਅੱਜ ਇਹ ਗੰਦੇ ਪਾਣੀ ਦੀ ਸਮੱਸਿਆ ਸਮੁੱਚੇ ਵਾਰਡ ਵਾਸੀਆਂ ਵੱਲੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਧਿਆਨ ਵਿੱਚ ਲਿਆਦੀ ਗਈ ।ਤੇ ਰਾਜੂ ਖੰਨਾ ਨੇ ਤੁਰੰਤ ਵਾਰਡ ਦਾ ਦੌਰਾ ਕਰਕੇ ਵਾਰਡ ਵਾਸੀਆਂ ਦੀਆਂ ਜਿਥੇ ਸਮੱਸਿਆਵਾਂ ਸੁਣੀਆਂ ਉਥੇ ਗੰਦੇ ਪਾਣੀ ਦੇ ਹੱਲ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਤੇ ਉਹਨਾਂ ਨਾਲ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਬਸਪਾ ਆਗੂ ਹੰਸਰਾਜ ਮਾਹੀ,ਬੀਬੀ ਗੁਰਦੀਪ ਕੌਰ, ਅਮਰਜੀਤ ਸਿੰਘ, ਬੀਬੀ ਲਖਵੀਰ ਕੌਰ, ਨਰਿੰਦਰ ਸਿੰਘ,ਗੋਨੀ ਅਮਲੋਹ,ਬਾਬਾ ਬੀਰੂ ਸਿੰਘ,ਕਾਕਾ ਸਿੰਘ, ਸ਼ਨੀ ਮਾਹੀ,ਬੀਬੀ ਜਸਵੰਤ ਕੌਰ,ਰੀਸੂ ਅਮਲੋਹ,ਬੀਬੀ ਦੀਪੋ ਕੌਰ,ਜਸਵੀਰ ਕੌਰ, ਗੁਰਵਿੰਦਰ ਕੌਰ,ਅਸੋਕ ਮਸਾਲ,ਰਿੰਕੂ ਅਮਲੋਹ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।

