ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਮਾਨ ਸਰਕਾਰ ਵਿਰੁੱਧ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
ਅਨੇਕਾਂ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ — ਕਾਕਾ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਅਤੀ ਚਿੰਤਾਯੋਗ ਦੱਸਦਿਆ ਕਿਹਾ ਕਿ ਨਸ਼ਿਆਂ ਦੇ ਸੁਦਾਗਰ ਬੇ—ਖੋਫ ਹੋ ਕੇ ਨਜਾਇਜ ਕਮਾਈਆਂ ਕਰਨ ਤੇ ਲੱਗੇ ਹੋਏ ਹਨ ਬਾਵਜੂਦ ਇਸ ਦੇ ਮਾਨ ਸਰਕਾਰ ਵੱਲੋਂ ਨਸ਼ਿਆਂ ਦੇ ਸੁਦਾਗਰਾਂ ਖਿਲਾਫ ਸਖਤ ਸਜਾਵਾਂ ਦੇ ਫੈਸਲੇ ਨਹੀਂ ਲਏ ਜਾ ਰਹੇ ਖਾਲੀ ਮੁਕੱਦਮੇ ਦਰਜ ਕਰਨ ਨਾਲ ਨਹੀਂ ਸਖਤ ਕਾਨੂੰਨ ਬਣਾ ਕੇ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਤਾਂ ਜ਼ੋ ਤਿੰਨ ਮਹੀਨਿਆਂ ਵਿੱਚ ਇਸ ਦਾ ਫੈਸਲਾ ਕਰਕੇ ਨਸ਼ਿਆਂ ਦੇ ਸੁਦਾਗਰਾਂ ਨੂੰ ਇਸ ਦੀ ਸਜ਼ਾ ਸਖਤ ਤੋਂ ਸਖਤ ਮਿਲ ਸਕੇ ਤਾਂ ਜ਼ੋ ਹੋਰਨਾਂ ਨਸ਼ਿਆਂ ਦੇ ਸੁਦਾਗਰਾਂ ਨੂੰ ਇਸ ਦੇ ਨਤੀਜੇ ਭੁਗਤਣ ਦਾ ਡਰ ਹੋਵੇ ਪਰ ਪੰਜਾਬ ਦਾ ਅੱਜ ਪੂਰਾ ਸਿਸਟਮ ਨਸ਼ਾ ਮਾਫੀਆ ਦੇ ਹੱਥਾਂ ਵਿੱਚ ਆ ਗਿਆ ਹੈ ਸਰਕਾਰ ਛੋਟੇ ਮੋਟੇ ਨਸ਼ਿਆਂ ਨੂੰ ਵੇਚਣ ਵਾਲਿਆਂ ਤੇ ਕਾਰਵਾਈ ਕਰਕੇ ਖਾਨਾ ਪੂਰਤੀ ਕਰ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ। ਵੱਡੇ ਨਸ਼ਾ ਤਸਕਰਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ।
ਜਿਹੜੀ ਨਸ਼ਿਆਂ ਖਿਲਾਫ ਸਰਕਾਰ ਨੇ ਮੁਹਿੰਮ ਚਲਾਈ ਹੈ ਇਸ ਦੇ ਸਾਰਥਕ ਨਤੀਜੇ ਨਹੀਂ ਨਿਕਲ ਰਹੇ, ਨਾ ਹੀ ਜਮੀਨੀ ਪੱਧਰ ਤੇ ਕੋਈ ਅਸਰ ਵਿਖਾਈ ਦੇ ਰਿਹਾ ਹੈ। ਨਸ਼ਿਆਂ ਕਾਰਨ ਅੱਜ ਵੀ ਬਹੁ—ਗਿਣਤੀ ਵਿੱਚ ਪਰਿਵਾਰਾਂ ਦੇ ਛੋਟੇ—ਛੋਟੇ ਬੱਚੇ ਯਤੀਮ ਹੋ ਰਹੇ ਹਨ ਅਨੇਕਾਂ ਪਰਿਵਾਰਾਂ ਦੇ ਨੌਜਵਾਨ ਬੱਚਿਆਂ ਦੀਆਂ ਅਰਥੀਆ ਮਾਤਾ ਪਿਤਾ ਦੇ ਮੋਢਿਆ ਤੇ ਜਾ ਰਹੀਆਂ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਬੇਹੱਦ ਚਿੰਤਾ ਜਨਕ ਦੱਸਦਿਆ ਕਿਹਾ ਕਿ ਪ੍ਰਸ਼ਾਸ਼ਨਿਕ ਅਫਸਰਾਂ ਦੇ ਬੱਚੇ ਵੀ ਨਸ਼ਿਆਂ ਦੀ ਦਲ ਦਲ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਹਨ। ਜਿਹੜੇ ਅਫਸਰ ਅਤੇ ਮੁਲਾਜਮ ਇਸ ਧੰਦੇ ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਪੁੱਤਰ ਪੋਤਿਆ ਲਈ ਨਸ਼ਾ ਕਾਲ ਬਣ ਰਿਹਾ ਹੈ, ਐਸੇ ਪੈਸੇ ਜ਼ੋੜ ਕੇ ਕਰੋਗੇ ਕੀ। ਜੇਕਰ ਉਲਾਦਾ ਹੀ ਚੰਗੀਆਂ ਨਾ ਰਹੀਆਂ ਖਾਲੀ ਪੈਸਿਆਂ ਨਾਲ ਕਦਰਾਂ ਨਹੀਂ ਬਣਦੀਆਂ, ਕਦਰਾਂ ਅਸੂਲਾਂ ਨਾਲ ਬਣਦੀਆਂ ਹਨ, ਪ੍ਰਸ਼ਾਸ਼ਨਿਕ ਮੁਲਾਜਮਾਂ ਦੀ ਮਿਲੀ ਭਗੁਤ ਤੋਂ ਬਿਨਾ ਪੰਜਾਬ ਵਿੱਚ ਨਸ਼ਾ ਨਹੀਂ ਚਲ ਸਕਦਾ। ਅਨੇਕਾਂ ਕਾਨੂੰਨ ਦੇ ਰਖਵਾਲੇ ਹੀ ਭ੍ਰਿਸ਼ਆਚਾਰੀ ਬਣ ਚੁੱਕੇ ਹਨ ਇਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਜਿਨ੍ਹਾਂ ਕਰਕੇ ਪੰਜਾਬ ਵਿੱਚ ਗੈਂਗਸਟਰ ਤੇ ਲੁਟੇਰਿਆਂ ਅਤੇ ਗੁੰਡਾ ਅਨਸਰਾਂ ਦਾ ਬੋਲਬਾਲਾ ਹੈ। ਮਾਨ ਸਰਕਾਰ ਦਾ ਵੀ ਇਨ੍ਹਾਂ ਤੇ ਕੋਈ ਕੰਟਰੋਲ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲਾਂ ਵਿੱਚ ਡੱਕਣਾ ਬਹੁਤ ਜਰੂਰੀ ਹੈ ਤਾਂ ਜ਼ੋ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਦਰਸ਼ਨ ਸਿੰਘ, ਅਸ਼ੋਕ ਕੁਮਾਰ, ਮਹਿੰਦਰ ਸਿੰਘ, ਰਵੀ ਕੁਮਾਰ, ਬਾਲ ਮੁਕਦ ਗੋਤਮ, ਸਰਵਨ ਕੁਮਾਰ, ਜਗਤਾਰ ਸਿੰਘ, ਰਵੀ ਕੁਮਾਰ, ਧਰਮਪਾਲ, ਰਜਿੰਦਰ ਪ੍ਰਸਾਦ, ਗੁਰਦੀਪ ਸਿੰਘ, ਨਰਿੰਦਰਪਾਲ, ਕ੍ਰਿਸ਼ਨ ਕੁਮਾਰ, ਸੁਖਵਿੰਦਰ ਸਿੰਘ, ਸ਼ੋਕਤ ਅਲੀ, ਲਾਲ ਖਾਨ, ਰਮਜਾਨ ਖਾਨ, ਜੰਗ ਖਾਨ, ਨਰੇਸ਼ ਕੁਮਾਰ, ਸ਼ਾਮਵੀਰ, ਭੁਪਿੰਦਰ ਨਾਥ, ਸੁਰਜੀਤ ਸਿੰਘ, ਰਵਿੰਦਰ ਕੁਮਾਰ ਆਦਿ ਹਾਜਰ ਸਨ।

