ਪਟਿਆਲਾ

ਸਮਾਜ ਸੇਵਾ ਸੁਸਾਇਟੀ ਪੰਜਾਬ ਨੇ ਸਮੂਹਿਕ ਵਿਆਹ ਕਰਵਾਏ

ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਣਾ ਮਹੱਤਵਪੂਰਣ ਕਾਰਣ : ਰਿੰਕੂ
ਪਟਿਆਲਾ (ਮਧੂਸਾਰ ਬਿਊਰੋ) ਸਮਾਜ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਜੀਵ ਖੰਨਾ ਅਤੇ ਪ੍ਰੋਗਰਾਮ ਇੰਚਾਰਜ ਸ਼ਿਖਾ ਖੰਨਾ ਦੀ ਅਗਵਾਈ ਵਿਚ ਪਹਿਲੀ ਵਾਰ ਦੋ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ।

ਪਰਿਵਾਰਾਂ ਦੀ ਆਰਥਿਕ ਕਾਫੀ ਪਤਲੀ ਸੀ, ਜੋ ਆਪਣੇ ਬੱਚਿਆਂ ਦਾ ਵਿਆਹ ਕਰਨ ਤੋਂ ਅਸਮਰਥ ਸਨ, ਜਿਨਾਂ ਦਾ ਸਾਰਾ ਖਰਚ ਸੁਸਾਇਟੀ ਨੇ ਕੀਤਾ। ਇਸ ਮੌਕੇ ਰਾਜੀਵ ਖੰਨਾ ਨੇ ਕਿਹਾ ਕਿ ਜੋ ਕਾਰਜ ਸਰਕਾਰ ਦੇ ਉਪਰਾਲੇ ਨਾਲ ਹੋਣੇ ਚਾਹੀਦੇ ਹਨ ਉਨ੍ਹਾਂ ਕਾਰਜਾਂ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ।
ਸਮਾਰੋਹ ਦੌਰਾਨ ਆਰ ਸੀ ਡਬਲਯੂ ਦੇ ਚੇਅਰਮੈਨ ਰਿੰਕੂ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਰਿੰਕੂ ਨੇ ਦੱਸਿਆ ਕਿ ਸਮਾਜ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਜੀਵ ਖੰਨਾ ਵੱਲੋਂ ਕੀਤੇ ਜਾ ਯਤਨ ਸਮਾਜ ਦੇ ਲਈ ਵਰਦਾਨ ਸਾਬਤ ਹੋ ਰਹੇ ਹਨ, ਜੋ ਕਿ ਸਮੇਂ ਸਮੇਂ ‘ਤੇ ਲੋਕਾਂ ਦੀ ਸੇਵਾ ਲਈ ਅੱਗੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਅਤੇ ਰਾਜੀਵ ਖੰਨਾ ਵੱਲੋਂ ਜੋ ਕੰਮ ਕੀਤੇ ਜਾ ਰਹੇ ਹਨ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਦੇ ਸਹਿਯੌਗ ਨਾਲ ਕੀਤੇ ਜਾ ਰਹੇ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਣ ਨਾਲ ਪਰਿਵਾਰ ਨੂੰ ਕਾਫੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜਾਂ ਲਈ ਸਮਾਜ ਦੇ ਹਰ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਸਮਾਜ ਭਲਾਈ ਦੇ ਚੰਗੇ ਕੰਮ ਕਰ ਰਹੀ ਹੈ, ਜੋ ਇਕ ਚੰਗਾ ਬਦਲ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ੋਨ ਇੰਚਾਰਜ ਡਾ. ਬਲਬੀਰ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੁਸਾਇਟੀ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਮਹਾਂਦਾਨ ਹੈ ਅਜਿਹੇ ਕਾਰਜ ਕਰਕੇ ਸਮਾਜ ਸੁਸਾਇਟੀ ਨੇ ਸਮਾਜ ਵਿਚ ਸਿਰ ਉਚਾ ਕੀਤਾ ਜਾਣ ਕੰਮ ਕੀਤਾ ਹੈ। ਸਮਾਗਮ ਦੌਰਾਨ ਬਠਿੰਡਾ ਦੇ ਉਦਯੋਗਪਤੀ ਸਾਹਿਲ ਗੁਪਤਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਕੀਤੇ ਗਏ ਵਿਆਹ ਲਈ ਖੰਨਾ ਵਧਾਈ ਦੇ ਪਾਤਰ ਹਨ। ਖੰਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਸਭ ਤੋਂ ਮਹੱਤਵਪੂਰਨ ਯੌਗਦਾਨ ਆਰ ਸੀ ਡਬਲਯੂ ਦੇ ਚੇਅਰਮੌਨ ਰਿੰਕੂ, ਰਾਹੁਲ ਖੰਨਾ ਅਸ੍ਰੇਲੀਆ, ਸੰਗਮ ਕੈਟਰਿੰਗ ਚੇਅਰਮੈਨ ਜੋਲੀ ਸਿੱਧੂ ਅਤੇ ਪ੍ਰਿੰਸ ਅਹੂਜਾ, ਡਾ. ਬਲਬੀਰ, ਭਗਵਾਨ ਦਾਸ ਜੁਨੇਜਾ, ਸੁਰਿੰਦਰ ਗੁਪਤਾ, ਮਨੋਜ, ਸੰਜੀਵ ਕੁਮਾਰ, ਅਨੋਜਾ ਸਵੀਟਸ, ਜੱਗੀ ਸਵੀਟਸ, ਪੂਰੀ, ਲਕਸ਼ਮੀ ਨਮਕੀਨ, ਟੈਂਟ ਰੌਸ਼ਨ ਕੈਟਰ, ਸ਼ਰਮਾ ਡੀ ਜੇ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵਿਆਹ ਕੰਮ ਨੂੰ ਨੇਪਰੇ ਚਾੜਿਆ ਗਿਆ। ਇਸ ਮੌਕੇ ਪ੍ਰੋਗਰਾਮ ਇੰਚਾਰਜ ਸ਼ਿਖਾ ਖੰਨਾ, ਪ੍ਰਧਾਨ ਰਾਜੀਵ ਖੰਨਾ ਨੇ ਤਰੈਂ ਪਿੰਡ ਦੇ ਸਰਪੰਚ ਹਰਭਜਨ ਸਿੰਘ, ਰਾਜੇਸ਼ ਕਹਿਰ, ਵਿੰਨਤੀ ਗਿਰੀ, ਪ੍ਰਧਾਨ ਸਨੀ ਮੇਹਰਾ, ਪਵਨ ਸਧਾਨਾ, ਨੀਲਮ ਸ਼ਰਮਾ, ਏਕਤਾ ਸਧਾਨਾ, ਰਾਕੇਸ਼ ਕੁਮਾਰ ਮਿੱਠੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *