ਪਟਿਆਲਾ

ਰਘਬੀਰ ਸਿੰਘ ਮਹਿਮੀ ਦੇ ਕਹਾਣੀ ਸੰਗ੍ਰਹਿ ‘ਤੇਰੇ ਜਾਣ ਤੋਂ ਬਾਅਦ’ ਦਾ ਲੋਕ ਅਰਪਣ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਪੰਜਾਬੀ ਕਹਾਣੀਕਾਰ ਸ੍ਰੀ ਰਘਬੀਰ ਸਿੰਘ ਮਹਿਮੀ ਦੇ ਕਹਾਣੀ ਸੰਗ੍ਰਹਿ ‘ਤੇਰੇ ਜਾਣ ਤੋਂ ਬਾਅਦ’ ਦਾ ਲੋਕ ਅਰਪਣ ਕੀਤਾ ਗਿਆ।

ਇਸ ਕਹਾਣੀ ਸੰਗ੍ਰਹਿ ਦੇ ਲੋਕ ਅਰਪਣ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਲੇਖਕਾਂ ਦਾ ਸੁਆਗਤ ਕੀਤਾ। ਡਾ. ਆਸ਼ਟ ਨੇ ਸਭਾ ਦੇ ਹਵਾਲੇ ਨਾਲ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਹਿਤ ਸਭਾਵਾਂ ਪੁਰਾਣੇ ਅਤੇ ਨਵੇਂ ਲਿਖਾਰੀਆਂ ਦਰਮਿਆਨ ਇਕ ਰਿਸ਼ਤਾ ਸਥਾਪਿਤ ਕਰਦੀਆਂ ਹੋਈਆਂ ਇਕ ਵਰਕਸ਼ਾਪ ਦੀ ਭੂਮਿਕਾ ਨਿਭਾਉਂਦੀਆਂ ਹਨ। ਕਹਾਣੀਕਾਰ ਰਘਬੀਰ ਸਿੰਘ ਮਹਿਮੀ ਨੇ ਆਪਣੀ ਨਵੀਂ ਛਪੀ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਵਿਸਤ੍ਰਿਤ ਰੂਪ ਵਿਚ ਚਰਚਾ ਕੀਤੀ। ਸਟੇਜੀ ਸ਼ਾਇਰ ਕੁਲਵੰਤ ਸਿੰਘ ਨੇ ਮਾਨਵੀ ਜੀਵਨ ਦੀ ਡੂੰਘੀ ਥਾਹ ਪੁਆਉਣ ਵਾਲੀ ਆਪਣੀ ਵਿਸ਼ੇਸ਼ ਨਜ਼ਮ ਸਾਂਝੀ ਕੀਤੀ ਜਦੋਂ ਕਿ ਰਘਬੀਰ ਸਿੰਘ ਮਹਿਮੀ ਨੇ ਆਪਣੀ ਰਚਨਾ ਪ੍ਰਕਿਰਿਆ ਦੇ ਹਵਾਲੇ ਨਾਲ ਪਰਿਵਾਰਕ ਹਵਾਲੇ ਨਾਲ ਮਿਲ ਰਹੇ ਸਹਿਯੋਗ ਦੀ ਗੱਲ ਕੀਤੀ। 94 ਸਾਲਾ ਅਰਜਨ ਸਿੰਘ (ਫੌਜੀ) ਨੇ ਲੇਖਕਾਂ ਨੂੰ ਆਸ਼ੀਰਵਾਦ ਦਿੱਤਾ। ਪਰਵਾਸੀ ਪੰਜਾਬੀ ਲੇਖਕ ਮਨਜੀਤ ਸਿੰਘ,ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ ਸਿੰਘ, ਡਾ. ਹਰਜੀਤ ਸਿੰਘ ਸੱਧਰ, ਕਹਾਣੀਕਾਰ ਬਾਬੂ ਸਿੰਘ ਰੈਹਲ, ਸਤਨਾਮ ਸਿੰਘ ਅਤੇ ਮਾਸਟਰ ਰਵਿੰਦਰ ਸਿੰਘ ਰਾਏਪੁਰ ਨੇ ਮਹਿਮੀ ਦੀ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ।

Leave a Reply

Your email address will not be published. Required fields are marked *