ਪਟਿਆਲਾ

ਪਟਿਆਲਾ ਨਗਰ ਨਿਗਮ ਹੁਣ ਵੈਂਟੀਲੇਟਰ ‘ਤੇ

ਸੁਪਰੀਮ ਕੋਰਟ ਵੱਲੋਂ ਜਲਦ ਆ ਸਕਦੇ ਮੁੜ ਇਲੈਕਸ਼ਨ ਕਰਵਾਉਣ ਦਾ ਫੈਸਲਾ – ਮੋਹਿਤ ਮਹਿੰਦਰਾ

ਪਟਿਆਲਾ 22 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਕਾਂਗਰਸ ਯੂਥ ਦੇ ਪ੍ਰਧਾਨ ਅਤੇ ਪਟਿਆਲਾ ਦਿਹਾਤੀ ਦੇ ਇੰਚਾਰਜ ਮੋਹਿਤ ਮਹਿੰਦਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਧੱਕੇ ਨਾਲ ਜਿੱਤੀਆ ਨਗਰ ਨਿਗਮ ਚੋਣਾਂ ਦਾ ਅਸਲ ਸੱਚ ਜਲਦ ਸਾਹਮਣੇ ਆਉਣ ਵਾਲਾ ਹੈ। ਉਨਾਂ ਡੀ ਸੀ ਸੀ ਦੇ ਪਟਿਆਲਾ ਦੇ ਮੁੱਖ ਦਫ਼ਤਰ ਵਿਖੇ ਰੱਖੀ ਇੱਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਬੀਤੇ ਕੁਝ ਸਮੇਂ ਪਹਿਲਾ ਨਗਰ ਨਿਗਮ ਚੋਣਾਂ ਸੰਬੰਧੀ ਪਾਈ ਗਈ ਰਿੱਟ ਵਿੱਚ ਕਾਫੀ ਹੱਦ ਤੱਕ ਰਾਹਤ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਮਾਨਯੋਗ ਜੱਜ ਸਾਹਿਬਾਨ ਵੱਲੋਂ ਇੱਕ ਕਮੇਟੀ ਵੀ ਬਣਾ ਦਿੱਤੀ ਗਈ ਹੈ, ਜਿਸ ਵਿੱਚ 27 ਤੋਂ ਵੱਧ ਕੌਂਸਲਰਾਂ ਨੂੰ ਬਰਖਾਸਤ ਕਰ ਮੁੜ ਚੋਣਾਂ ਕਰਵਾਉਣ ਬਾਰੇ ਜਲਦ ਫੈਸਲਾ ਆ ਸਕਦਾ ਹੈ। ਜਿਸ ਦੀ ਸੁਣਵਾਈ 22 ਮਈ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵੈਂਟੀਲੇਟਰ ਤੇ ਪਈ ਕਾਰਪੋਰੇਸ਼ਨ ਭੰਗ ਹੋ ਕੇ ਮੁੜ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਨਾਲ ਇਤਿਹਾਸਕ ਜਿੱਤ ਦਰਜ਼ ਹੋਵੇਗੀ।

ਮੋਹਿਤ ਮਹਿੰਦਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਬਿਨਾਂ ਡਰ ਅਤੇ ਉਸ ਸਮੇਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਨਲਾਇਕੀ ਕਾਰਨ ਭਾਂਵੇ ਆਪ ਦੇ ਕੌਂਸਲਰਾ ਨੇ ਨਗਰ ਨਿਗਮ ਵਿੱਚ ਜਗ੍ਹਾਂ ਬਣਾ ਲਈ ਹੋਵੇ ਪਰ ਸ਼ੋਸ਼ਲ ਮੀਡੀਆ ਅਤੇ ਚੈਨਲਾਂ ਵਿਚਲੀਆਂ ਚੱਲੀਆਂ ਵੀਡੀੳਜ ਇਨ੍ਹਾਂ ਵੱਲੋਂ ਕੀਤੇ ਧੱਕੇ ਦਾ ਪੁਖਤਾ ਸਬੂਤ ਹਨ। ਉਨਾਂ ਕਿਹਾ ਹੁਣ ਵੀ ਸ਼ਹਿਰ ਵਿਚਲੇ ਬੰਦ ਪਏ ਕੰਮ ਪਾਣੀ ਦੀ ਸਮੱਸਿਆ, ਨਜਾਇਜ ਉਸਾਰੀਆ, ਸੀਵਰੇਜ਼ ਦੀ ਸਮਸਿਆ, ਕੂੜੇ ਦੀ ਸਫਾਈ ਆਦਿ ਦੇ ਨਾਲ ਕੂੜੇ ਦੇ ਡੰਪ ਨੂੰ ਅੱਗ ਲੱਗਣਾ ਨਗਰ ਨਿਗਮ ਦੀ ਢਿੱਲੀ ਕਾਰਗੁਜ਼ਾਰੀ ਸ਼ਹਿਰ ਦੇ ਲੋਕਾਂ ਨੂੰ ਸਾਫ ਦਿੱਖ ਰਹੀ ਹੈ।

ਹੋਰ ਬੋਲਦਿਆ ਮੋਹਿਤ ਮਹਿੰਦਰਾ ਨੇ ਕਿਹਾ ਅੱਜ ਤੱਕ ਕਦੇ ਵੀ ਨਗਰ ਨਿਗਮ ਚੌਣਾਂ ਵਿੱਚ ਐਨਾ ਧੱਕਾ ਕਦੇ ਨਹੀ ਹੋਇਆ। ਸ਼ਰੇਆਮ ਆਪਣੇ ਆਕਾਵਾ ਦੇ ਕਹਿਣ ਤੇ ਕਾਂਗਰਸੀ ਵਰਕਰਾਂ ਦੀਆਂ ਪਾੜੀਆਂ ਗਈਆਂ ਫਾਈਲਾ ਉਸ ਮੋਕੇ ਬਣਾਈਆ ਗਈਆਂ ਵੀਡੀੳਜ਼ ਵਿੱਚ ਸਾਫ ਦਿੱਖ ਰਹੀਆਂ ਹਨ। ਜਿਸ ਬਾਰੇ ਵੀ ਸੁਪਰੀਮ ਕੋਰਟ ਵੱਲੋਂ ਆਪ ਦੇ ਆਗੂਆ ਸਮੇਤ ਕਈ ਪ੍ਰਸ਼ਾਸ਼ਨਿਕ ਅਫਸਰਾ ਤੇ ਵੀ ਗਾਦ ਗਿਰ ਸਕਦੀ ਹੈ। ਜਿਸ ਦਾ ਖਾਮਿਆਜਾ ਵੀ ਆਮ ਆਦਮੀ ਪਾਰਟੀ ਦੇ ਵੱਡੇ ਆਗੂਆ ਸਿਰ ਹੋਵੇਗਾ।

ਇਸ ਮੌਕੇ ਵਿਸ਼ੇਸ਼ ਤੌਰ ਤੇ ਬੋਲਦਿਆ ਐਡਵੋਕੇਟ ਰਮਨਦੀਪ ਬੈਂਸ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਤੇ ਪੂਰਾ ਭਰੋਸਾ ਹੈ। ਜੇਕਰ ਇਸ ਵਿੱਚ ਕਾਂਗਰਸ ਦੇ ਨੁਮਾਇੰਦਿਆ ਦੀ ਜਿੱਤ ਹੁੰਦੀ ਹੈ ਤਾਂ ਇਹ ਜਿੱਤ ਸਿਰਫ ਕੁਝ ਵਰਕਰਾਂ ਦੀ ਨਹੀ ਬਲਕਿ ਪੂਰੇ ਸ਼ਹਿਰ ਦੇ ਲੋਕਾਂ ਦੀ ਹੋਵੇਗੀ।

ਇਸ ਮੌਕੇ ਡੀ ਸੀ ਸੀ ਪ੍ਰਧਾਨ ਨਰੇਸ਼ ਦੁੱਗਲ, ਬਲਾਕ ਪ੍ਰਧਾਨ ਹਰਵਿੰਦਰ ਸ਼ੁਕਲਾ, ਰਿਚੀ ਡਕਾਲਾ ਸੀਨੀਅਰ ਕਾਂਗਰਸੀ ਆਗੂ, ਗੋਪਾਲ ਸਿੰਗਲਾ ਸੀਨੀਅਰ ਕਾਂਗਰਸੀ ਆਗੂ, ਅਨਿਲ ਮੋਦਗਿੱਲ, ਹਰਵਿੰਦਰ ਨਿੱਪੀ ਸੀਨੀਅਰ ਆਗੂ, ਰਾਜੇਸ਼ ਮੰਡੋਰਾ ਬਲਾਕ ਪ੍ਰਧਾਨ, ਰਾਜੇਸ਼ ਸ਼ਰਮਾ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਵਰਕਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Leave a Reply

Your email address will not be published. Required fields are marked *