ਪੰਜਾਬਪਟਿਆਲਾ

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪਰਿਵਾਰਾਂ ਸਮੇਤ ਧਰਨਾ

ਪਟਿਆਲਾ 6 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਪਟਿਆਲਾ ਦੇ ਪ੍ਰਧਾਨ ਸ਼੍ਰੀ ਜੀਤ ਸਿੰਘ ਬਠੋਈ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕਰਨ ਉਪਰੰਤ ਡੀ.ਸੀ. ਪਟਿਆਲਾ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ।

ਰੋਸ ਪ੍ਰਦਰਸ਼ਨ ਦੌਰਾਨ ਸੂਬਾ ਕਮੇਟੀ ਦੇ ਆਗੂ ਸੰਦੀਪ ਖਾਂ ਅਤੇ ਸਬ ਕਮੇਟੀ ਦੇ ਆਗੂ ਗੁਰਪ੍ਰੀਤ ਕੌਰ ਨੇ ਸੰਬੋਧਨ ਕਰਦੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜੋ ਵਾਅਦਾ ਕਰਕੇ ਗੱਦੀ ਸੰਭਾਲੀ ਗਈ ਹੈ, ਸਰਕਾਰ ਉਹਨਾਂ ਵਾਅਦਿਆਂ ਤੋਂ ਮੁਕਰ ਰਹੀ ਹੈ। ਸਰਕਾਰ ਦਾ ਵਾਅਦਾ ਸੀ ਘਰ ਘਰ ਨੌਕਰੀ ਦੇਣ ਦਾ, ਜਦੋ ਕਿ ਸਰਕਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਕੰਮ ਕਰਦੇ ਕੰਟਰੈਕਟ ਵਰਕਰਾਂ ਨੂੰ ਫਾਰਗ ਕਰਕੇ ਘਰੋਂ ਘਰੀ ਤੋਰਨ ਦੀ ਨੀਤੀ ਅਪਣਾ ਰਹੀ ਹੈ। ਘਰੋ ਘਰੀ ਨੌਕਰੀ ਦੇਣਾ ਤਾਂ ਦੂਰ ਦੀ ਗੱਲ ਹੈ ਜੋ ਵਰਕਰ ਪਿਛਲੇ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਹਨ, ਉਹਨਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੀ ਨੀਤੀ ਖ਼ਤਮ ਕੀਤੀ ਜਾਵੇ। ਜੋ ਜਲ ਸਪਲਾਈ ਸਕੀਮਾਂ ਦਾ ਜਬਰੀ ਪੰਚਾਇਤੀਕਰਨ ਕੀਤਾ ਜਾ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ, ਦਫ਼ਤਰੀ ਅਤੇ ਫੀਲਡ ਕਾਮਿਆਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ, ਦਸੰਬਰ 2016 ਵਿਚ ਬਣੇ ਐੱਕਟ ਵਿਚ ਸੋਧ ਕਰਨ ਉਪਰੰਤ ਜਲਦ ਤੋ ਜਲਦ ਐੱਕਟ ਲਾਗੂ ਕੀਤਾ ਜਾਵੇ।
ਇਸ ਤੋਂ ਇਲਾਵਾਂ ਸੇਵਾ ਮੁਕਤ ਹੋਏ ਮੁਲਾਜਮਾਂ ਨੂੰ ਕੰਟਰੈਕਟ ਤੇ ਮੁੜ ਨਾ ਰੱਖਿਆ ਜਾਵੇ, ਫਾਰਗ ਕੀਤੇ ਵਰਕਰ ਮੁੜ ਬਹਾਲ ਕੀਤੇ ਜਾਣ ਅਤੇ ਉਹਨਾਂ ਕੁਟੇਸ਼ਨਾਂ ਪਾਸ ਕਰਕੇ ਕਹੀ ਮਹੀਨਿਆਂ ਤੋਂ ਬਕਾਇਆ ਪਈਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ। ਕਿਰਤ ਕਾਨੂੰਨ ਮੁਤਾਬਿਕ ਘੱਟ ਤੋਂ ਘੱਟ ਉਜਰਤਾਂ ਦੇਣੀਆਂ ਯਕੀਨੀ ਬਣਾਈਆਂ ਜਾਣ। ਬਾਕੀ ਰਹਿੰਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। ਇਸ ਰੋਸ ਧਰਨੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਤੋਂ ਨਿਸ਼ਾਨ ਸਿੰਘ, ਸੂਬਾ ਕਮੇਟੀ ਦੇ ਆਗੂ ਸੰਦਪੀ ਖਾਂ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਬ੍ਰਾਂਚ ਪ੍ਰਧਾਨ ਸੁੱਖਾ, ਪ੍ਰਵੀਨ, ਰਮੇਸ਼, ਗੁਰਚਰਨ ਭੁਨਰਹੇੜੀ, ਪਰਮਿੰਦਰ, ਸਬ ਕਮੇਟੀ ਵੱਲੋਂ ਗੁਰਪ੍ਰੀਤ ਕੌਰ ਸਰਕਲ ਪ੍ਰਧਾਨ, ਲਵੀਸ਼ ਓਬਰਾਏ ਪ੍ਰੈਸ ਸਕੱਤਰ, ਗੁਰਸ਼ਰਨ ਕੌਰ, ਰੋਹਿਤ ਕੁਮਾਰ, ਸੁਮਿਤ, ਸੁਰਿੰਦਰ ਕੁਮਾਰ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਅਬੀਤਾ, ਮੋਹਨ ਲਾਲ, ਕਰਮ ਸਿੰਘ ਆਦਿ ਵੱਡੀ ਗਿਣਤੀ ਵਿੱਚ ਮੌਜੂਦ ਸਨ।

Leave a Reply

Your email address will not be published. Required fields are marked *