ਯੂਥ ਕਾਂਗਰਸ ਦੀ ਨਵੀਂ ਕਾਰਜਕਾਰਨੀ ਦੀ ਘੋਸ਼ਣਾ ਵਿਧਾਇਕ ਬ੍ਰਹਮ ਮਹਿੰਦਰਾ ਨੇ ਵੰਡੇ ਨਿਯੁਕਤੀ ਪੱਤਰ
ਪਟਿਆਲ 12 ਸਤੰਬਰ (ਮਧੂਸਾਰ ਬਿਊਰੋ)
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਕਾਂਗਰਸ ਲੋਕ ਸਭਾ ਜ਼ਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਅਤੇ ਯੂਥ ਕਾਂਗਰਸ ਪਟਿਆਲਾ-2 ਦੇ ਪ੍ਰਧਾਨ ਤਾਰਾ ਦੱਤ ਵੱਲੋਂ ਇੱਕ ਵੱਡੇ ਸਮਾਗਮ ਵਿਚ ਯੂਥ ਕਾਂਗਰਸ ਦੀ ਨਵੀਂ ਕਾਰਜਕਾਰਨੀ ਦੀ ਘੋਸ਼ਣਾ ਕੀਤੀ ਗਈ ਹੈ।
ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਵਿਧਾਇਕ ਬ੍ਰਹਮ ਮਹਿੰਦਰਾ ਤੇ ਐਡਵੋਕੇਟ ਮੋਹਿਤ ਮਹਿੰਦਰਾ ਨੇ ਸਾਂਝੇ ਤੌਰ ‘ਤੇ ਅਦਾ ਕੀਤੀ। ਇਸ ਮੌਕੇ ਵਿਧਾਇਕ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਯੂਥ ਆਗੂ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹਨ। ਕਾਂਗਰਸ ਪਾਰਟੀ ਵਿਚ ਯੂਥ ਦਾ ਇੱਕ ਅਹਿਮ ਅਤੇ ਮਹੱਤਵਪੂਰਨ ਸਥਾਨ ਹੈ। ਇਸ ਮੌਕੇ ਸੰਜੀਵ ਕਾਲੂ ਅਤੇ ਤਾਰਾ ਦੱਤ ਨੇ ਸਾਂਝੇ ਤੌਰ ‘ਤੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਯੂਥ ਕਾਂਗਰਸ ਵਿਚ ਵੱਡੇ ਪੱਧਰ ‘ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ ਤਾਂ ਜੋ ਯੂਥ ਰਾਹੀਂ ਕਾਂਗਰਸ ਪਾਰਟੀ ਦੀਆਂ ਮਹੱਤਵਪੂਰਨ ਨੀਤੀਆਂ ਨੂੰ ਘਰ ਘਰ ਅਤੇ ਹਰ ਵਰਗ ਤੱਕ ਜਾ ਕੇ 2017 ਵਿਚ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠ ਬਣਨ ਵਾਲੀ ਕਾਂਗਰਸ ਦੀ ਸਰਕਾਰ ਵਿਚ ਇਸਦਾ ਵੱਡੇ ਪੱਧਰ ‘ਤੇ ਫਾਇਦਾ ਲਿਆ ਜਾ ਸਕੇ ਕਿਉਂਕਿ ਨੌਜਵਾਨਾਂ ਰਾਹੀਂ ਕੀਤਾ ਗਿਆ ਪ੍ਰਚਾਰ ਅਤੇ ਇਨ੍ਹਾਂ ਦੀ ਲਗਨ ਤੋਂ ਹਰ ਵਰਗ ਬਹੁਤ ਜਲਦੀ ਪ੍ਰਭਾਵਿਤ ਹੁੰਦਾ ਹੈ ਅਤੇ ਯੂਥ ਆਗੂ ਵੀ ਜੋਸ਼ ਅਤੇ ਹਿੰਮਤ ਨਾਲ ਕਾਂਗਰਸ ਦੀਆਂ ਨੀਤੀਆਂ ਨੂੰ ਅਮਲੀਜਾਮਾ ਪਹਿਨਾਉਣਗੇ। ਇਸ ਮੌਕੇ ਨਿਤਿਨ ਗੋਇਲ, ਟਿੰਕੂ ਪੂਰੀ, ਸੋਨੂੰ ਪੰਡਿਤ, ਗੌਰਵ ਸੂਦ ਅਤੇ ਸੁੱਚਾ ਬਾਜਵਾ ਆਦਿ ਯੂਥ ਆਗੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਯੂਥ ਕਾਂਗਰਸ ਦੀ ਨਵੀਂ ਕਾਰਜਕਾਰਨੀ ਦੀ ਜਾਰੀ ਕੀਤੀ ਗਈ ਲਿਸਟ ਅਨੁਸਾਰ ਜਨਰਲ ਸਕੱਤਰ ਦੇ ਅਹੁਦੇ ਲਈ ਬਲਰਾਮ ਬਾਂਸਲ, ਵਿਪੁਲ ਸਿੰਗਲਾ, ਯੋਗੇਸ਼ ਬਾਂਸਲ, ਸੰਨੀ ਸ਼ਰਮਾ, ਰਮਨਪ੍ਰੀਤ ਸਿੰਘ, ਇਸ਼ਾਂਤ ਬਾਂਸਲ, ਸੌਰਵ ਸੂਦ, ਵਿਸ਼ਾਲ ਸ਼ਰਮਾ, ਅਮਨ ਖੰਨਾ, ਰੋਹਿਤ ਸ਼ਰਮਾ, ਅਰਵਿੰਦਰ ਸਿੰਘ, ਗੁਰਦੀਪ ਸਿੰਘ, ਅਮਿਤ ਸ਼ਰਮਾ, ਅਮਨ ਵਰਮਾ, ਨਿਹਾਲ ਸ਼ਰਮਾ, ਨਿਖਿਲ ਸ਼ਰਮਾ ਅਤੇ ਸਕੱਤਰ ਦੇ ਅਹੁਦੇ ਲਈ, ਸੋਨੂੰ ਗਿਰੀ, ਗੌਰਵ ਖੁਰਾਨਾ, ਕਪਿਲ ਸ਼ਰਮਾ, ਪੰਕਜ ਮਿੱਤਲ, ਨਿਤਿਸ਼ ਅਰੋੜਾ, ਸੁਖਦੇਵ ਸਿੰਘ ਅਤੇ ਅਮਿਤ ਕੁਮਾਰ ਦੀ ਨਿਯੁਕਤੀ ਨੂੰ ਅੰਜਾਮ ਦਿੱਤਾ ਗਿਆ ਹੈ।

