ਪਟਿਆਲਾ

ਅਮਰਨਾਥ ਸੇਵਾ ਮੰਡਲ ਵੱਲੋਂ ਸੰਜੀਵ ਬਿੱਟੂ ਅਤੇ ਵਿਜੈ ਕੁਮਾਰ ਕੂਕਾ ਦਾ ਸਨਮਾਨ

ਪਟਿਆਲਾ 12 ਸਤੰਬਰ (ਮਧੂਸਾਰ ਬਿਊਰੋ)
ਸ੍ਰੀ ਅਮਰਨਾਥ ਸੇਵਾ ਮੰਡਲ ਵੱਲੋਂ ਪ੍ਰਧਾਨ ਮੋਹਨਦੀਪ ਗੋਲਡੀ ਦੀ ਅਗਵਾਈ ਹੇਠ ਬਡੂੰਗਰ ਇੱਕ ਸਾਦੇ ਸਮਾਗਮ ਵਿੱਚ ਕਾਂਗਰਸੀ ਆਗੂਆ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਪੰਜਾਬ ਅਰਬਨ ਡਿਵੈਲਪਮੈਂਟ ਸੈਲ ਦੇ ਚੇਅਰਮੈਨ ਸੰਜੀਵ ਸ਼ਰਮਾ ਬਿੱਟੂ,ਅਰਬਨ ਡਿਵੈਲਪਮੈਂਟ ਸੈਲ ਜਿਲ੍ਹਾਂ ਪਟਿਆਲਾ ਦੇ ਚੇਅਰਮੈਨ ਵਿਜੇ ਕੁਮਾਰ ਕੂਕਾ ਅਤੇ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸੰਦੀਪ ਮਲਹੋਤਰਾ ਨੂੰ ਫੁੱਲਾਂ ਦੇ ਹਾਰ ਅਤੇ ਸਿਰੋਪਾਓ ਪਹਿਣਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਾਂਗਰਸੀ ਆਗੂਆ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਜਾਣੂ ਕਰਵਾਇਆ।ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਨਣ ਤੋਂ ਬਾਅਦ ਸੰਜੀਵ ਬਿੱਟੁ ਅਤੇ ਵਿਜੇ ਕੂਕਾ ਨੇ ਆਏ ਹੋਏ ਆਗੂਆ ਨੂੰ ਯਕੀਨ ਦਿਵਾਇਆ ਕਿ ਜਲਦ ਹੀ ਉਹਨਾਂ ਦੀਆ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹਲ ਕੀਤਾ ਜ਼ਾਵੇਗਾ ਅਤੇ ਕਾਂਗਰਸ ਦੀ ਸਰਕਾਰ ਬਣਨ ਤੇ ਇਲਾਕੇ ਦੀ ਤਰੱਕੀ ਲਈ ਨਵੇਂ ਨਵੇਂ ਪ੍ਰੋਜੈਕਟ ਉਲੀਕੇ ਜਾਣਗੇ।ਇਸ ਮੌਕੇ ਸੰਸਥਾ ਦੇ ਵਾਇਸ ਚੇਅਰਮੈਨ ਤਰਸੇਮ ਲਾਲ,ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ਼,ਮਹਿਲਾ ਵਿੰਗ ਦੀ ਪ੍ਰਧਾਨ ਰਵਲੀਨ ਕੌਰ,ਜ਼ਸਵਿੰਦਰ ਸਿੰਘ ਸਾਹਨੀ,ਵਿਸ਼ਾਲ ਠੰਡਲ,ਅੰਕੁਰ ਸਿੰਗਲਾ,ਦੀਪਕ ਅਰੌੜਾ,ਭਗਵਾਨ ਦਾਸ, ਹਰਜੀਤ ਸਿੰਘ, ਰਮੇਸ਼ ਸਿੰਘ,ਪ੍ਰਭਜੀਤ ਸਿੰਘ,ਬਲਦੇਵ ਸਿੰਘ,ਸੁਰਿੰਦਰ ਸਿੰਘ, ਗੁਰਬਖਸ਼ ਸਿੰਘ,ਮਹਿੰਦਰ ਸਿੰਘ,ਤਰਸੇਮ ਕੁਮਾਰ ਅਤੇ ਵਿਜੇ ਕੁਮਾਰ ਡਾਲੀ ਆਦਿ ਅਹੁੱਦੇਦਾਰ ਅਤੇ ਇਲਾਕਾ ਨਿਵਾਸੀ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *