ਪੰਜਾਬਪਟਿਆਲਾ

ਸਰਹਿੰਦੀ ਗੇਟ ਕੋਲ ਖੁੱਲ੍ਹਿਆ ਸ਼ਹਿਰ ਦਾ ਪਹਿਲਾ ਸਕਿਲ ਡਿਵੈਲਪਮੈਂਟ ਸੈਂਟਰ ਐਸ ਡੀ ਐਮ ਪੂਜਾ ਸਿਆਲ ਨੇ ਕੀਤਾ ਉਦਘਾਟਨ

ਮੇਅਰ ਵਲੋਂ ਲੋਕਾਂ ਨੂੰ ਸਕੀਮ ਦਾ ਲਾਭ ਲੈਣ ਲਈ ਨਾਮ ਦਰਜ ਕਰਵਾਉਣ ਦੀ ਅਪੀਲ
ਪਟਿਆਲਾ, 12 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਸਰਹਿੰਦੀ ਗੇਟ ਦੇ ਨੇੜੇ ਨਾਮਦਾਰ ਖ਼ਾਨ ਰੋਡ ‘ਤੇ ਸ਼ਹਿਰ ਦਾ ਪਹਿਲਾ ਸਕਿਲ ਡਿਵੈਲਪਮੈਂਟ ਸੈਂਟਰ ਖੋਲਿਆਂ ਗਿਆ ਹੈ। ਸਹਿਜ ਟਰੇਨਿੰਗ ਸੈਂਟਰ ਨਾਮ ਦੇ ਇਸ ਸੈਂਟਰ ਦਾ ਉਦਘਾਟਨ ਐਸ ਡੀ ਐਮ ਸ੍ਰੀਮਤੀ ਪੂਜਾ ਸਿਆਲ ਨੇ ਕੀਤਾ।

ਇਸ ਮੌਕੇ ਉਨਾਂ ਕਿਹਾ ਕਿ ਸ਼ਹਿਰ ਦੇ ਨੌਜਵਾਨਾਂ ਨੂੰ ਇਸ ਸੈਂਟਰ ਵਿਖੇ ਰੋਜ਼ਗਾਰ ਲਈ ਤਿਆਰ ਕੀਤਾ ਜਾਵੇਗਾ, ਤਾਂ ਕਿ ਉਹ ਸਵੈ ਰੋਜ਼ਗਾਰ ਲਈ ਤਿਆਰ ਹੋ ਸਕਣ ਜਾਂ ਵਧੀਆ ਕਾਰੀਗਰ ਬਣ ਸਕਣ। ਸਹਿਜ ਈ-ਵਿਲੇਜ ਲਿਮਟਿਡ ਕੰਪਨੀ ਟਰੇਨਿੰਗ ਤੋਂ ਲੈ ਕੇ ਨੌਕਰੀ ਜਾਂ ਰੋਜ਼ਗਾਰ ਦੇ ਹੋਰ ਸਾਧਨ ਉਪਲਬਧ ਕਰਵਾਉਣ ਦਾ ਸਾਰਾ ਕੰਮ ਕਾਜ ਵੇਖੇਗੀ। ਸਹਿਰੀ ਲੋਕਾਂ ਨੂੰ ਇਹ ਸਾਰੀ ਟਰੇਨਿੰਗ ਮੁਫ਼ਤ ਦਿੱਤੀ ਜਾਵੇਗੀ।
ਮੇਅਰ ਸ. ਅਮਰਿੰਦਰ ਸਿੰਘ ਬਜਾਜ ਨੇ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਜਲਦੀ ਤੋਂ ਜਲਦੀ ਆਪਣਾ ਨਾਮ ਸੈਂਟਰ ਦੇ ਰਜਿਸਟਰ ‘ਚ ਦਰਜ ਕਰਵਾਓ। ਤਾਂ ਕਿ ਟਰੇਨਿੰਗ ਸ਼ੁਰੂ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਇਸ ਸੈਂਟਰ ‘ਚ ਆਈ ਟੀ, ਬਿਊਟੀ ਅਤੇ ਰਿਟੇਲ ਸੈਕਟਰ ‘ਚ ਟਰੇਨਿੰਗ ਦਿੱਤੀ ਜਾਵੇਗੀ।
ਇਸ ਮੌਕੇ ਸ੍ਰੀ ਬਲਵੰਤ ਰਾਏ, ਸ੍ਰੀ ਅਨਿਲ ਅਗਰਵਾਲ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

Leave a Reply

Your email address will not be published. Required fields are marked *