ਈਦ ਉਲ ਜੁਹਾ ਬਕਰੀਦ ਦਾ ਤਿਓਹਾਰ ਅੰਮ੍ਰਿਤਸਰ ‘ਚ ਮੁਸਲਮਾਨ ਭਾਈਚਾਰੇ ਵਲੋਂ ਬੜੀ ਸ਼ਰਧਾ ਨਾਲ ਮਨਾਇਆ
ਅੰਮ੍ਰਿਤਸਰ 13 ਸਤਬੰਰ (ਸੁਖਬੀਰ ਸੁੱਖ) ਮੁਸਲਮਾਨਾਂ ਦਾ ਪਵਿੱਤਰ ਤਿਓਹਾਰ ਈਦ ਉਲ ਜੁਹਾ ਬਕਰੀਦ ਅੰਮ੍ਰਿਤਸਰ ਦੀਆਂ ਵੱਖ ਵੱਖ ਮਸਜਿਦਾਂ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸਥਾਨਕ ਕੋਟ ਖਾਲਸਾ ਜਾਮਾ ਮਸਜ਼ਿਦ ਤਕੀਆ ਨੇਤਾ ਸ਼ਾਹ ਵਿਖੇ ਚੇਅਰਮੈਨ ਮਾਣਿਕ ਅਲੀ, ਵਾਈਸ ਪ੍ਰਧਾਨ ਅਨਵਰ ਖਾਨ ਅਤੇ ਜੰਗ ਖਾਨ ਦੀ ਅਗਵਾਈ ਵਿਚ ਕਰਵਾਏ ਧਾਰਮਿਕ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਏ. ਸੀ. ਪੀ. ਪੱਛਮੀ ਜਗਬਿੰਦਰ ਸਿੰਘ ਸੰਧੂ, ਮਾਨਸਿਕ ਰੋਗਾਂ ਦੇ ਮਾਹਿਰ ਅਤੇ ਉਘੇ ਸਮਾਜ ਸੇਵਕ ਡਾ. ਹਰਜੋਤ ਸਿੰਘ ਮੱਕੜ, ਕੌਂਸਲਰ ਗੁਰਪ੍ਰੀਤ ਸਿੰਘ ਮਿੰਟੂ, ਕੋਟ ਖਾਲਸਾ ਚੌਂਕੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਆਦਿ ਨੇ ਸ਼ਾਮਿਲ ਹੋ ਕੇ ਮੁਸਲਮਾਨਾਂ ਭਰਾਵਾਂ ਨੂੰ ਗਲੇ ਮਿਲ ਕੇ ਬਕਰੀਦ ਦੀ ਵਧਾਈ ਦਿਤੀ। ਇਸ ਮੌਕੇ ਈਦ ਉਲ ਜੁਹਾ ਦੇ ਤਿਓਹਾਰ ਦੀ ਸਾਰੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦਿਆਂ ਏ. ਸੀ. ਪੀ. ਜਗਬਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਸੀ ਅਤੇ ਇੰਨਸਾਨੀ ਰਿਸ਼ਤਿਆਂ ਦੇ ਪਿਆਰ ਦੀ ਸਿੱਖਿਆ ਦਿੰਦਾ ਹੈ। ਉਨਾਂ ਕਿਹਾ ਕਿ ਸਾਨੂੰ ਹਰੇਕ ਧਰਮ ਦੇ ਦਿਨ ਤਿਉਹਾਰ ਆਪਸ ਵਿਚ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ। ਆਪਸੀ ਨਫ਼ਰਤ ਨੂੰ ਭੁਲਾਕੇ ਇੰਨਸਾਨੀਅਤ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਉਨਾਂ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਵਲੋਂ ਈਦ ਦੀ ਵਧਾਈ ਦਿੰਦਿਆਂ ਆਪਣੇ ਮੁਲਕ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਦੀ ਸਭ ਨੂੰ ਅਪੀਲ ਕੀਤੀ। ਇਸ ਮੌਕੇ ਮੁਸਲਮਾਨ ਭਰਾਵਾਂ ਵਲੋਂ ਦੇਸ਼ ਵਿਚ ਅਮਨ ਅਮਾਨ ਦੀ ਕਾਇਮੀ, ਸ਼ਾਂਤੀ ਆਪਸੀ ਭਾਈਚਾਰੇ ਅਤੇ ਦੇਸ਼ ਦੀ ਤਰੱਕੀ ਲਈ ਦੁਆ ਵੀ ਕੀਤੀ। ਇਸ ਮੌਕੇ ਲਾਲ ਚੰਦ ਲਾਲੀ, ਦਲਬੀਰ ਮਿੰਟਾ, ਮੁਹੰਮਦ ਅਲੀ, ਇਮਰਾਨ ਅਲੀ, ਅਜ਼ਗਰ ਅਲੀ, ਮੁਹੰਮਦ ਹਬੀਬ, ਇਖਤਿਆਰ ਅਲੀ, ਮੌਲਾਨਾ ਸ਼ਾਹ ਆਲਮ, ਮੌਲਵੀ ਸ਼ਾਹ ਨਵਾਜ਼, ਅਲੀ ਰਾਜਾ, ਖੁਰਸ਼ੀਦ ਅਹਿਮਦ, ਸਲੀਮ ਖਾਨ, ਸ਼ੌਕੀਨ ਅਲੀ, ਡਾ. ਮੋਤੀ ਰਹਿਮਾਨ, ਸੁਮੀਦਲ ਠੇਕੇਦਾਰ, ਮੁਹੰਮਦ ਕਾਸਿਮ, ਪ੍ਰੋ: ਇਖਤਿਆਰ ਅਲੀ, ਡਾ. ਜਸ਼ਨ, ਦਿਲਗਾਰ ਅਲੀ, ਇਮਨੀਸ ਖਾਨ, ਨਫੀਸ ਅਹਿਮਦ, ਸਿਰਾਜੁ ਇਸਲਾਮ, ਸਫੀਕੁਲ ਇਸਲਾਮ, ਠੇਕੇਦਾਰ ਪ੍ਰਵੇਜ਼, ਰਜਾਕ ਠੇਕੇਦਾਰ, ਸਮੀਦ ਅਖਤਰ, ਮੁਹੰਮਦ ਫਿਰੋਜ਼, ਕਾਮਿਲ ਅਲੀ ਆਦਿ ਤੋਂ ਇਲਵਾ ਵੱਡੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਲੋਕ ਹਾਜ਼ਰ ਸਨ।

