ਕਾਂਗਰਸ ਨੇ ਫੂਕਿਆ ਮੁੱਖ ਮੰਤਰੀ ਬਾਦਲ ਅਤੇ ਸਰਕਾਰ ਦਾ ਪੁਤਲਾ
ਪਟਿਆਲਾ 13 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵੱਲੋਂ ਅਕਾਲੀ ਭਾਜਪਾ ਸਰਕਾਰ ਵਿਰੁੱਧ ਪੇਸ਼ ਕੀਤੇ ਗਏ ਬੇਭਰੋਸਗੀ ਦੇ ਮਤੇ ਤੇ, ਬਹਿਸ ਕਰਨ ਲਈ ਪੂਰਾ ਸਮਾਂ ਨਾ ਦੇਣ ਅਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਅਕਾਲੀ ਭਾਜਪਾ ਸਰਕਾਰ ਦੇ ਵਿਧਾਇਕਾ ਵੱਲੋਂ ਮਤਾ ਰੱਦ ਕੀਤੇ ਜਾਣ
ਅਤੇ ਕਾਂਗਰਸੀ ਵਿਧਾਇਕਾ ਨਾਲ ਧੱਕਾ ਮੁੱਕੀ ਕਰਨ ਦੇ ਰੋਸ ਵੱਜੋ, ਜਿਲ੍ਹਾਂ ਕਾਂਗਰਸੀ ਪਟਿਆਲਾ ਦਿਹਾਤੀ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ਼,ਸ਼ਹਿਰੀ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ,ਮਹਿਲ ਕਾਂਗਰਸ ਦਿਹਾਤੀ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਮਹਿਲਾ ਕਾਂਗਰਸ ਸ਼ਹਿਰੀ ਦੀ ਪ੍ਰਧਾਨ ਕਿਰਨ ਢਿੱਲੋਂ ਦੀ ਸਾਂਝੀ ਅਗਾਵਾਈ ਹੇਠ ਇਕੱਠੇ ਹੋਏ ਸੈਂਕੜੇ ਕਾਂਗਰਸੀ ਆਗੂਆ ਨੇ ਸਥਾਨਕ ਤੋਪਖਾਨਾ ਵਿਖੇ ਮੁੱਖ ਮੰਤਰੀ ਬਾਦਲ ਅਤੇ ਪੰਜਾਬ ਸਰਕਾਰ ਦਾ ਪੁ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਇਸ ਮੋਕੇ ਕਾਂਗਰਸੀ ਆਗੂਆਂ ਨੇ ਬੋਲਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਜਮਹੂਰੀਅਤ ਦਾ ਸਿੱਧੇ ਤੌਰ ਤੇ ਨਿਰਾਦਰ ਕੀਤਾ ਹੈ।ਪੰਜਾਬ ਵਿੱਚ ਇਸ ਸਮੇਂ ਜੰੰਗਲ ਰਾਜ ਵਰਗੀ ਸਥਿਤੀ ਹੈ।ਲਾਅ ਅਤੇ ਆਰਡਰ ਨਾਮ ਦੀ ਕੋਈ ਵੀ ਗੱਲ ਹੁਣ ਪੰਜਾਬ ਵਿੱਚ ਨਹੀ ਰਹੀ।ਪੰਜਾਬ ਸਰਕਾਰ ਦੇ ਕਾਰਨਾਮਿਆਂ ਕਰਕੇ ਕਿਸਾਨ ਖੁਦਕੂਸ਼ੀਆਂ ਕਰ ਰਹੇ ਹਨ।ਨੌਜਵਾਨ ਪੀੜ੍ਹੀ ਨਸ਼ਿਆ ਦੇ ਦਲਦਲ ਵਿੱਚ ਫਸ ਚੁੱਕੀ ਹੈ। ਇਸ ਦੇ ਨਾਲ ਹੀ ਕੱਲ ਰਾਤ ਤੋਂ ਹੀ ਕਾਂਗਰਸੀ ਵਿਧਾਇਕ ਮੌਜੂਦਾ ਸਮੇਂ ਤੱਕ ਸਦਨ ਵਿੱਚ ਮੌਜੂਦ ਹਨ ਅਤੇ ਪੰਜਾਬ ਸਰਕਾਰ ਵਿਰੁੱਧ ਧਰਨੇ ਤੇ ਬੈਠੇ ਹੋਏ ਹਨ।ਜਦੋਂ ਕਿ ਕੱਲ ਰਾਤ ਕਾਂਗਰਸੀਆਂ ਦੇ ਡੇਰਾ ਜਮਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਦਨ ਵਿਚਲੀ ਬਿਜਲੀ ਅਤੇ ਏ.ਸੀ ਨੂੰ ਬੰਦ ਕਰਕੇ ਵਿਧਾਨ ਸਭਾ ਤੇ ਤਾਲਾ ਜੜ ਦਿੱਤਾ ਸੀ। ਪਰ ਭਰ ਗਰਮੀ ਵਿੱਚ ਵੀ ਕਾਂਗਰਸੀ ਵਿਧਾਇਕਾ ਨੇ ਆਪਣਾ ਹੌਸਲਾਂ ਨਹੀ ਛੱਡਿਆ ਅਤੇ ਹੁਣ ਤੱਕ ਸਦਨ ਵਿਚੋਂ ਬਾਹਰ ਨਹੀਂ ਆਏ।ਕਾਂਗਰਸੀ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਕਿ ਇਹੋ ਜਿਹੇ ਕੰਮਾ ਨੂੰ ਅੰਜਾਮ ਦੇ ਰਹੀ ਹੈ।ਇਸ ਮੌਕੇ ਕੇ.ਕੇ ਸ਼ਰਮਾ,ਸੰਜੀਵ ਸ਼ਰਮਾ ਬਿੱਟੂ,ਸੁਰਿੰਦਰ ਸਿੰਘ ਘੁੰਮਣ,ਕੇ.ਕੇ. ਮਲਹੋਤਰਾ,ਅਨਿਲ ਮੰਗਲਾ ਨਰੇਸ਼ ਦੁੱਗਲ,ਨੰਦ ਲਾਲ ਗੁਰਾਬਾ,ਐਸ.ਐਸ ਵਾਲੀਆਂ,ਮਹੇਸ਼ ਸ਼ਰਮਾ ਪਿੰਕੀ,ਗਿੰਨੀ ਨਾਗਪਾਲ,ਗੋਪਾਲ ਸਿੰਗਲਾ,ਸੰਤੋਖ ਸਿੰਘ,ਡਾ. ਨਰ ਬਹਾਦਰ ਵਰਮਾ,ਅਤੁੱਲ ਜ਼ੋਸ਼ੀ,ਬਿੱਲੂ ਬੇਦੀ,ਵਿਜੇ ਕੂਕਾ,ਰਾਜੇਸ਼ ਮੰਡੋਰਾ,ਜ਼ਸਵਿੰਦਰ ਰੰਧਾਵਾ,ਯੋਗਿੰਦਰ ਯੋਗੀ,ਕੇ.ਕੇ. ਸਹਿਗਲ,ਨਰੇਸ਼ ਵਰਮਾ,ਸੋਨੂੰ ਸੰਗਰ,ਜ਼ਸਵਿੰਦਰ ਜੁਲਕਾ,ਜਿੰਮੀ ਡਕਾਲਾ,ਸੰਦੀਪ ਮਲਹੋਤਰਾ,ਨਿਖਲ ਕਾਕਾ,ਸੰਜੇ ਹੰਸ,Àਮਰਵੀਰ ਪੰਮਾ,ਸ਼ਲਿੰਦਰ ਮੌਂਟੀ,ਹੈਪੀ ਸ਼ਰਮਾ,ਡੀ.ਸੀ. ਸ਼ਰਮਾ,ਸਤੀਸ਼ ਕੰਬੋਜ਼,ਪੱਪੂ ਅਰੋੜਾ, ਗੋਪੀ ਰੰਗੀਲਾ,ਅਸ਼ੀਸ਼ ਕੁਮਾਰ,ਰਜਿੰਦਰ ਸ਼ਰਮਾ ਐਮ.ਸੀ.,ਪੰਡਿਤ ਵੀਰ ਭਾਨ,ਉੱਧਮ ਕੰਬੋਜ਼,ਰਜਿੰਦਰ ਸ਼ਰਮਾ ਮੇਜਰ ਸਿੰਘ, ਪਵਨਜੀਤ ਸ਼ਰਮਾ,ਬਾਲਾ ਸਿੰਘ ਕਲੇਰ,ਕਾਕਾ ਭਲਵਾਨ,ਜ਼ਸਵਿੰਦਰ ਬੱਬੂ,ਸੁਖਵਿੰਦਰ ਚੌਧਰੀ,ਵਿਕਾਸ ਸ਼ਰਮਾ, ਰਾਹੁਲ ਰਾਜਪੂਤ,ਲੱਕੀ ਸ਼ਰਮਾ,ਰਾਹੁਲ ਬਿੱਲਾ,ਸਿਕੰਦਰ ਸਿੰਘ, ਤਰਵਿੰਦਰ ਕੁਮਾਰ,ਨਰਿੰਦਰ ਪੱਪਾ,ਤਾਰਾ ਚੰਦ ਬਿੜਵਾ, ਸੁਖਵਿੰਦਰ ਕਲਿਆਣ, ਜਗਮੋਹਨ ਬੀਬੀਪੁਰ, ਰਿਸ਼ਵ ਸ਼ਰਮਾ,ਤਾਰਾ ਚੰਦ ਬਿੜਲਾ,ਰਜਿੰਦਰ ਖੋਪਾ,ਸਤਪਾਲ ਮੰਡੋਰਾ,ਬਲਵਿੰਦਰ ਸਿੰਘ,ਰਵਿੰਦਰਪਾਲ ਸਿੰਘ,ਵਿਸ਼ਾਲ ਡਾਲੀਆ,ਆਦਰਸ਼ ਮੰਡੋਰਾ ਅਤੇ ਜਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਜ਼ਸਵਿੰਦਰ ਜੁਲਕਾ ਆਦਿ ਕਾਂਗਰਸੀ ਅਹੁੱਦੇਦਾਰ ਵੱਡੀ ਗਿਣਤੀ ਵਿੱਚ ਹਾਜਰ ਸਨ।

