ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਨੇ ਕੀਤਾ ਬਾਲੀ ਦਾ ਵਧ
ਸ਼ਕਤੀਆਂ ਯਾਦ ਆਉਂਦਿਆਂ ਹੀ ਹਨੁਮਾਨ ਜੀ ਨੇ ਲੰਕਾ ਵੱਲ ਭਰੀ ਉਡਾਣ
ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖਰੇਖ ਹੇਠ ਆਯੋਜਿਤ ਸ਼੍ਰੀ ਰਾਮ ਲੀਲਾ ਦਾ ਸੱਤਵਾਂ ਦਿਨ
ਪਟਿਆਲਾ, 28 ਸਤੰਬਰ: (ਮਧੂਸਾਰ ਬਿਊਰੋ) ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਅਤੇ ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖਰੇਖ ਹੇਠ ਜੋੜੀਆਂ ਭੱਠੀਆਂ ਚੌਕ ਵਿੱਚ ਆਯੋਜਿਤ ਸ਼੍ਰੀ ਰਾਮ ਲੀਲਾ ਵਿੱਚ ਬਾਲੀ ਵਧ ਦਾ ਦ੍ਰਿਸ਼ ਦਿਖਾਇਆ ਗਿਆ। ਇਸ ਮੌਕੇ ‘ਤੇ ਸ਼੍ਰੀ ਰਾਮ ਭਗਤ ਵਿਸ਼ਣੂ ਸ਼ਰਮਾ, ਡਾ. ਰਾਕੇਸ਼ ਆਰਯਨ, ਹਰੀਸ਼ ਸਿੰਗਲਾ, ਅਨੁਰਾਗ ਸ਼ਰਮਾ, ਸੰਜੀਵ ਸ਼ਰਮਾ ਕਾਲੂ, ਰਜਿੰਦਰ ਜੀ, ਪਵਨ ਬੰਸਲ, ਰਮੇਸ਼ ਵਰਮਾ, ਪਰਨੀਤ, ਏਟੀਪੀ ਨਾਰਾਇਣ ਦਾਸ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਭਗਵਾਨ ਰਾਮ ਦਾ ਆਸ਼ੀਰਵਾਦ ਲਿਆ। ਸ਼੍ਰੀ ਰਾਮ ਲੀਲਾ ਵਿੱਚ ਸਭ ਤੋਂ ਪਹਿਲਾਂ ਦਿਖਾਇਆ ਗਿਆ ਕਿ ਭਗਵਾਨ ਰਾਮ ਨੂੰ ਸੁਗਰੀਵ ਅਤੇ ਉਸਦੇ ਭਰਾ ਬਾਲੀ ਵਿਚਕਾਰ ਦੀ ਦੁਸ਼ਮਣੀ ਬਾਰੇ ਪਤਾ ਲੱਗਦਾ ਹੈ, ਤਾਂ ਭਗਵਾਨ ਰਾਮ ਨੇ ਆਪਣੀ ਮਿੱਤਰਤਾ ਨਿਭਾਉਂਦੇ ਹੋਏ ਬਾਲੀ ਦਾ ਵਧ ਕਰ ਦਿੱਤਾ। ਇਸਦੇ ਨਾਲ ਹੀ ਸੁਗਰੀਵ ਨੂੰ ਰਾਜਾ ਬਣਾਇਆ ਗਿਆ।
ਸ਼੍ਰੀ ਰਾਮ ਲੀਲਾ ਦੇ ਸੱਤਵੇਂ ਦਿਨ ਬਹੁਤ ਹੀ ਸੁੰਦਰ ਅਤੇ ਮਨਮੋਹਕ ਦ੍ਰਿਸ਼ ਪੇਸ਼ ਕੀਤੇ ਗਏ। ਸ੍ਰੀ ਰਾਮ ਲੀਲਾ ਵਿੱਚ ਸੁਗਰੀਵ ਵੱਲੋਂ ਆਪਣੀ ਸੈਨਾ ਨੂੰ ਚਾਰੋਂ ਦਿਸ਼ਾਵਾਂ ਵਿੱਚ ਮਾਤਾ ਸੀਤਾ ਦੀ ਖੋਜ ਲਈ ਭੇਜਣ ਦਾ ਦ੍ਰਿਸ਼ ਦਰਸਾਇਆ ਗਿਆ। ਇਸ ਦੌਰਾਨ ਭਗਵਾਨ ਰਾਮ ਨੇ ਹਨੁਮਾਨ ਜੀ ਨੂੰ ਆਪਣੀ ਅੰਗੂਠੀ ਸੌਂਪੀ, ਇਹ ਦਰਸ਼ਕਾਂ ਲਈ ਬਹੁਤ ਹੀ ਭਾਵੁਕ ਪਲ ਸੀ। ਮਾਤਾ ਸੀਤਾ ਦੀ ਖੋਜ ਵਿੱਚ ਵਾਨਰ ਰਾਜ ਸੁਗਰੀਵ ਅਤੇ ਉਹਨਾਂ ਦੀ ਸੈਨਾ ਸਰਗਰਮ ਹੋ ਜਾਂਦੀ ਹੈ, ਜੋ ਚਾਰੋਂ ਪਾਸੇ ਮਾਤਾ ਸੀਤਾ ਦੀ ਖੋਜ ‘ਚ ਨਿਕਲ ਪੈਂਦੀ ਹੈ। ਇਸ ਦੌਰਾਨ ਜਦੋਂ ਹਨੁਮਾਨ ਜੀ ਸ਼ਾਂਤ ਬੈਠੇ ਹੁੰਦੇ ਹਨ, ਤਾਂ ਜਾਮਵੰਤ ਜੀ ਉਨ੍ਹਾਂ ਨੂੰ ਉਹਨਾਂ ਦੀਆਂ ਸ਼ਕਤੀਆਂ ਯਾਦ ਦਿਵਾਉਂਦੇ ਹਨ।ਅਗਲੇ ਦ੍ਰਿਸ਼ ਵਿੱਚ ਦਿਖਾਇਆ ਗਿਆ ਕਿ ਜਿਵੇਂ ਹੀ ਹਨੁਮਾਨ ਜੀ ਨੂੰ ਆਪਣੀਆਂ ਸ਼ਕਤੀਆਂ ਯਾਦ ਆਉਂਦੀਆਂ ਹਨ, ਉਹ ਲੰਕਾ ਵੱਲ ਉੱਡ ਜਾਂਦੇ ਹਨ ਅਤੇ ਅਸ਼ੋਕ ਵਾਟਿਕਾ ਵਿੱਚ ਪਹੁੰਚਦੇ ਹਨ। ਉੱਥੇ ਉਨ੍ਹਾਂ ਦੀ ਮਾਤਾ ਸੀਤਾ ਨਾਲ ਭੇਂਟ ਹੁੰਦੀ ਹੈ ਅਤੇ ਅਸ਼ੋਕ ਵਾਟਿਕਾ ਵਿੱਚ ਰਾਕਸ਼ਸਾ ਨਾਲ ਉਨ੍ਹਾਂ ਦੀ ਲੜਾਈ ਹੁੰਦੀ ਹੈ। ਇਸ ਦੌਰਾਨ ਅਕਸ਼ੈ ਕੁਮਾਰ ਦਾ ਵਧ ਕੀਤਾ ਜਾਂਦਾ ਹੈ। ਇਹਨਾਂ ਸਾਰੇ ਦ੍ਰਿਸ਼ਾਂ ਦਾ ਬਹੁਤ ਹੀ ਸੁੰਦਰ ਢੰਗ ਨਾਲ ਮੰਚਨ ਕੀਤਾ ਗਿਆ। ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਦਾ ਕਿਰਦਾਰ ਨੀਰਜ ਸ਼ਰਮਾ, ਮਾਤਾ ਸੀਤਾ ਦਾ ਸੋਨਾਸ਼ੀ ਕੌਸ਼ਲ, ਲਕਸ਼ਣ ਦਾ ਆਦਿਤਿਆ ਸ਼ਰਮਾ, ਹਨੁਮਾਨ ਜੀ ਦਾ ਵਿਕੀ, ਰਾਵਣ ਦਾ ਲਕਸ਼ਯ ਸ਼ਰਮਾ, ਬਾਲੀ ਦਾ ਵਿਵੇਕ ਝਾ, ਸੁਗਰੀਵ ਦਾ ਮਾਧਵ, ਤਾਰਾ ਦਾ ਮੋਕਸ਼ਾ, ਵਿਭੀਸ਼ਣ ਦਾ ਸ਼ਿਵਮ, ਮੇਘਨਾਥ ਦਾ ਕਸ਼ੀਸ਼ ਕਪੂਰ, ਅਕਸ਼ ਕੁਮਾਰ ਦਾ ਪਾਰਥ ਭੱਲਾ, ਜਾਮਵੰਤ ਦਾ ਖੁਸ਼, ਅੰਗਦ ਦੇ ਕਿਰਦਾਰ ਵਿੱਚ ਕਨਵ ਅਤੇ ਅਨਮੋਲ, ਅਨਿਕੇਤ ਗੁਪਤਾ, ਦਿਵਯਮ, ਸ਼ੁਭਮ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਨਿਭਾ ਕੇ ਸਾਰਿਆਂ ਦਿਲ ਜਿੱਤ ਲਿਆ।

