ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ 118 ਵਾਂ ਜਨਮਦਿਨ ਸਮਾਗਮ।
ਮੇਰਾ ਰੰਗ ਦੇ ਬਸੰਤੀ ਚੋਲਾ” ਪੰਜਾਬੀ ਨਾਟਕ ਦਾ ਹੋਇਆ ਸਫਲ ਮੰਚਨ
ਪਟਿਆਲਾ, 28 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ) ਪਟਿਆਲਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮਦਿਨ ਦੇ ਮੌਕੇ ਮੰਚ ਰੰਗ ਮੰਚ ਅੰਮ੍ਰਿਤਸਰ ਦੇ ਥੀਏਟਰ ਗਰੁੱਪ ਵੱਲੋਂ ਪ੍ਰਸਿੱਧ ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਦੇ ਨਿਰਦੇਸ਼ਨਾ ਹੇਠ “ਮੇਰਾ ਰੰਗ ਦੇ ਬਸੰਤੀ ਚੋਲਾ” ਪੰਜਾਬੀ ਨਾਟਕ ਦਾ ਮੰਚਨ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ, ਨਜ਼ਦੀਕ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਸਫਲਤਾ ਨਾਲ ਕੀਤਾ ਗਿਆ .¡ ਇਸ ਮੌਕੇ ਸਮਾਗਮ ਵਿੱਚ ਸ਼ਾਮਿਲ ਸਾਰੇ ਕਲਾਕਾਰਾਂ, ਸਾਹਿਤਕਾਰਾਂ, ਲੇਖਕਾਂ ਅਤੇ ਸਮਾਜ ਸੇਵਕਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਨਾਲ ਫੁੱਲ ਭੇਟ ਕੀਤੇ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਆਮ ਜਨ ਤੱਕ ਪਹੁੰਚਾਉਣ ਦਾ ਪ੍ਰਣ ਕੀਤਾ ਗਿਆ ।ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ “ਮੇਰਾ ਰੰਗ ਦੇ ਬਸੰਤੀ ਚੋਲਾ” ਪੰਜਾਬੀ ਨਾਟਕ ਭਗਤ ਸਿੰਘ ਦੇ ਵਿਚਾਰਾਂ ਦੇ ਅਨੁਸਾਰ ਪੱਕੇ ਇਰਾਦੇ, ਬਲਸ਼ਾਲੀ, ਕੁਰਬਾਨੀ ਅਤੇ ਇਨਕਲਾਬ ਵੱਲ ਵਧਣ ਦਾ ਇਸ਼ਾਰਾ ਕਰਦਾ ਹੈ ।ਕਿਉਂਕਿ ਭਗਤ ਸਿੰਘ ਨੇ ਆਪਣੇ ਸੁ ਪਨਿਆਂ ਦੀ ਗੱਲ ਆਪਣੇ ਮਾਤਾ ਪਿਤਾ, ਬਾਪ ਦਾਦਾ, ਦੋਸਤਾਂ ਅਤੇ ਨੌਜਵਾਨਾਂ ਨਾਲ ਸਾਂਝੀ ਕੀਤੀ ਸੀ ਤੇ ਸੱਚ ਮੁੱਚ ਹੀ ਉਹੀ ਸਮੇਂ ਦਾ ਅਸਲੀ ਸੱਚ ਸੀ ।ਜਿਸ ਨੂੰ ਉਹਨਾਂ ਨੇ ਪੂਰਾ ਕੀਤਾ ਅਤੇ ਇੱਕ ਆਮ ਮਨੁੱਖ ਦੀ ਤਰਾਂ ਚਟਾਨ ਵਾਂਗ ਆਪਣੇ ਪੱਕੇ ਇਰਾਦੇ ਅਤੇ ਆਪਣਹ ਵਿਚਾਰਧਾਰਾ ਤੇ ਕਾਇਮ ਰਹੇ ।
ਨਾਟਕ ਵਿੱਚ ਸ਼ਾਮਿਲ ਪਾਤਰਾਂ ਨੂੰ ਸਾਜਨ ਕੋਹਿਨੂਰ, ਡੋਲੀ ਸਦਲ, ਗੁਰਦਿਤ ਪਾਲ ਸਿੰਘ, ਵਿਸ਼ੂ ਸ਼ਰਮਾ ਸਨੇਹ,ਨੋਸ਼ਨ ਸਿੰਘ, ਹਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਨੇ ਬਾਖੂਬੀ ਨਿਭਾਇਆ ਜਦਕਿ ਕੁਸ਼ਿਆਰ ਸਿੰਘ ਦੇ ਸੰਗੀਤ ਨੇ ਨਾਟਕ ਦੀ ਪੇਸ਼ਕਾਰੀ ਨੂੰ ਸਫਲ ਬਣਾਉਣ ਵਿੱਚ ਹੋਰ ਤੇਜ਼ ਗਤੀ ਪ੍ਰਦਾਨ ਕੀਤੀ ।ਇਸ ਮੌਕੇ ਉੱਤਰ ਖੇਤਰੀ ਸਭਿਆਚਾਰ ਕੇਂਦਰ ਦੇ ਡਾਇਰੈਕਟਰ ਜਨਾਬ ਐਮ ਫ਼ੁਰਕਾ ਨ ਖਾਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਦੇ ਮੌਜੂਦਾ ਦੌਰ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦੀ ਲੋੜ ਹੈ। ਜਿਸ ਦੀ ਪ੍ਰੇਰਨਾ ਨਾਲ ਅੱਜ ਦਾ ਯੁਵਾ ਸਮਾਜ ਨਕਸ਼ਾ ਬਦਲ ਸਕਦਾ ਹੈ। ਜੇਕਰ ਉਹ ਆਪਣੇ ਮਨ ਵਿੱਚ ਇਹ ਠਾਣ ਲਵੇ ਕਿ ਉਹਨਾਂ ਦੀ ਵਿਚਾਰਧਾਰਾ ਦੇ ਅੱਗੇ ਸਮਾਜਿਕ ਬੁਰਾਈਆਂ ਜੋ ਵੀ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਨਕੇਲ ਪਾਈ ਜਾ ਸਕਦੀ ਹੈ। ਅਤੇ ਇੱਕ ਚੰਗੇ ਰਾਸ਼ਟਰ ਦਾ ਨਿਰਮਾਣ ਕਰਨ ਵਿੱਚ ਨੌਜਵਾਨਾਂ ਦਾ ਮੋਹਰੀ ਯੋਗਦਾਨ ਹੋ ਸਕਦਾ ਹੈ ।
ਇਸ ਮੌਕੇ ਸੰਸਕ੍ਰਿਤ ਕੇਂਦਰ ਵੱਲੋਂ ਸਾਰੇ ਕਲਾਕਾਰਾਂ ਨੂੰ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ ।ਨਾਟਕ ਦੇ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਵੀ ਨਾਟਕ ਦੀ ਪੇਸ਼ਕਾਰੀ ਬਾਰੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਹੁਣ ਤੱਕ ਇਸ ਨਾਟਕ ਦੀਆਂ 300 ਦੇ ਕਰੀਬ ਪੇਸ਼ਕਾਰੀਆ ਦੇਸ਼ ਵਿਦੇਸ਼ ਵਿੱਚ ਹੋ ਚੁੱਕੇ ਹਨ ।ਜਿਸ ਦਾ ਦਰਸ਼ਕਾਂ ਨੂੰ ਭਰਪੂਰ ਹੁੰਗਾਰਾ ਮਿਲਦਾ ਰਿਹਾ ।

