ਅੰਮ੍ਰਿਤਸਰਚੰਡੀਗੜ੍ਹਜਲੰਧਰਪੰਜਾਬ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਮੂਹ ਸੰਗਤਾਂ ਨੂੰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਦਿਲੋਂ ਵਧਾਈ ਦਿੱਤੀ

ਹਰ ਸਿੱਖ ਗੁਰੂ ਜੀ ਦੀਆਂ ਸਿੱਖਿਆਵਾਂ ਧਾਰਨ ਕਰੇ

ਅੰਮ੍ਰਿਤਸਰ:- 7 ਅਕਤੂਬਰ (ਮਧੂਸਾਰ ਬਿਊਰੋ) ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਰਬੱਤ ਸੰਗਤਾਂ ਨੂੰ ਦਿਲੋਂ ਵਧਾਈ ਪੇਸ਼ ਕਰਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਨੇ ਜਿੱਥੇ ਮਨੁੱਖਤਾ ਨੂੰ ਕਿਰਤ ਕਮਾਈ ਦਾ ਸੰਦੇਸ਼ ਦਿੱਤਾ ਉਥੇ ਉਹ ਵੱਡੇ ਧਰਮਦਾਨੀ ਵੀ ਸਨ। ਉਨ੍ਹਾਂ ਕਿਹਾ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਤੋਖਸਰ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਕਰਵਾਈ, ਅੰਮ੍ਰਿਤਸਰ ਨਗਰੀ ਦੀ ਨੀਂਹ ਰੱਖੀ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖਾਂ ਦੀ ਅਗਵਾਈ ਲਈ ਵਧੇਰੇ ਬਾਣੀ ਰਚੀ। ਉਨ੍ਹਾਂ ਕਿਹਾ ਗੁਰੂ ਜੀ ਨੇ ਸਿੱਖਾਂ ਲਈ ਰਹੁ ਰੀਤਿ ਗੁਰਮਰਯਾਦਾ ਕਾਇਮ ਕੀਤੀ। ਸੂਹੀ ਰਾਗ ਵਿੱਚ ਲਾਵਾਂ ਰਚੀਆਂ ਅਤੇ ਦੋ ਸ਼ਬਦ ਵਿਆਹ ਸਮੇਂ ਘੋੜੀਆਂ ਦੀ ਧਾਰਨਾ ਦੇ ਰਚੇ। ਉਨ੍ਹਾਂ ਦੇ ਪਰਉਪਕਾਰਾਂ ਤੋਂ ਸੇਧ ਤੇ ਰੋਸ਼ਨੀ ਲੈ ਕੇ ਹਰ ਮਨੁੱਖ ਨੂੰ ਜੀਵਨ ਸਫਲਾ ਕਰਨਾ ਚਾਹੀਦਾ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਰਬੱਤ ਸੰਗਤਾਂ ਨੂੰ ਦਿਲੋਂ ਵਧਾਈ ਦੇਂਦਿਆਂ ਕਿਹਾ ਮੈਂ ਕਾਮਨਾ ਕਰਦਾ ਹਾਂ ਕਿ ਹਰ ਸਿੱਖ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਧਾਰਨ ਕਰੇ।

Leave a Reply

Your email address will not be published. Required fields are marked *