ਪੰਜਾਬ

ਪੰਜਾਬ ਸਰਕਾਰ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਪ੍ਰਫੁੱਲਤਾ ਲਈ ਪੂਰੀ ਤਰ੍ਹਾਂ ਵਚਨਬੱਧ: ਡਾ.ਚੀਮਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : 13 ਸਤੰਬਰ (ਕੁਲਦੀਪ ਮੋਹਾਲੀ)
ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਦੇ ਐਡੀਟੋਰੀਅਮ ਵਿਖੇ ਪੰਜਾਬੀ ਸੂਬੇ ਦੀ ਸਥਾਪਨਾਂ ਦੇ 50 ਸਾਲਾਂ ਨੂੰ ਸਮਰਪਿਤ ਦੂਜੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਪ੍ਰਫੁੱਲਤਾ ਲਈ ਪੂਰੀ ਤਰਾਂ੍ਹ ਵਚਨਬੱਧ ਹੈ ਅਤੇ ਰਾਜ ਸਰਕਾਰ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਕਰੇਗੀ।

ਡਾ: ਦਲਜੀਤ ਸਿੰਘ, ਸਿੱਖਿਆ ਮੰਤਰੀ ਪੰਜਾਬ ਨੇ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਪੰਜਾਬੀਆਂ ਦੇ ਇਸ ਨੁਮਾਇੰਦਾ ਇਕੱਠ ਵਿਚ ਦਰਸਾਏ ਗਏ ਮੁੱਦਿਆਂ ਨੂੰ ਸਰਕਾਰ ਰਾਹੀਂ ਅਮਲੀ ਜਾਮਾ ਪੁਆਉਣ ਲਈ ਉਹ ਹਰ ਸੰਭਵ ਯਤਨ ਕਰਨਗੇ। ਕਾਨਫ਼ਰੰਸ ਦੀ ਸ਼ੁਰੂਆਤ ਵਿਚ ਦਸਮੇਸ਼ ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ‘ਦੇਹਿ ਸਿਵਾ ਬਰ ਮੋਹਿ ਇਹੈ’ ਸ਼ਬਦ ਦਾ ਗਾਇਣ ਕੀਤਾ ਗਿਆ। ਸ੍ਰ: ਪਿਰਥੀ ਸਿੰਘ ਚੀਫ਼ ਸਕੱਤਰ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਸ੍ਰ: ਪ੍ਰਤਾਪ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕਾਨਫ਼ਰੰਸ ਦਾ ਮਨੋਰਥ ਸਾਂਝਾ ਕਰਦਿਆਂ ਕਿਹਾ ਕਿ ਸਟੱਡੀ ਸਰਕਲ ਵਲੋਂ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਦੀ ਸਥਾਪਨਾ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਸਾਰ ਲਈ ਨਿੱਘਰ ਯਤਨ ਆਰੰਭੇ ਗਏ ਹਨ। ਦੂਜੀ ਪੰਜਾਬੀ ਭਾਸ਼ਾ ਕਾਨਫਰੰਸ ਮੌਕੇ ਪੰਜਾਬ ਦੇ ਵੱਖ ਵੱਖ-ਵੱਖ ਕੋਨਿਆਂ ਤੋਂ ਵਹੀਰਾਂ ਘੱਤ ਕੇ ਪੁੱਜੇ ਭਾਸ਼ਾ ਪ੍ਰੇਮੀਆਂ ਨੇ ਇਕਸੁਰ ਹੋ ਕੇ ਸਰਕਾਰ ਤੋਂ ਪੰਜਾਬੀ ਭਾਸ਼ਾ ਐਕਟ 1967 ਲਾਗੂ ਕਰਨ ਦੀ ਅਪੀਲ ਕੀਤੀ । ਆਪਣੇ ਕੁੰਜੀਵਤ ਭਾਸ਼ਣ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਕੱਤਰ ਜਨਰਲ ਸ੍ਰ. ਜਤਿੰਦਰਪਾਲ ਸਿੰਘ ਨੇ ‘ਪੰਜਾਬੀ ਸੂਬੇ ਦੇ 50 ਸਾਲ’ ਵਿਸ਼ੇ ‘ਤੇ ਚਰਚਾ ਕੀਤੀ। ਨਾਵਲਕਾਰ ਤੇ ਕਾਨੂੰਨਦਾਨ ਸ੍ਰੀ ਮਿੱਤਰ ਸੈਨ ਮੀਤ ਨੇ ‘ਰਾਜ ਭਾਸ਼ਾ ਵਜੋਂ ਪੰਜਾਬੀ ਦੇ ਵਿਕਾਸ ਦੀਆਂ ਚੁਣੌਤੀਆਂ’ ਵਿਸ਼ੇ ‘ਤੇ ਪਰਚਾ ਪੇਸ਼ ਕੀਤਾ ਅਤੇ 50 ਸਾਲਾਂ ਦੇ ਭਾਸ਼ਾਈ ਸਫਰ ਦੇ ਕਾਨੂੰਨੀ ਪੱਖਾਂ ਨੂੰ ਪੇਸ਼ ਕੀਤਾ। ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸ੍ਰ: ਸਤਨਾਮ ਸਿੰਘ ਮਾਣਕ ਨੇ ਆਖਿਆ ਕਿ ਪੰਜਾਬੀ ਭਾਸ਼ਾ ਦੀ ਹੋਂਦ ਕਾਇਮ ਰੱਖਣ ਨਾਲ ਹੀ ਪੰਜਾਬੀ ਸਾਹਿਤ ਸਭਿਆਚਾਰ ਅਤੇ ਸਾਹਿਤਕਾਰਾਂ ਦੀ ਵੁਕਤ ਰਹੇਗੀ। ਉੱਘੇ ਲੇਖਕ ਤੇ ਵਿਦਵਾਨ ਡਾ: ਇੰਦਰਜੀਤ ਸਿੰਘ ਗੋਗੋਆਣੀ, ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਆਪਣੇ ਪਰਚੇ ਵਿਚ ਚਰਚਾ ਕੀਤੀ ਜਿਸ ਦੀ ਸ੍ਰ: ਕਰਮਜੀਤ ਸਿੰਘ ਸਾਬਕਾ ਸਹਾਇਕ ਸੰਪਾਦਕ ਪੰਜਾਬੀ ਟ੍ਰਿਬਿਊਨ ਅਤੇ ਪ੍ਰਿੰ: ਪ੍ਰਭਜੋਤ ਕੌਰ ਸੰਪਾਦਕ ਐਬਸਟ੍ਰੈਕਟਸ ਆਫ਼ ਸਿੱਖ ਸਟੱਡੀ£ ਨੇ ਪ੍ਰੋੜਤਾ ਕੀਤੀ ਤੇ ਵਿਚਾਰ ਵਿਸਥਾਰ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਵਿਕਾਸ ਕੇਂਦਰ ਦੇ ਮੁਖੀ ਡਾ: ਛਿੰਦਰਪਾਲ ਨੇ ‘ਪੰਜਾਬੀ ਕੰਪਿਊਟਰਪੀਕਰਨ-ਭਵਿੱਖਤ ਸੰਭਾਵਨਾਵਾਂ’ ਵਿਸ਼ੇ ‘ਤੇ ਪਰਚਾ ਪੇਸ਼ ਕੀਤਾ।
ਕਾਨਫਰੰਸ ਦੇ ਇਜਲਾਸ ਦੌਰਾਨ ਸਰਬ ਸੰਮਤੀ ਨਾਲ 10 ਮਤੇ ਪ੍ਰਵਾਨ ਕੀਤੇ ਗਏ ਜਿਸ ਵਿਚ ਪੰਜਾਬੀ ਨੌਜਵਾਨਾਂ, ਲਿਖਾਰੀਆਂ, ਸਾਹਿਤਕਾਰਾਂ ਅਤੇ ਵਿਦਿਆ ਸ਼ਾਸ਼ਤਰੀਆਂ ਨੂੰ ਪਰਿਵਾਰਾਂ ਵਿਚ ਪੰਜਾਬੀ ਬੋਲਣ, ਬੱਚਿਆਂ ਨੂੰ ਗੁਰਮੁੱਖੀ ਲਿਪੀ ਪੜ੍ਹਾਉਣ ਅਤੇ ਇਸ ਦੇ ਕੰਪਿਊਟਰੀਕਰਨ ਅਤੇ ਕੀ-ਬੋਰਡ ਪ੍ਰਚੱਲਤ ਕਰਨ ਲਈ ਤੱਤਪਰ ਹੋਣ ਹਿੱਤ ਅਪੀਲ ਕੀਤੀ ਗਈ। ਚੰਡੀਗੜ੍ਹ ‘ਚ ਵੀ ਪੰਜਾਬੀ ਲਾਗੂ ਕਰਨ ਸਬੰਧੀ ਕਿਹਾ ਗਿਆ। ਸਿੱਖਿਆ ਮੰਤਰੀ ਨੇ 11ਵਾਂ ਮਤਾ ਇਹ ਕਿਹਾ ਕਿ ਪੰਜਾਬੀ ਲਈ ਸੰਘਰਸ਼ ਕਰਨ ਵਾਲਿਆਂ ਨੂੰ ਵੀ ਸਰਕਾਰ ਸਨਮਾਨ ਕਰੇਗੀ। ਡਾ: ਬਲਵਿੰਦਰਪਾਲ ਸਿੰਘ ਪ੍ਰਧਾਨ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਨੇ ਹਾ£ਰ ਵਿਦਵਾਨਾਂ, ਵਿਦਿਆਰਥੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬੀ ਦੇ ਵਿਕਾਸ ਤੇ ਪ੍ਰਸਾਰ ਦੀ ਲਹਿਰ ਸਟੱਡੀ ਸਰਕਲ ਵਲੋਂ ਨਿਰੰਤਰਤਾ ਨਾਲ ਜਾਰੀ ਰਹੇਗੀ। ਸਟੱਡੀ ਸਰਕਲ ਦੇ ਵੱਖ-ਵੱਖ ਜੋਨਾਂ ਤੋਂ ਜੋਨਲ ਪ੍ਰਧਾਨ, ਜੋਨਲ ਸਕੱਤਰ ਅਤੇ ਪ੍ਰਤੀਨਿੱਧ, ਵਿੰਗਾਂ ਅਦਾਰਿਆਂ ਦੇ ਅਹੁਦੇਦਾਰ ਵੀ ਕਾਨਫ਼ਰੰਸ ਵਿਚ ਸ਼ਾਮਲ ਹੋਏ। ਚੰਡੀਗੜ੍ਹ, ਮੁਹਾਲੀ ਅਤੇ ਹੋਰ ਸਥਾਨਕ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਦੇ ਮੁਖੀ ਅਤੇ ਪ੍ਰਤੀਨਿੱਧ ਇਸ ਮੌਕੇ ਹਾ£ਰ ਸਨ। ਪੰਜਾਬੀ ਯੂਨੀਵਰਸਿਟੀ, ਸਿੱਖ ਬੁੱਕ ਸੈਂਟਰ ਆਦਿ ਵਲੋਂ ਲਗਾਈਆਂ ਗਈਆਂ ਪੰਜਾਬੀ ਸਾਹਿਤ ਦੀਆਂ ਪੁਸਤਕ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ।।

Leave a Reply

Your email address will not be published. Required fields are marked *