ਪੰਜਾਬ

ਨਵੇਂ ਭਰਤੀ ਮੈਡੀਕਲ ਅਫਸਰਾਂ ਨੂੰ ਪ੍ਰੈਕਟਿਸ ਅਲਾਊਂਸ ਦੇਣ ਦਾ ਫੈਸਲਾ

ਚੰਡੀਗੜ੍ਹ 14 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਮੈਡੀਕਲ ਅਫ਼ਸਰਾਂ (ਐਮਬੀਬੀਐਸ) ਦੀਆਂ ਤਨਖਾਹਾਂ ਦੇ ਨਾਲ 25 ਪ੍ਰਤੀਸ਼ਤ ਨਾਨ ਪ੍ਰੈਕਟਿਸ ਅਲਾਉਂਸ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਦੀ ਪੂਰਜੋਰ ਸਿਫਾਰਿਸ਼ ਤੇ ਅੱਜ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਨਵੇਂ ਭਰਤੀ ਮੈਡੀਕਲ ਅਫ਼ਸਰਾਂ (ਐਮਬੀਬੀਐਸ) ਦੀ ਬੇਸਿਕ ਪੇ ਦੇ ਨਾਲ-ਨਾਲ 25 ਪ੍ਰਤੀਸ਼ਤ ਐਨਪੀਏ ਅਲਾਉਂਸ ਨੂੰ ਮੰਜ਼ੂਰੀ ਦੇ ਦਿੱਤੀ ਹੈ।

ਇਸ ਦੇ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ ਹੈ। ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੋਜੂਦਾ ਨੀਤੀ ਅਨੁਸਾਰ ਨਵੇਂ ਭਰਤੀ ਕੀਤੇ ਮੁਲਾਜਮਾਂ ਨੂੰ ਪ੍ਰੋਬੇਸ਼ਨ ਪੀਰਿਅਡ ਦੌਰਾਨ ਕੇਵਲ ਬੇਸਿਕ ਪੇ ਹੀ ਦਿੱਤੀ ਜਾਂਦੀ ਹੈ।
ਇਸ ਕਰਕੇ ਨਵੇਂ ਐਮਬੀਬੀਐਸ ਡਾਕਟਰਾਂ ਨੂੰ ਵੀ ਸਿਰਫ ਬੇਸਿਕ ਪੇ ਹੀ ਮਿਲਦੀ ਸੀ। ਹੁਣ ਇਸ ਫੈਸਲੇ ਤੋਂ ਬਾਅਦ ਐਮਬੀਬੀਐਸ ਡਾਕਟਰਾਂ ਨੂੰ ਪ੍ਰੋਬੇਸ਼ਨਲ ਪੀਰਿਅਡ ਦੌਰਾਨ ਬੇਸਿਕ ਪੇ ਦੇ ਨਾਲ-ਨਾਲ ਨਾਨ-ਪ੍ਰੈਕਟਿਸਿੰਗ ਅਲਾਉਂਸ, ਜੋ ਕਿ ਬੇਸਿਕ ਪੇ ਦਾ 25 ਪ੍ਰਤੀਸ਼ਤ ਹੁੰਦਾ ਹੈ, ਵੀ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਨੀਤੀ ਦੇ ਅਨੁਸਾਰ ਸਾਰੀਆਂ ਨਵੀਆਂ ਭਰਤੀਆਂ ਨੂੰ ਪ੍ਰੋਬੇਸ਼ਨ ਪੀਰਿਅਡ ਦੌਰਾਨ ਬੇਸਿਕ ਪੇ ਦੇਣ ਦਾ ਹੀ ਪ੍ਰਾਵਧਾਨ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਲਈ ਸਮੇਂ-ਸਮੇਂ ਤੇ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾਂਦੀ ਹੈ। ਇਸ ਫੈਸਲੇ ਦੇ ਨਾਲ ਹਾਲ ਹੀ ਵਿੱਚ ਭਰਤੀ ਹੋਏ ਕਈ ਨਵੇਂ ਡਾਕਟਰਾਂ ਨੂੰ ਅਤੇ ਅੱਗੇ ਆਉਣ ਵਾਲੇ ਨਵੇਂ ਡਾਕਟਰਾਂ ਨੂੰ ਵਿੱਤੀ ਲਾਭ ਹੋਵੇਗਾ। ਜਦੋਂਕਿ ਅਧੀਨ ਸਪੈਸ਼ਲਿਸਟ ਡਾਕਟਰਾਂ ਨੂੰ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਦੀ ਇਸ ਨਵੀਂ ਨੀਤੀ ਤੋਂ ਛੂਟ ਪ੍ਰਾਪਤ ਹੈ।

Leave a Reply

Your email address will not be published. Required fields are marked *