ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਤਾਪਨਗਰ ਬੱਸ ਦੁਰਘਟਨਾ ‘ਤੇ ਜਤਾਇਆ ਦੁੱਖ
ਮ੍ਰਿਤਕ ਵਿਦਿਆਰਥਣ ਦੇ ਪਰਿਜਨਾਂ ਨੂੰ 2.5 ਲੱਖ ਰੁਪਏ ਤੇ ਜਖਮੀਆਂ ਨੂੰ ਸਹਾਇਤਾ ਕਰਮ ਕੀਤੀ ਮੰਜੂਰ
ਚੰਡੀਗੜ੍ਹ, 6 ਨਵੰਬਰ -(ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯਮੁਨਾਨਗਰ ਦੇ ਪ੍ਰਤਾਪਨਗਰ ਬੱਸ ਅੱਡੇ ‘ਤੇ ਵੀਰਵਾਰ ਨੁੰ ਹੋਈ ਬੱਸ ਦੁਰਘਟਨਾ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਨੇ ਦੁਰੰਘਟਨਾ ਵਿੱਚ ਜਖਮੀ ਵਿਦਿਆਰਥੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹੋਏ ਮਰਹੂਮ ਵਿਦਿਆਰਥਣ ਦੇ ਪਰਿਵਾਰਾਂ ਦੇ ਪ੍ਰਤੀ ਡੁੰਘੀ ਸੰਵੇਦਨਾ ਵਿਅਕਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸਰਕਾਰ ਪ੍ਰਭਾਵਿਤ ਪਰਿਵਾਰ ਦੇ ਨਾਲ ਖੜੀ ਹੈ ਅਤੇ ਹਰਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਹਰਿਆਣਾ ਰਾਜ ਟ੍ਰਾਂਸਪੋਰਟ ਯਮੁਨਾਨਗਰ ਦੀ ਬੱਸ ਗਿਣਤੀ .ਞ58 ਭੜ 6578 ਪੌਂਟਾ ਸਾਹਿਬ ਤੋਂ ਦਿੱਲੀ ਜਾਂਦੇ ਹੋਏ ਅੱਜ ਸਵੇਰੇ ਪ੍ਰਤਾਪਨਗਰ ਬੱਸ ਅੱਡੇ ‘ਤੇ ਹਾਦਸਾਗ੍ਰਸਤ ਹੋ ਗਈ। ਚਲਦੀ ਬੱਸ ਵਿੱਚ ਚੜ੍ਹਣ ਦਾ ਯਤਨ ਕਰ ਰਹੀ ਕੁੱਝ ਵਿਦਿਆਰਥਣਾਂ ਨੀਚੇ ਡਿੱਗ ਗਈ, ਜਿਨ੍ਹਾਂ ਵਿੱਚੋਂ ਪੰਜ ਜਖਮੀ ਹੋ ਗਈਆਂ ਅਤੇ ਇੱਕ ਵਿਦਿਆਰਥਣ ਦੀ ਉਪਚਾਰ ਦੌਰਾਨ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮ੍ਰਿਤਕ ਵਿਦਿਆਰਥਣ ਦੇ ਪਰਿਜਨਾਂ ਨੂੰ 2 ਲੱਖ 50 ਹਜਾਰ ਰੁਪਏ ਦੀ ਤੁੰਰਤ ਸਹਾਇਤਾ ਰਕਮ ਮੰਜੂਰ ਕੀਤੀ ਹੈ। ਨਾਲ ਹੀ, ਹੋਰ ਪੰਜ ਜਖਮੀ ਵਿਦਿਆਰਥੀਆਂ ਲਈ 50 ਹਜਾਰ ਰੁਪਏ ਦੀ ਤੁਰੰਤ ਸਹਾਇਤਾ ਰਕਮ, ਫਰੀ ਇਲਾਜ ਅਤੇ ਮੈਡੀਕਲ ਖਰਚ ਦੀ ਪ੍ਰਤੀਪੂਰਤੀ ਦੀ ਮੰਜੂਰੀ ਵੀ ਦਿੱਤੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹਰਿਆਣਾ ਰਾਜ ਟ੍ਰਾਂਸਪੋਰਟ ਦੀ ਸਾਰੇ ਬੱਸਾਂ ਬੀਮਾਕ੍ਰਿਤ ਹਨ, ਜਿਸ ਨਾਲ ਯਾਤਰੀਆਂ ਨੂੰ ਕਿਸੇ ਵੀ ਅਣਸੁਖਾਵਾਂ ਸਥਿਤੀ ਵਿੱਚ ਬੀਮਾ ਸੁਰੱਖਿਆ ਕਵਰੇਜ ਦਾ ਲਾਭ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬੀਮਾ ਪ੍ਰਕ੍ਰਿਆ ਨੁੰ ਸੁਚਾਰੂ ਰੂਪ ਨਾਲ ਸੰਚਾਲਿਤ ਕਰ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਸਹਾਹਿਤਾ ਯਕੀਨੀ ਕੀਤੀ ਜਾਵੇ। ਸ੍ਰੀ ਸੈਣੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਜਖਮੀਆਂ ਦਾ ਸਮੂਚਾ ਇਲਾਜ ਯਕੀਨੀ ਕੀਤਾ ਜਾਵੇ ਅਤੇ ਜਿਲ੍ਹਾ ਪ੍ਰਸਾਸ਼ਨ ਮਾਮਲੇ ‘ਤੇ ਲਗਾਤਾਰ ਨਿਗਰਾਨੀ ਰੱਖਣ। ਉਨ੍ਹਾਂ ਨੇ ਅਪੀਲ ਕੀਤੀ ਕਿ ਕੁੜੀਆਂ-ਮੁੰਡਿਆਂ ਅਤੇ ਆਮ ਨਿਾਗਰਿਕ ਯਾਤਰਾ ਦੌਰਾਨ ਪੂਰੀ ਸਾਵਧਾਨੀ ਵਰਤਣ ਅਤੇ ਚਲਦੀ ਬੱਸ ਵਿੱਚ ਚੜ੍ਹਨ ਜਾਂ ਉਤ;ਰਣ ਦਾ ਯਤਨ ਨਾ ਕਰਨ।

