ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਊਰਜਾ ਮੰਤਰੀ ਅਨਿਲ ਵਿਜ ਨੇ ਨੌਜੁਆਨ ਨੂੰ ਕ੍ਰੋਏਸ਼ਿਆ ਭੇਜਣ ਦੇ ਨਾਮ ‘ਤੇ ਠੱਗੀ ਮਾਮਲੇ ਵਿੱਚ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼

ਜਨਸੁਣਵਾਈ ਵਿੱਚ ਸੁਣੀਆਂ ਲੋਕਾਂ ਦੀ ਸਮਸਿਆਵਾਂ, ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 6 ਨਵੰਬਰ -(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਆਪਣੇ ਨਿਵਾਸ ਸਥਾਨ ‘ਤੇ ਅੰਬਾਲਾ ਕੈਟ ਵਿਧਾਨਸਭਾ ਖੇਤਰ ਤੋਂ ਆਏ ਨਾਗਰਿਕਾਂ ਦੀ ਸ਼ਿਕਾਇਤਾਂ ਸੁਣੀਆਂ ਅਤੇ ਕਈ ਮਾਮਲਿਆਂ ਵਿੱਚ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਟੁੰਡਲਾ ਨਿਵਾਸੀ ਨੇ ਮੰਤਰੀ ਸ੍ਰੀ ਵਿਜ ਨੇ ਸ਼ਿਕਾਇਤ ਦਿੱਤੀ ਕਿ ਇੱਕ ਏਜੰਟ ਨੇ ਉਸ ਨੂੰ ਕ੍ਰੋਏਸ਼ਿਆ ਭੇਜਣ ਦੇ ਨਾਮ ‘ਤੇ ਲਗਭਗ ਡੇਢ ਲੱਖ ਰੁਪਏ ਅਤੇ ਉਸ ਦੇ ਦਸਤਾਵੇਜ ਲੈ ਲਏ,ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਮੋੜੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੈਂਟ ਥਾਨਾ ਪੁਲਿਸ ਨੂੰ ਏਜੰਟ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਇਸੀ ਤਰ੍ਹਾ, ਪ੍ਰੇਮ ਨਗਰ ਨਿਗਾਸੀ ਵਿਅਕਤੀ ਨੇ ਕੁੱਝ ਲੋਕਾਂ ਵੱਲੋਂ ਉਸ ਦੀ ਦੁਕਾਨ ‘ਤੇ ਕਬਜਾ ਕਰਨ ਦੀ ਕੋਸ਼ਿਸ਼ ਦੀ ਸ਼ਿਕਾਇਤ ਦਿੱਤੀ, ਜਿਸ ‘ਤੇ ਸ੍ਰੀ ਵਿਜ ਨੇ ਕੈਂਟ ਥਾਨਾ ਪ੍ਰਭਾਰੀ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਬਬਿਆਲ ਨਿਵਾਸੀ ਮਹਿਲਾ ਨੇ ਬੁਢਾਪਾ ਪੈਨਸ਼ਨ ਨਾ ਲੱਗਣ ਦੀ ਸ਼ਿਕਾਇਤ ਦਿੱਤੀ। ਜਿਸ ‘ਤੇ ਮੰਤਰੀ ਨੇ ਸਬੰਧਿਤ ਵਿਭਾਗ ਦੇ ਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਅਜਿਹੇ ਹੀ ਹਾਉਸਿੰਗ ਬੋਰਡ ਨਿਵਾਸੀ ਮਹਿਲਾ ਨੇ ਦਸਿਆ ਕਿ ਆਪਣੀ ਪਤੀ ਦੀ ਮੌਤ ਦੇ ਬਾਅਦ ਉਹ ਪਤੀ ਦੀ ਦੁਕਾਨ ਵਿੱਚ ਕਾਸਮੇਟਿਕ ਦਾ ਸਮਾਨ ਵੇਚ ਕੇ ਗੁਜਾਰਾ ਕਰ ਰਹੀ ਹੈ, ਪਰ ਸਹੁਰੇ ਵਾਲੇ ਲੋਕ ਉਸ ਨੂੰ ਪਰੇਸ਼ਾਨ ਕਰ ਰਹੇ ਹਨ। ਇਸ ‘ਤੇ ਸ੍ਰੀ ਵਿਜ ਨੇ ਕੈਂਟ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਹਿਲਾਵਾ, ਦਿਆਲਬਾਗ ਨਿਵਾਸੀ ਮਹਿਲਾ ਨੇ ਘਰ ਤੋਂ ਢਾਈ ਲੱਖ ਰੁਪਏ ਚੋਰੀ ਹੋਣ, ਟ੍ਰਿਬਯੂਨ ਕਲੋਨੀ ਦੀ ਬਜੁਰਗ ਮਹਿਲਾ ਨੇ ਆਪਣੈ ਬੇਟੇ ਵੱਲੋਂ ਉਤਪੀੜਨ, ਬੀੜੀ ਫਲੋਰਮਿੱਲ ਨਿਵਾਸੀ ਮਹਿਲਾ ਨੇ ਘਰ ਦਾ ਮੀਟਰ ਨਾ ਲਗਣ, ਕੁੜੀਆਂ ਨੇ ਬੱਸ ਪਾਸ ਬਨਵਾਉਣ, ਧੋਬੀਘਾਟ ਖੇਤਰ ਵਿੱਚ ਸ਼ੈਡ ਲਗਾਉਣ ਅਤੇ ਰਾਮਬਾਗ ਰੋਡ ਗਵਾਲ ਮੰਡੀ ਦੇ ਲੋਕਾਂ ਨੇ ਮ੍ਰਿਤ ਪਸ਼ੂ ਚੁੱਕਣ ਨਾਲ ਸਬੰਧਿਤ ਸ਼ਿਕਾਇਤਾਂ ਦਿੱਤੀਆਂ। ਇੰਨ੍ਹਾਂ ਸਾਰੇ ਮਾਮਲਿਆਂ ਵਿੱਚ ਮੰਤਰੀ ਅਨਿਲ ਵਿਜ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਰਹੇ।

Leave a Reply

Your email address will not be published. Required fields are marked *