ਪਟਿਆਲਾ

ਗੁਰਦੀਪ ਸਿੰਘ ਚੀਮਾ ਬਣੇ ਸਰਬਸੰਮਤੀ ਨਾਲ ਜਿਲਾ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ

ਆਲ ਇੰਡੀਆ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਤਰਸੇਮ ਸ਼ੈਣੀ ਨੇ ਸ੍ਰੀ ਚੀਮਾ ਨੂੰ ਕੀਤਾ ਵਿਸ਼ੇਸ਼ ਤੌਰ ‘ਤੇ ਸਨਮਾਨਤ
ਪਟਿਆਲਾ, 15 ਸਤੰਬਰ (ਮਧੂਸਾਰ ਬਿਊਰੋ)
:ਪਿਛਲੇ ਤਿੰਨ ਦਹਾਕੇ ਤੋਂ ਸ਼ੈਲਰ ਮਾਲਕਾਂ ਦੇ ਹਿੱਤਾਂ ‘ਤੇ ਦਿਨ ਰਾਤ ਪਹਿਰਾ ਦੇਣ ਵਾਲੇ ਸ੍ਰ. ਗੁਰਦੀਪ ਸਿੰਘ ਚੀਮਾ ਨੂੰ ਸਰਬ ਸੰਮਤੀ ਨਾਲ ਜਿਲਾ ਰਾਈਸ ਮਿਲਰ ਐਸੋਸੀਏਸ਼ਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਚੁਣੇ ਜਾਣ ਤੋਂ ਬਾਅਦ ਸ੍ਰੀ ਚੀਮਾ ਦੇ ਨਾਮ ਦਾ ਐਲਾਨ ਖੁਦ ਆਲ ਇੰਡੀਆ ਰਾਈਸ ਮਿਲਰ ਐਸੋਸੀਏਸ਼ਲ ਦੇ ਪ੍ਰਧਾਨ ਤਰਸੇਮ ਸੈਣੀ ਨੇ ਕੀਤਾ।

ਇਸ ਮੌਕੇ ਕੌਮੀ ਪ੍ਰਧਾਨ ਤਰਸੇਮ ਸ਼ੈਣੀ ਨੇ ਸ੍ਰ. ਚੀਮਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਸ੍ਰੀ ਤਰਸੇਮ ਸ਼ੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ੈਲਰ ਮਾਲਕਾਂ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ, ਸਰਕਾਰ ਦੀਆਂ ਨੀਤੀਆਂ ਦੇ ਕਾਰਨ ਪੰਜਾਬ ਦਾ ਸ਼ੈਲਰ ਉਦਯੋਗ ਲਗਾਤਾਰ ਘਾਟੇ ਵਿਚ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਵਿਚ ਸ਼ੈਲਰ ਮਾਲਕਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਜਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਵਰਗੇ ਧਾਕੜ ਆਗੂਆਂ ਦੀ ਜ਼ਰੂਰਤ ਹੈ,ਜਿਹੜੇ ਕਿ ਸਰਕਾਰ ਦੀਆਂ ਸ਼ੈਲਰ ਮਾਲਕ ਮਾਰੂ ਨੀਤੀਆਂ ਦਾ ਨਾ ਕੇਵਲ ਜਨਤਕ ਪਲੇਟਫਾਰਮਾਂ ‘ਤੇ ਵਿਰੋਧ ਕਰ ਸਕਣ, ਸਗੋਂ ਆਪਣੀ ਸਾਰਥਕ ਪਹੁੰਚ ਦੇ ਕਾਰਨ ਸ਼ੈਲਰ ਮਾਲਕਾਂ ਦੇ ਹਿੱਤਾਂ ਦੀ ਰੱਖਿਆ ਵੀ ਕਰ ਸਕਦੇ ਹਨ।
ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 9 ਸਾਲਾ ਵਿਚ ਜਿਹੜੀਆਂ ਨੀਤੀਆਂ ਅਪਣਾਈਆਂ ਹਨ, ਉਸ ਨਾਲ ਪੰਜਾਬ ਦਾ ਸ਼ੈਲਰ ਉਦਯੋਗ ਕਾਫੀ ਪਿਛੇ ਚਲਾ ਗਿਆ ਹੈ, ਅਜਿਹੇ ਵਿਚ ਕੌਮੀ ਪ੍ਰਧਾਨ ਤਰਸੇਮ ਸ਼ੈਣੀ ਅਤੇ ਜਿਲੇ ਦੇ ਸਮੁੱਚੇ ਸ਼ੈਲਰ ਮਾਲਕਾਂ ਵੱਲੋਂ ਜਿਹੜੀ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਸ ਨਾਲ ਉਹਨਾਂ ਦੇ ਮੋਢਿਆਂ ‘ਤੇ ਵਿਸ਼ੇਸ ਜਿੰਮੇਵਾਰੀ ਆ ਗਈ ਹੈ ਅਤੇ ਉਹਨਾਂ ਸਮੁੱਚੇ ਸ਼ੈਲਰ ਮਾਲਕਾ ਨੂੰ ਭਰੋਸਾ ਦਿਵਾਇਆ ਕਿ ਉਹ ਦਿਨ ਰਾਤ ਉਹਨਾਂ ਦੇ ਹਿੱਤਾਂ ‘ਤੇ ਪਹਿਰਾ ਦੇਣਗੇ। ਜਿਲਾ ਪ੍ਰਧਾਨ ਚੀਮਾ ਨੇ ਸਮੁੱਚੇ ਸ਼ੈਲਰ ਮਾਲਕਾਂ ਨੂੰ ਅਪੀਲ ਵੀ ਕੀਤੀ ਕਿ ਉਹ 5 ਅਕਤੂਬਰ ਨੂੰ ਸਵੇਰੇ 10.30 ਵਜੇ ਪੈਰਾ ਮਾਉਂਟ ਰਿਜੋਰਟ ਜਗਰਾਵਾਂ ਵਿਖੇ ਹੋਣ ਵਾਲੇ ਸੰਮੇਲਨ ਵਿਚ ਵੀ ਸਿਰਕਤ ਕਰਨ, ਤਾਂ ਜੋ ਪੰਜਾਬ ਸਰਕਾਰ ਦੀਆਂ ਗਲਤ ਦੀਆਂ ਨੂੰ ਉਜਾਗਰ ਕਰਕੇ ਉਹਨਾਂ ਦਾ ਵਿਰੋਧ ਕੀਤਾ ਜਾ ਸਕੇ। ਇਸ ਮੌਕੇ ਅਸ਼ੋਕ ਬਾਂਸਲ ਨਾਭਾ ਨੂੰ ਤਰਸੇਮ ਸ਼ੈਣੀ ਨੇ ਸੂਬਾ ਮੀਤ ਪ੍ਰਧਾਨ ਨਾਮਜਦ ਕੀਤਾ। ਇਸ ਮੌਕੇ ਛੱਜੂ ਰਾਮ ਸੋਫਤ, ਪਵਨ ਸਿੰਗਲਾ, ਜਸਵਿੰਦਰ ਰਾਣਾ,ਬਹਾਦਰ ਸਿੰਘ ਸ਼ੈਣੀ, ਗਰਚਾ ਜੀ ਸੰਗਰੂਰ, ਅਸ਼ੋਕ ਕੁਮਾਰ ਗੋਇਲ, ਸਰਬਜੀਤ ਸਿੰਘ ਸ਼ੈਣੀ, ਅਮਰਜੀਤ ਪੰਜਰਥ, ਪ੍ਰੇਮ ਦਿੜਬਾ ਜਿਲਾ ਪ੍ਰਧਾਨ ਸੰਗਰੂਰ, ਦੇਵ ਰਾਜ ਸਮਾਣਾ, ਸੰਜੇਭੂਤ ਵਾਈਸ ਪ੍ਰਧਾਨ ਆਲ ਇੰਡੀਆ ਰਾਈਸ ਮਿਲਰ,ਫਕੀਰ ਚੰਦ ਰਾਜਪੁਰਾ, ਨਰੇਸ਼ ਕੁਮਾਰ ਘੱਗਾ, ਹਰੀ ਓਮ ਪ੍ਰਧਾਨ ਲੁਧਿਆਣਾ ਰਾਈਸ ਮਿਲਰ ਐਸੋਸੀਏਸ਼ਨ, ਦਰਬਾਰਾ ਸਿੰਘ, ਅਸ਼ੋਕ ਗੋਇਲ ਬਨੂੰੜ, ਟਿੰਮੀ, ਜਤਿੰਦਰ ਕੁਮਾਰ ਟੀਨੂੰ,ਰਜਿੰਦਰ ਕੁਮਾਰ ਪੱਪੂ, ਡਾ. ਗੁਰਮੇਜ਼ ਸਿੰਘ ਭੁਨਰਹੇੜੀ, ਅਮਰਜੀਤ ਸਿੰਘ ਬਖਸ਼ੀਵਾਲਾ, ਰਾਜ ਕੁਮਾਰ ਬਾਂਸਲ, ਤਰਸੇਮ ਗੁਪਤਾ ਭੁਨਰਹੇੜੀ, ਦਵਿੰਦਰ ਕੁਮਾਰ ਬੱਗਾ, ਜਸਪਾਲ ਪਾਲੀ, ਦਿਲਬਾਗ ਸਿੰਘ, ਸੁਭਾਸ਼ ਗੁਪਤਾ, ਅਨਿਲ ਡਕਾਲਾ, ਸੰਜੇ ਕੁਮਾਰ, ਦਵਿੰਦਰ ਸਿੰਘ, ਪੰਮਾ ਸੋਫਤ, ਬੋਬੀ ਬਾਂਸਲ, ਨੀਟਾ ਸਮਾਣਾ, ਪ੍ਰਦੂਮਣ ਸਿੰਘ ਸਮਾਣਾ, ਸੂਬਾ ਸਿੰਘ ਭਾਦਸੋਂ, ਕਰਮ ਸਿੰਘ ਮਟੋਰੜਾ, ਅਮਨ ਸਿੰਘ ਸਮਾਣਾ, ਵੇਦ ਪ੍ਰ੍ਰਕਾਸ਼ ਡੱਲਾ, ਸ਼ਤੀਸ਼ ਕੁਮਾਰ, ਦੀਵਾਨ ਚੰਦ, ਸੋਨੂੰ ਰਾਮ ਸਰੂਪ,ਬੰਟੀ ਸਿੰਗਲਾ ਆਦਿ ਵਿਸੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *