ਘਨੌਰ ਤੋਂ ਤੇਜਿੰਦਰਪਾਲ ਸੰਧੂ ਨੇ ਦਿੱਤੇ ਚੋਣ ਲੜਨ ਦੇ ਸੰਕੇਤ
ਦਰਜਨ ਤੋਂ ਵੱਧ ਪਿੰਡਾਂ ‘ਚ ਰਾਜਨੀਤਕ ਸਰਗਰਮੀਆਂ ਤੇਜ਼
ਪਟਿਆਲਾ (ਕੰਵਰ ਬੇਦੀ)
ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਘਨੌਰ ਤੋਂ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰਾ ਨੂੰ ਜ਼ੋਰਦਾਰ ਝਟਕਾ ਦੇਣ ਲਈ ਸਨੌਰ ਹਲਕੇ ਤੋਂ ਹਟਾਏ ਗਏ ਇੰਚਾਰਜ ਅਤੇ ਸਾਬਕਾ ਚੇਅਰਮੈਨ ਐਸ ਐਸ ਬੋਰਡ ਤੇਜਿੰਦਰਪਾਲ ਸਿੰਘ ਸੰਧੂ ਨੇ ਹਲਕਾ ਘਨੌਰ ਵਿਚ ਰਾਜਨੀਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
ਹਲਕਾ ਘਨੌਰ ਦੇ ਪਿੰਡਾਂ ਪਿੰਡ ਮਰਦਾਂਪੁਰ, ਕਾਂਮੀ, ਪਿੱਪਲ ਮੰਗੋਲੀ, ਮਿਰਜਾਂਪੁਰ, ਤੇਪਲਾ, ਬਾਂਸਮਾ ਅਤੇ ਰਾਜਗੜ੍ਹ ਆਦਿ ਪਿੰਡਾਂ ‘ਚ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਨੁੱਕੜ ਮੀਟਿੰਗਾਂ ਕਰਕੇ ਚੋਣ ਲੜਨ ਦੇ ਸੰਕੇਤ ਦੇ ਦਿੱਤੇ ਹਨ।
ਮੀਟਿੰਗ ਦੌਰਾਨ ਲੋਕਾਂ ਨਾਲ ਸਾਂਝ ਪਾਉਂਦਿਆਂ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਘਨੌਰ ‘ਚ ਜਸਦੇਵ ਸਿੰਘ ਸੰਧੂ ਦੀ ਵੱਡੀ ਦੇਣ ਰਹੀ ਹੈ, ਜਿਸ ਤਹਿਤ ਲੋਕਾਂ ਰਾਏ ਸਹਿਮਤੀ ਤੋਂ ਬਾਅਦ ਹੀ ਘਨੋਰ ਵਿਚ ਚੋਣ ਲੜਨ ਦੀ ਤਿਆਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ‘ਚ ਮਿਹਨਤੀ ਵਰਕਰਾਂ ਵਲੋਂ ਉਨ੍ਹਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੇ ਸਾਰੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅੱਜ ਵੀ ਸਵ: ਸ. ਜਸਦੇਵ ਸਿੰਘ ਸੰਧੂ ਨੂੰ ਦਿਲੋਂ ਯਾਦ ਕਰਦੇ ਹਨ ਤੇ ਉਨ੍ਹਾਂ ਵਲੋਂ ਕੀਤੀ ਸੇਵਾ ਦਾ ਸੰਧੂ ਪਰਿਵਾਰ ਨੂੰ ਫਲ ਜਰੂਰ ਮਿਲੇਗਾ।
;8 ਸੰਧੂ ਨੇ ਸਪੱਸ਼ਟ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਦਿਲੋਂ ਜੁੜੇ ਹੋਏ ਹਨ ਅਤੇ ਪਾਰਟੀ ਦਾ ਹਮੇਸ਼ਾ ਸਤਿਕਾਰ ਕਰਦੇ ਰਹਿਣਗੇ।
ਇਸ ਮੌਕੇ ਪਿੰਡ ਮਰਦਾਂਪੁਰ ਵਿਖੇ ਗੁਰਜੀਤ ਸਿੰਘ, ਚਰਨਜੀਤ ਸਿੰਘ ਲੰਬੜਦਾਰ, ਬਲਜੀਤ ਸਿੰਘ, ਗੁਰਮੇਜ ਸਿੰਘ, ਸੁਖਦੇਵ ਸਿੰਘ, ਜੈ ਸਿੰਘ, ਰੂਪ ਸਿੰਘ, ਗੁਰਨਾਮ ਸਿੰਘ, ਹਰਮੇਲ ਸਿੰਘ, ਲਾਭ ਸਿੰਘ, ਬਲਕਾਰ ਸਿੰਘ, ਮਲਕੀਤ ਸਿੰਘ, ਹਰਦੀਪ ਸਿੰਘ ਅਤੇ ਪਿੰਡ ਮਿਰਜਾਂਪੁਰ ਤੋਂ ਗਿਆਨ ਸਿੰਘ, ਗੁਰਦੇਵ ਸਿੰਘ, ਕਰਤਾਰ ਸਿੰਘ, ਬੰਤ ਸਿੰਘ, ਪਿੰਡ ਕਾਂਮੀ ਤੋਂ ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਜਗਦੀਸ਼ ਸਿੰਘ, ਮਾਇਆ ਰਾਮ, ਨਿਰਪਾਲ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ, ਭਾਗ ਸਿੰਘ, ਰਾਜ ਕੁਮਾਰ, ਪਿੰਡ ਪਿੱਪਲ ਮੰਗੋਲੀ ਤੋਂ ਮਲਕੀਤ ਸਿੰਘ, ਜਸਪਾਲ ਸਿੰਘ, ਬਲਕਾਰ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਵਿਸਾਖਾ ਸਿੰਘ, ਕੁਲਦੀਪ ਸਿੰਘ, ਪਿੰਡ ਰਾਜਗੜ੍ਹ ਤੋਂ ਜੀਤ ਸਿੰਘ, ਗੁਰਬਚਨ ਸਿੰਘ, ਮੁਖਤਿਆਰ ਸਿੰਘ, ਗੁਲਜਾਰ ਸਿੰਘ, ਗੁਰਮੀਤ ਸਿੰਘ, ਛਤਰਪਾਲ ਸਿੰਘ, ਬਰਿਆਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸਮਰਥਕ ਹਾਜ਼ਰ ਸਨ।

