ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਮਹਤੱਵਪੂਰਣ ਸਥਾਨ ਬਨਾਉਣ ਲਈ ਸਰਕਾਰ ਪ੍ਰਤੀਬੱਧ : ਨਾਇਬ ਸਿੰਘ ਸੈਣੀ

ਪੰਚਕੂਲਾ (ਜਸਲੀਨ ਕੌਰ/ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਗੌਰਵਪੂਰਣ ਸਥਾਨ ਬਨਾਉਣ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਦੇ ਬਾਅਦ ਸਾਲ 2016 ਤੋਂ ਕੁਰੂਕਸ਼ੇਤਰ ਵਿੱਚ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਸੋਮਵਾਰ ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ 48 ਕੋਸ ਤੀਰਥ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ’ਤੇ ਗੀਤਾ ਗਿਆਨ ਸੰਸਥਾਨਮ ਦੇ ਚੇਅਰਮੈਨ ਸਵਾਮੀ ਗਿਆਨਾਨੰਦ ਜੀ ਮਹਾਰਾਜ ਤੋਂ ਇਲਾਵਾ ਧਰਮਖੇਤਰ-ਕੁਰੂਕਸ਼ੇਤਰ ਦੇ ਵੱਖ-ਵੱਖ ਤੀਰਥਾਂ ਦੇ ਪ੍ਰਤੀਨਿਧੀਗਣ ਅਤੇ ਸ਼ਰਧਾਲੂ ਮੌਜੂਦ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੁਰੂਕਸ਼ੇਤਰ ਦੇ 48 ਕੋਸ ਵਿੱਚ ਆਉਣ ਵਾਲੇ ਤੀਰਥਾਂ ਦੀ ਜਾਣਕਾਰੀ ਦੇਣ ਵਾਲੀ ਪੁਸਤਿਕਾ ਦੀ ਵੀ ਘੁੰਡ ਚੁਕਾਈ ਕੀਤੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰਿਆਂ ਨੂੰ ਗੀਤਾ ਜੈਯੰਤੀ ’ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਹਾਭਾਰਤ ਸਮੇਂ ਵਿੱਚ ਅੱਜ ਹੀ ਦੇ ਦਿਨ ਕੁਰੂਕਸ਼ੇਤਰ ਦੀ ਪਾਵਨ ਧਰਤੀ ’ਤੇ ਭਗਵਾਨ ਸ਼੍ਰੀ ਿਸ਼ਣ ਜੀ ਨੇ ਅਰਜੁਨ ਰਾਹੀਂ ਮਨੁੱਖਤਾ ਨੂੰ ਗੀਤਾ ਦਾ ਕਰਮਯੋਗ ਦਾ ਅਰਮ ਸੰਦੇਸ਼ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ ਵਿੱਚ ਪਿਛਲੇ 17 ਦਿਨਾਂ ਤੋਂ ਗੀਤਾ ਪ੍ਰੇਮੀ ਸੱਜਨ ਅਤੇ ਸ਼ਰਧਾਲੂ 10ਵੇਂ ਕੌਮਾਂਤਰੀ ਗੀਤਾ ਮਹੋਤਸਵ ਦਾ ਆਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਵੀ ਇੰਨ੍ਹਾਂ ਦਿਨਾਂ ਪੂਰਾ ਹਰਿਆਣਾ ਗੀਤਾਮਈ ਹੈ। ਹਰ ਜਿਲ੍ਹਾ ਵਿੱਚ ਗੀਤਾ ਦੇ ਸਵਰ ਗੂੰਜ ਰਹੇ ਹਨ। ਵੱਖ-ਵੱਖ ਤੀਰਥਾਂ ’ਤੇ ਵੀ ਗੀਤਾ ਮਹੋਤਸਵ ਦੀ ਧੂਮ ਹੈ। ਰਾਜ ਅਤੇ ਜਿਲ੍ਹਾ ਪੱਧਰ ’ਤੇ ਇੱਕਠੇ ਮਨਾਇਆ ਜਾਣ ਵਾਲਾ ਇਹ ਮਹੋਤਸਵ ਧਾਰਮਿਕ, ਸਭਿਆਚਾਰਕ, ਕਲਾ ਅਤੇ ਸਭਿਆਚਾਰ ਦਾ ਇੱਕ ਅਨੁਪਮ ਉਦਾਹਰਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰਮਯੋਗੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿੱਚ ਕੁਰੂਕਸ਼ੇਤਰ ਆਗਮਨ ਦੇ ਦੌਰਾਨ ਕਿਹਾ ਸੀ ਕਿ ਕੁਰੂਕਸ਼ੇਤਰ ਨੂੰ ਗੀਤਾ ਸਥਲੀ ਵਜੋ ਪਹਿਚਾਣ ਦਿਵਾਉਣ ਲਈ ਹਰਸੰਭਵ ਯਤਨ ਕੀਤੇ ਜਾਣਗੇ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਦੇ ਬਾਅਦ ਸਾਲ 2016 ਤੋਂ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 25 ਨਵੰਬਰ ਨੁੰ ਪ੍ਰਧਾਨ ਮੰਤਰੀ ਵੀ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋ ਕੇ ਹਰ ਵਿਅਕਤੀ ਨੂੰ ਗੀਤਾ ਦੇ ਜੁੜਨ ਦਾ ਸੰਦੇਸ਼ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਕੋਲ ਜੋਤੀਸਰ ਵਿੱਚ ਜਿਸ ਬੋਹੜ ਦੇ ਦਰਖਤ ਦੇ ਹੇਠਾਂ ਭਗਵਾਨ ਸ਼੍ਰੀ ਿਸ਼ਣ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਉਸ ਸਥਾਨ ਦੇ ਮੁੜ ਨਿਰਮਾਣ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੁਰਵਗਾਸੀ ਅਟਲ ਬਿਹਾਰੀ ਵਾਜਪੇਯੀ ਨੇ ਸਪੈਸ਼ਲ ਪੈਕੇਜ ਦਿੱਤਾ ਸੀ।

Leave a Reply

Your email address will not be published. Required fields are marked *