ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਧਰਮਖੇਤਰ-ਕੁਰੂਕਸ਼ੇਤਰ ਵਿੱਚ ਗੂੰਜਿਆਂ ਗੀਤਾ ਦਾ ਸੰਦੇਸ਼, ਕੌਮਾਂਤਰੀ ਗੀਤਾ ਮਹੋਤਸਵ ਦੌਰਾਨ 21 ਹਜ਼ਾਰ ਬੱਚਿਆਂ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਹੋਇਆ ਵਿਸ਼ਵ ਗੀਤਾ ਪਾਠ

ਗੀਤਾ ਦਾ ਸੰਦੇਸ਼ ਕਾਲਾਤੀਤ, ਇਹ ਸਿਰਫ ਭਾਰਤ ਹੀ ਨਹੀਂ, ਸਗੋ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ – ਮੁੱਖ ਮੰਤਰੀ

ਪੰਚਕੂਲਾ (ਜਸਲੀਨ ਕੌਰ/ਮਧੂਸਾਰ ਬਿਊਰੋ) ਕੌਮਾਂਤਰੀ ਗੀਤਾ ਮਹੋਤਸਵ ਤਹਿਤ ਸੋਮਵਾਰ ਨੂੰ ਧਰਮਖੇਤਰ-ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਵਿੱਚ ਸ਼ਾਨਦਾਰ ਅਤੇ ਇਤਿਹਾਸਕ ਵਿਸ਼ਵ ਗੀਤਾ ਪਾਠ ਆਯੋਜਿਤ ਕੀਤਾ ਗਿਆ। ਇਸ ਸਮੂਹਿਕ ਪਾਠ ਵਿੱਚ 21 ਹਜ਼ਾਰ ਬੱਚਿਆਂ ਨੇ ਇੱਕ ਆਵਾਜ਼ ਵਿੱਚ ਗੀਤਾ ਦੇ ਸ਼ਲੋਕਾਂ ਦਾ ਉਚਾਰਣ ਕਰ ਸ਼ਾਨਦਾਰ ਦਿ੍ਰਸ਼ ਪੇਸ਼ ਕੀਤਾ, ਜਿਸ ਨੇ ਪੂਰੇ ਵਾਤਾਵਰਣ ਨੂੰ ਗਿਆਨ, ਭਗਤੀ ਅਤੇ ਅਧਿਆਤਮ ਨਾਲ ਸਰਾਬੋਰ ਕਰ ਦਿੱਤਾ। ਇਸ ਵਿਲੱਖਣ ਸਹਿਭਾਗਤਾ ਨੇ ਵਸੂਧੇਵ ਕੁੰਟੁਬਕਮ ਦੀ ਭਾਰਤੀ ਅਵਧਾਰਣਾ ਨੂੰ ਸਾਕਾਰ ਰੂਪ ਦਿੱਤਾ। ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਿਕਰਤ ਕੀਤੀ। ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿੱਚ ਵਿਸ਼ਵ ਗੀਤਾ ਪਾਠ ਵਿੱਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਲਈ ਮੰਗਲਵਾਰ ਨੂੰ ਵਿਸ਼ੇਸ਼ ਛੁੱਟੀ ਦਾ ਵੀ ਐਲਾਨ ਕੀਤਾ। ਇਸ ਮੌਕੇ ’ਤੇ ਯੋਗ ਗੁਰੂ ਬਾਬਾ ਰਾਮਦੇਵ ਅਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਮਾਰਗਸ਼ੀਰਸ਼ ਸ਼ੁਲਕ ਏਕਾਦਸ਼ੀ ਅਤੇ ਗੀਤਾ ਜੈਯੰਤੀ ਦੇ ਪਵਿੱਤਰ ਪਰਬ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਭਗਵਾਨ ਸ਼੍ਰੀ ਿਸ਼ਣ ਤੋ ਨਾਗਰਿਕਾਂ ਦੇ ਜੀਵਨ ਨੂੰ ਗਿਆਨ ਦੇ ਆਲੋਕ ਨਾਲ ਆਲੋਕਿਤ ਕਰਨ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ੁੱਭ ਮਿੱਤੀ ’ਤੇ 5163 ਸਾਲ ਪਹਿਲਾਂ ਭਗਵਾਨ ਸ਼੍ਰੀ ਿਸ਼ਣ ਵੱਲੋਂ ਅਰਜੁਨ ਨੂੰ ਸ਼੍ਰੀਮਦਭਗਵਦ ਗੀਤਾ ਦਾ ਦਿਵਅ ਉਪਦੇਸ਼ ਦਿੱਤਾ, ਜਿਸ ਦਾ ਸੰਦੇਸ਼ ਅੱਜ ਵੀ ਸੰਪੂਰਣ ਮਨੁੱਖਤਾ ਲਈ ਪੱਥ ਪ੍ਰਦਰਸ਼ਕ ਹੈ। ਅੱਜ 21 ਹਜ਼ਾਰ ਵਿਦਿਆਰਥੀਆਂ ਵੱਲੋਂ ਅਸ਼ਟਾਦਸ਼ੀ ਸ਼ਲੋਕਾਂ ਦੇ ਜਾਪ ਨਾਲ ਆਕਾਸ਼ ਗੂੰਜ ਉੱਠਿਆ ਹੈ। ਇਹ ਮਾਣ ਦੀ ਗੱਲ ਹੈ ਕਿ ਅੱਜ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਵੀ ਇੱਕਠੇ ਇੰਨ੍ਹਾਂ ਸ਼ਲੋਕਾਂ ਦੇ ਸਵਰ ਗੂੰਜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੀਤਾ ਪਾਠ ਦਾ ਮਹਤੱਵ ਸਿਰਫ ਧਾਰਮਿਕ ਨਹੀਂ ਸੋਗ ਵਿਗਿਆਨਕ ਵੀ ਹੈ। ਵੇਦ, ਉਪਨਿਸ਼ਦ ਅਤੇ ਗੀਤਾ ਦੇ ਮੰਤਰਾ ਦੇ ਉਚਾਰਣ ਨਾਲ ਪੈਦਾ ਹੋਣ ਵਾਲੀ ਸਾਕਾਰਤਮਕ ਧੁੰਨੀ ਤਰੰਗਾਂ ਮਨ ਅਤੇ ਦਿਮਾਗ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ, ਵਿਚਾਰਾਂ ਵਿੱਚ ਨੈਤਿਕਤਾ ਲਿਆਉਦੀ ਹੈ ਅਤੇ ਵਿਅਕਤੀ ਨੂੰ ਨਵੀਂ ਉਰਜਾ ਪ੍ਰਦਾਨ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਰਮਯੋਗੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਹੀ ਪੇ੍ਰਰਣਾ ਨਾਲ ਅਸੀਂ ਗੀਤਾ ਜੈਯੰਤੀ ਸਮਾਰੋਹ ਨੂੰ ਕੌਮਾਂਤਰੀ ਪੱਧਰ ’ਤੇ ਮਨਾਉਦੇ ਹਨ। ਉਨ੍ਹਾਂ ਨੇ ਸਾਲ 2014 ਵਿੱਚ ਅਮੇਰਿਕਾ ਦੀ ਆਪਣੀ ਪਹਿਲੀ ਯਾਤਰਾ ਦੌਰਾਨ 19 ਸਤੰਬਰ , 2014 ਨੂੰ ਅਮੇਰਿਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਸ੍ਰੀ ਮਹਾਦੇਵ ਦੇਸਾਈ ਵੱਲੋਂ ਲਿਖਿਤ ਪੁਸਤਕ “ 7 1 7’ ਭੇਂਟ ਕੀਤੀ। ਇਸ ਵਿਲੱਖਣ ਪਹਿਲ ਤੋਂ ਪੇ੍ਰਰਿਤ ਹੋ ਕੇ ਅਸੀਂ ਸਾਲਾਨਾ ਗੀਤਾ ਜੈਯੰਤੀ ਸਮਾਰੋਹ ਨੂੰ ਸਾਲ 2016 ਤੋਂ ਕੌਮਾਂਤਰੀ ਪੱਧਰ ’ਤੇ ਮਨਾਉਣ ਲੱਗੇ ਹਨ। ਇਸ ਵਿੱਚ ਕਈ ਦੇਸ਼ਾਂ ਦੇ ਪ੍ਰਤਿਭਾਗੀ ਅਤੇ ਲੱਖਾਂ ਸ਼ਰਧਾਲੂ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ 25 ਨਵੰਬਰ ਨੂੰ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿੱਚ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋਏ ਅਤੇ ਮਹਾਭਾਰਤ ਥੀਮ ਅਧਾਰਿਤ ਅਨੁਭਵ ਕੇਂਦਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 28 ਨਵੰਬਰ ਨੂੰ ਕਰਨਾਟਕ ਦੇ ਓਡੁੱਪੀ ਵਿੱਚ ਵੀ ਇਸ ਅਨੁਭਵ ਕੇਂਦਰ ਦਾ ਵਰਨਣ ਕਰਦੇ ਹੋਏ ਦੇਸ਼ਵਾਸੀਆਂ ਨੂੰ ਇਸ ਨੂੰ ਦੇਖਣ ਦੀ ਅਪੀਲ ਕੀਤੀ। ਅੱਜ ਇਹ ਮਹੋਤਸਵ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਵਿਸ਼ਵਵਿਆਪੀ ਸਵਰੂਪ ਲੈ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੀਤਾ ਤੋਂ ਇਲਾਵਾ ਯੋਗ ਨੂੰ ਵੀ ਪੂਰੇ ਸੰਸਾਰ ਵਿੱਚ ਫੈਲਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਦੇ ਹੀ ਯਤਨਾਂ ਨਾਲ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਨਾਅ, ਗੁੱਸਾ ਅਤੇ ਅਨਿਸ਼ਚਤਤਾ ਵਰਗੀ ਕਈ ਚਨੌਤੀਆਂ ਹਨ, ਜਿਨ੍ਹਾਂ ਨਾਲ ਨਜਿਠਣ ਲਈ ਗੀਤਾ ਸਾਨੂੰ ਜੀਵਨ ਦੇ ਹਰ ਉਤਾਰ-ਚੜਾਵ ਵਿੱਚ ਸਮਭਾਵ ਬਣਾਏ ਰੱਖਣ ਦੀ ਪੇ੍ਰਰਣਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਗੀਤਾ ਦਾ ਪਾਠ ਕਰਨ ਵਾਲਾ ਵਿਅਕਤੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਉੱਪਰ ਉੱਠ ਜਾਂਦਾ ਹੈ। ਗੀਤਾ ਦਾ ਪ੍ਰਤੀਕ ਸ਼ਲੋਕ ਗਿਆਨ ਦਾ ਦੀਪ ਹੈ ਅਤੇ ਹਰੇਕ ਅਧਿਆਏ ਜੀਵਨ ਦਾ ਮਾਰਗਦਰਸ਼ਕ ਹੈ। ਭਗਵਾਨ ਸ਼੍ਰੀ ਿਸ਼ਣ ਵੱਲੋਂ ਦਿੱਤਾ ਗਿਆ ’ਕਰਮਣਯੇਵਾਧਿਕਾਰਸਤੇ’ ਦਾ ਉਪਦੇਸ਼ ਵਿਅਕਤੀ ਨੂੰ ਜਿਮੇਵਾਰੀ ਪਾਲਣ ਦੇ ਮਾਰਗ ’ਤੇ ਅਗਰਸਰ ਕਰਦਾ ਹੈ ਅਤੇ ਸਮਾਜ ਵਿੱਚ ਅਨੁਸਾਸ਼ਨ ਤੇ ਸੰਤੁਲਨ ਸਥਾਪਿਤ ਕਰਦਾ ਹੈ। ਜੇਕਰ ਸਮਾਜ ਦਾ ਹਰੇਕ ਵਿਅਕਤੀ ਇਸ ਸਿਦਾਂਤ ਨੂੰ ਆਪਣੇ ਜੀਵਨ ਵਿੱਚ ਉਤਾਰ ਲਵੇ, ਤਾਂ ਸਮਾਜ ਵਿੱਚ ਅਨੁਸਾਸ਼ਨ, ਸਮਰਸਤਾ ਅਤੇ ਸੰਤੁਲਨ ਖੁਦ ਸਥਾਪਿਤ ਹੋ ਜਾਵੇਗਾ।

Leave a Reply

Your email address will not be published. Required fields are marked *