ਪੰਜਾਬਪਟਿਆਲਾ

ਐਸ.ਐਸ.ਪੀ. ਭੁੱਲਰ ਨੇ ਪੁਲਿਸ ਲਾਈਨ ਮਹਾਦੀਆਂ ਵਿਖੇ 109 ਮੁਕਦਮਿਆਂ ‘ਚ 44 ਲੱਖ ਕੀਮਤ ਦਾ ਸਮਾਨ ਅਸਲ ਮਾਲਕਾਂ ਦੇ ਸਪੁਰਦ ਕੀਤਾ

4 ਟਰੱਕ, 20 ਕਾਰ/ਸੂਮੋ, 23 ਮੋਟਰ ਸਾਈਕਲ, 25 ਸਕੂਟਰ ਤੇ 7 ਸਕੂਟਰੀਆਂ ਸਮੇਤ ਹੋਰ ਸਮਾਨ ਕੀਤਾ ਮਾਲਕਾਂ ਹਵਾਲੇ
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਮਧੂਸਾਰ ਬਿਊਰੋ)
ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਅੱਜ ਪੁਲਿਸ ਲਾਈਨ ਮਹਾਦੀਆਂ ਵਿਖੇ ਕਰਵਾਏ ਸਮਾਗਮ ਦੌਰਾਨ ਜ਼ਿਲ੍ਹਾ ਦੇ ਵੱਖ-ਵੱਖ ਥਾਣਿਆਂ ਵਿੱਚ ਮਾਲ ਮੁਕੱਦਮਾ ਵਜੋਂ ਪਏ ਵੱਖ-ਵੱਖ ਤਰ੍ਹਾਂ ਦੇ ਵਹੀਕਲਾਂ ਸਮੇਤ ਹੋਰ ਸਮਾਨ ਜਿਨ੍ਹਾਂ ਦੀ ਕੁਲ ਕੀਮਤ ਕਰੀਬ 44 ਲੱਖ ਰੁਪਏ ਬਣਦੀ ਹੈ, ਨੂੰ ਅਸਲ ਮਾਲਕਾਂ ਦੇ ਸਪੁਰਦ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਭੁੱਲਰ ਨੇ ਕਿਹਾ ਕਿ ਅੱਜ ਜ਼ਿਲ੍ਹੇ ਦੇ ਕੁੱਲ 109 ਮੁਕੱਦਮਿਆਂ ਦੇ ਵਾਹਨ ਤੇ ਹੋਰ ਸਮਾਨ ਮਾਲਕਾਂ ਦੇ ਸਪੁਰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਪੁਰਦ ਕੀਤੇ ਗਏ ਸਮਾਨ ਵਿੱਚ ਐਕਸੀਡੈਂਟ ਕੇਸ ਦੇ 80 ਮੁਕੱਦਮਿਆਂ, ਚੋਰੀ ਦੇ 15, ਲੜਾਈ ਝਗੜੇ ਦੇ 7, ਦਾਜ ਦਹੇਜ ਦੇ 2, ਆਵਾਜਾਈ ਵਿੱਚ ਵਿਘਨ ਪਾਉਣ ਦੇ 2, ਬਲਾਤਕਾਰ ਦੇ 1, ਧੋਖਾਧੜੀ ਦਾ 1 ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ 1 ਕੇਸਾਂ ਨਾਲ ਸਬੰਧਤ ਵਾਹਨ ਅਤੇ ਹੋਰ ਸਮਾਨ ਜਿਵੇਂ ਕਿ 4 ਟਰੱਕ, 1 ਟਰੈਕਟਰ, 20 ਕਾਰ/ਸੂਮੋਂ, ਥ੍ਰੀ ਵਹੀਲਰ 1, ਮੋਟਰ ਸਾਈਕਲ 23, ਸਕੂਟਰ 25, ਸਕੂਟਰੀਆਂ 7, ਸਾਈਕਲ 22, ਕੈਸ 50 ਹਜਾਰ ਰੁਪਏ ਸਮੇਤ 76 ਹੋਰ ਵੱਖ-ਵੱਖ ਫੁਟਕਲ ਆਈਟਮਾਂ ਸਬੰਧਤ ਮਾਲਕਾਂ ਨੂੰ ਸੌਂਪੀਆਂ ਗਈਆਂ ਹਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅੱਜ ਜੋ ਸਮਾਨ ਸਬੰਧਤ ਮਾਲਕਾਂ ਨੂੰ ਸੌਂਪਿਆ ਗਿਆ ਹੈ ਇਹ ਮਾਣਯੋਗ ਅਦਾਲਤਾਂ ਵਿੱਚ ਜਿਹੜੇ ਕੇਸਾਂ ਦੇ ਫੈਸਲੇ ਹੋ ਚੁੱਕੇ ਹਨ, ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਨ ਵਾਪਸ ਕਰਨ ਨਾਲ ਜਿਥੇ ਜ਼ਿਲ੍ਹੇ ਦੇ ਮਾਲਖਾਨੇ ਖਾਲੀ ਹੋਣਗੇ ਉਥੇ ਹੀ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਵੀ ਵਧੇਗਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਵਿਭਾਗ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਜਿਵੇਂ-ਜਿਵੇਂ ਮਾਣਯੋਗ ਅਦਾਲਤਾਂ ਵੱਲੋਂ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਉਸੇ ਤਰ੍ਹਾਂ ਮਾਲ ਮੁਕੱਦਮਿਆਂ ਵਿੱਚ ਸ਼ਾਮਲ ਸਮਾਨ ਅਸਲ ਮਾਲਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਇਸ ਮੌਕੇ ਐਸ.ਪੀ. (ਐਚ) ਸ੍ਰੀ ਸ਼ਰਨਜੀਤ ਸਿੰਘ, ਐਸ.ਪੀ. (ਡੀ) ਸ. ਰਾਜਵਿੰਦਰ ਸਿੰਘ ਸੋਹਲ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ੍ਰੀ ਹਰਪਾਲ ਸਿੰਘ, ਡੀ.ਐਸ.ਪੀ. ਬਸੀ ਪਠਾਣਾਂ ਸ. ਸੁਖਜਿੰਦਰ ਸਿੰਘ ਵਿਰਕ, ਡੀ.ਐਸ.ਪੀ. ਅਮਲੋਹ ਸ੍ਰੀ ਪ੍ਰਸ਼ੋਤਮ ਬੱਲ, ਡੀ.ਐਸ.ਪੀ. ਖਮਾਣੋਂ ਸ੍ਰੀ ਗੁਰਪ੍ਰੀਤ ਸਿੰਘ, ਇੰਸਪੈਕਟਰ ਸਵਰਨਜੀਤ ਸਿੰਘ ਤੋਂ ਇਲਾਵਾ ਪੁਲਿਸ ਅਧਿਕਾਰੀ, ਕਰਮਚਾਰੀ ਤੇ ਸਮਾਨ ਦੇ ਅਸਲ ਮਾਲਕ ਵੀ ਮੌਜੁਦ ਸਨ।

Leave a Reply

Your email address will not be published. Required fields are marked *