ਕੋਮ਼ਾਤ੍ਰੀਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਸਿਵਲ ਪ੍ਰਮਾਣੂ ਸਹਿਯੋਗ ਬਾਰੇ ਕਰਾਰ ਸਹੀਬੰਦ ਕਰਨਗੇ ਭਾਰਤ ਤੇ ਰੂਸ

ਮਾਸਕੋ 3 ਦਸੰਬਰ (ਮਧੂਸਾਰ ਬਿਊਰੋ) ਰੂਸੀ ਕੈਬਨਿਟ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ 4-5 ਦਸੰਬਰ ਨੂੰ ਭਾਰਤ ਫੇਰੀ ਦੌਰਾਨ ਸਿਵਲ ਪਰਮਾਣੂ ਊਰਜਾ ਵਿੱਚ ਭਾਰਤ ਨਾਲ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਇੱਕ ਸਮਝੌਤਾ (ਐਮਓਯੂ) ਸਹੀਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੀ ਰੋਸਾਟੋਮ ਪਰਮਾਣੂ ਕਾਰਪੋਰੇਸ਼ਨ ( ), ਜੋ ਤਾਮਿਲਨਾਡੂ ਦੇ ਕੁਡਨਕੁਲਮ ਪਰਮਾਣੂ ਬਿਜਲੀ ਪਲਾਂਟ ਵਿੱਚ ਕਈ ਰਿਐਕਟਰ ਬਣਾ ਰਹੀ ਹੈ, ਨੂੰ ਰੂਸੀ ਸਰਕਾਰ ਵੱਲੋਂ ਸਬੰਧਤ ਭਾਰਤੀ ਅਧਿਕਾਰੀਆਂ ਨਾਲ ਸਮਝੌਤੇ ’ਤੇ ਦਸਤਖਤ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਮੰਗਲਵਾਰ ਨੂੰ ਭਾਰਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੋਸਾਟੋਮ ਦੇ ਸੀਈਓ ਅਲੈਕਸੀ ਲਿਗਾਚੇਵ ਨਵੀਂ ਦਿੱਲੀ ਵਿੱਚ ਹੋਣ ਵਾਲੀ ਸਿਖਰ ਵਾਰਤਾ ਵਿੱਚ ਪੇਸ਼ ਕੀਤੇ ਜਾਣ ਵਾਲੀਆਂ ਤਜਵੀਜ਼ਾਂ ਦਾ ਇੱਕ ਪੂਰਾ ਪੋਰਟਫੋਲੀਓ ਲੈ ਕੇ ਜਾਣਗੇ, ਜਿਸ ਵਿੱਚ ਛੋਟੇ ਮਾਡਿਊਲਰ ਰਿਐਕਟਰ ਬਣਾਉਣ ਵਿੱਚ ਸਹਿਯੋਗ ਸ਼ਾਮਲ ਹੈ। ਪਿਛਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਰੋਸਾਟੋਮ ਨੇ ਭਾਰਤ ਵਿੱਚ ਐਡਵਾਂਸਡ ਰੂਸੀ-ਡਿਜ਼ਾਈਨ ਵਾਲੇ ਰਿਐਕਟਰਾਂ ਨੂੰ ਬਣਾਉਣ ਲਈ ਆਪਣੀ ਤਿਆਰੀ ਜ਼ਾਹਰ ਕੀਤੀ ਹ

Leave a Reply

Your email address will not be published. Required fields are marked *