ਪੰਜਾਬਪਟਿਆਲਾ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਨੇੜੇ ਵੀ ਖੰਡਾ ਚੌਂਕ ਦੀ ਤਰਜ਼ ’ਤੇ ਟਰੈਫਿਕ ਪੋਸਟ ਸਥਾਪਿਤ ਕੀਤੀ ਜਾਵੇ : ਪ੍ਰੋ. ਬਡੂੰਗਰ

ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਂਦੀ ਸੰਗਤ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ

ਪਟਿਆਲਾ 5 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੋਂ ਮੰਗ ਕੀਤੀ ਹੈ ਕਿ ਜਿਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਨੇੜੇ ਖੰਡਾ ਚੌਂਕ ਬਣਾਇਆ ਹੈ, ਉਸੇ ਤਰਜ਼ ’ਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਨੇੜੇ ਵੀ ਇਕ ਖੰਡਾ ਚੌਂਕ ਜਾਂ ਟਰੈਫਿਕ ਪੋਸਟ ਸਥਾਪਿਤ ਕਰਵਾ ਦਿੱਤੀ ਜਾਵੇ ਤਾਂ ਕਿ ਵਾਪਰਦੇ ਹਾਦਸਿਆਂ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ।

ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਨੇੜਿਓ ਦੋ ਅਜਿਹੀਆਂ ਸੜਕਾਂ ਲੰਘਦੀਆਂ ਹਨ, ਜਿਸ ਕਾਰਨ ਅਕਸਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਂਦੀਆਂ ਸੰਗਤਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਅਚਾਨਕ ਹਾਦਸੇ ਵਾਪਰ ਜਾਂਦੇ ਹਨ ਅਤੇ ਹਾਦਸਿਆਂ ਕਾਰਨ ਕੀਮਤੀ ਜਾਨਾਂ ਵੀ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਖੰਡਾ ਚੌਂਕ ਤੋਂ ਥਾਪਰ ਕਾਲਜ ਪਾਸੀ ਰੋਡ ਨੂੰ ਜਾਈਏ ਤਾਂ ਅਕਸਰ ਲੋਕ ਟਰੈਫਿਕ ਕਾਰਨ ਉਲਝ ਪੈਂਦੇ ਹਨ ਕਿਉਂਕਿ ਪਾਸੀ ਰੋਡ ਅਤੇ ਮੰਨੀ ਸਕੱਤਰਤੇ ਵਾਲੇ ਪਾਸੇ ਕੋਈ ਚੌਂਕ ਅਜਿਹਾ ਨਹੀਂ ਜਿਸ ਕਾਰਨ ਟਰੈਫਿਕ ਸਹੀ ਰਸਤਾ ਅਖਤਿਆਰ ਕਰ ਸਕੇ, ਪ੍ਰੰਤੂ ਜਿਸ ਨੇ ਮਿੰਨੀ ਸਕੱਤਰੇਤ ਜਾਂ ਪਾਸੀ ਰੋਡ ਤੋਂ ਹੋ ਕੇ ਥਾਪਰ ਕਾਲਜ ਨੂੰ ਜਾਣ ਹੈ ਤਾਂ ਸਾਹਮਣੇ ਤੋਂ ਆਉਂਦੀ ਸਰਹੰਦ ਰੋਡ ਵਾਲੇ ਪਾਸੀ ਦੀ ਟਰੈਫਿਕ ਕਾਰਨ ਵੀ ਸੰਗਤਾਂ ਅਤੇ ਸ਼ਹਿਰ ਦੇ ਲੋਕਾਂ ਨੂੰ ਕਾਫੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੱਕ ਉਨ੍ਹਾਂ ਨੇ ਲਿਖਤੀ ਮੰਗ ਭੇਜੀ ਸੀ ਕਿ ਸ਼ਹਿਰ ਵਿਚ ਟਰੈਫਿਕ ਕਾਰਨ ਜਿਥੇ ਲੋਕ ਉਲਝੇ ਪਏ ਹਨ ਉਥੇ ਹੀ ਸਰਹਿੰਦ ਰੋਡ, ਮਿੰਨੀ ਸਕੱਤਰੇਤ ਅਤੇ ਪਾਸੀ ਰੋਡ ’ਤੇ ਰਹਿਣ ਵਾਲੀ ਟਰੈਫਿਕ ਅਕਸਰ ਹਾਦਸੇ ਵਾਪਰਦੇ ਹਨ, ਅਜਿਹੇ ਹਾਦਸਿਆਂ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਨੇੜਿਓਂ ਲੰਘਦੀ ਪਾਸੀ ਰੋਡ ਦੇ ਵਿਚਕਾਰ ਅਜਿਹਾ ਚੌਂਕ ਸਥਾਪਤ ਹੋ ਜਾਵੇ ਤਾਂ ਲੋਕਾਂ ਨੂੰ ਟਰੈਫਿਕ ਤੋਂ ਕਾਫੀ ਰਾਹਤ ਮਿਲ ਸਕਦੀ ਹੈ ਅਤੇ ਹਦਾਸਿਆਂ ਤੋਂ ਵੀ ਬਚਾਅ ਹੋ ਸਕਦਾ ਹੈ।

Leave a Reply

Your email address will not be published. Required fields are marked *