ਪਟਿਆਲਾ

ਦਲਿਤ ਨੇਤਾ ਜਿਗਨੇਸ਼ ਮੇਵਾਨੀ ਦੀ ਗ੍ਰਿਫਤਾਰੀ ਦੀ ਸਖਤ ਨਿੰਦਾ

ਪਟਿਆਲਾ 19 ਸਤੰਬਰ (ਮਧੂਸਾਰ ਬਿਊਰੋ)
ਡਾ. ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਗੁਜਰਾਤ ਵਿੱਚ ਊਨਾ ਵਿਖੇ ਦਲਿਤਾਂ ਉਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਉੱਠੇ ਸੰਘਰਸ਼ ਵਿੱਚੋਂ ਉਭਰੇ ਨੌਜਵਾਨ ਦਲਿਤ ਨੇਤਾ ਜਿਗਨੇਸ਼ ਮੇਵਾਨੀ ਦੀ ਗੁਜਰਾਤ ਪੁਲਿਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੀ ਸਖਤ ਨਿੰਦਾ ਕੀਤੀ ਹੈ।

ਡਾ. ਗਾਂਧੀ ਨੇ ਕਿਹਾ ਕਿ ਪਿੱਛਲੇ 70 ਸਾਲਾਂ ਤੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਦਲਿਤਾਂ ਉੱਤੇ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਤੇ ਸਰਕਾਰ, ਇਨ੍ਹਾਂ ਅਤਿਆਚਾਰਾਂ ਨੂੰ ਰੋਕਣ ਲਈ ਅਨੇਕਾਂ ਸਖਤ ਕਾਨੂੰਨ ਦੇ ਬਾਵਜੂਦ ਇਸ ਮਾਮਲੇ ਵਿੱਚ ਦਲਿਤਾਂ ਨੂੰ ਇਨਸਾਫ ਦਿਵਾਉਣ ਵਿੱਚ ਨਾਕਾਮ ਸਾਬਤ ਹੋਈ।ਅੱਜ ਜਦੋਂ ਦਲਿਤਾਂ ਵਿੱਚ ਆਪਣੇ ਲਈ ਇਨਸਾਫ ਹਾਸਲ ਕਰਨ ਲਈ ਚੇਤਨਾ ਜਾਗ ਰਹੀ ਹੈ, ਤਾਂ ਸਰਕਾਰ ਉਨ੍ਹਾਂ ਦੇ ਸੰਘਰਸ਼ ਨੂੰ ਖਤਮ ਕਰਨ ਦੇ ਯਤਨ ਕਰ ਰਹੀ ਹੈ।
ਡਾ. ਗਾਂਧੀ ਨੇ ਤੁਰੰਤ ਪ੍ਰਭਾਵ ਤੋਂ, ਦਲਿਤ ਨੇਤਾ ਸ੍ਰੀ ਜਿਗਨੇਸ਼ ਮੇਵਾਨੀ ਦੀ ਰਿਹਾਈ ਦੀ ਮੰਗ ਕੀਤੀ ਅਤੇ ਦਲਿਤ ਭਾਰੀਚਾਰੇ ਨੂੰ ਬਾਬਾ ਭੀਮ ਰਾਓ ਅੰਬੇਦਕਰ ਵੱਲੋਂ ਦਿੱਤੀ ਸਿੱਖਿਆ, ”ਪੜ੍ਹੋ, ਜੁੜੋ ਤੇ ਸੰਘਰਸ਼ ਕਰੋ” ਤੇ ਅਮਲ ਕਰਦਿਆਂ ਦੇਸ਼ ਭਰ ਵਿੱਚ ਦਲਿਤ ਚੇਤਨਾ ਦਾ ਪਸਾਰਾ ਕਰਨ ਅਤੇ ਜੱਦੋ-ਜਹਿਦ ਕਰਨ ਦਾ ਹੌਕਾ ਦਿੱਤਾ।

Leave a Reply

Your email address will not be published. Required fields are marked *