ਹਰਿਆਣਾਚੰਡੀਗੜ੍ਹਪੰਜਾਬ

ਓਲੰਪਿਕ 2036 ਵਿੱਚ ਹਰਿਆਣਾ ਦੇ ਖਿਡਾਰੀ ਸੱਭ ਤੋਂ ਵੱਧ ਮੈਡਲ ਜਿੱਤਣ ਦਾ ਟੀਚਾ ਲੈ ਕੇ ਮੈਦਾਨ ਵਿੱਚ ਉਤਰਣਗੇ

ਵਿਸ਼ਵ ਵਿੱਚ ਧਾਕੜ ਕਿਸਾਨ, ਧਾਕੜ ਪਹਿਲਵਾਨ ਦੀ ਧਰਤੀ ਵਜੋ ਹੈ ਹਰਿਆਣਾ ਦੀ ਪਹਿਚਾਣ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਂਸਦ ਖੇਡ ਮਹੋਤਸਵ 2025 ਦੇ ਸਮਾਪਨ ਸਮਾਰੋਹ ਵਿੱਚ ਜੇਤੂ ਖਿਡਾਰੀਆਂ ਨੂੰ ਨਗਦ ਰਕਮ ਤੇ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ

ਪੰਚਕੂਲਾ 23 ਦਸੰਬਰ (ਮਧੂਸਾਰ ਬਿਊਰੋ) ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਓਲੰਪਿਕ 2036 ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਇਸ ਅਗਾਮੀ ਓਲੰਪਿਕ 2036 ਵਿੱਚ ਹਰਿਆਣਾ ਦੇ ਖਿਡਾਰੀ ਸੱਭ ਤੋਂ ਵੱਧ ਮੈਡਲ ਜਿੱਤਣ ਦਾ ਟੀਚਾ ਲੈ ਕੇ ਮੈਦਾਨ ਵਿੱਚ ਉਤਰਣਗੇ ਅਤੇ ਇਸ ਸੂਬੇ ਦੇ ਖਿਡਾਰੀ ਧਾਕੜ ਕਿਸਾਨ, ਧਾਕੜ ਪਹਿਲਵਾਨ ਦੀ ਧਰਤੀ ਵਜੋ ਵਿਸ਼ਵ ਵਿੱਚ ਬਣੀ ਪਹਿਚਾਣ ਨੂੰ ਹੋਰ ਅੱਗੇ ਲੈ ਕੇ ਜਾਣਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਧਰਮਖੇਤਰ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਸਥਿਤ ਦਰੋਣਾਚਾਰਿਆ ਸਟੇਡੀਅਮ ਵਿੱਚ ਸਾਂਸਦ ਖੇਡ ਮਹੋਤਸਵ 2025 ਦੇ ਸਮਾਪਨ ਮੌਕੇ ’ਤੇ ਬੋਲ ਰਹੇ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਂਸਦ ਨਵੀਨ ਜਿੰਦਲ ਤੇ ਸਾਬਕਾ ਰਾਜਮੰਤਰੀ ਸੁਭਾਸ਼ ਸੁਧਾ ਨੇ ਸਾਂਸਦ ਖੇਡ ਮਹੋਤਸਵ 2025 ਦੇ ਜੇਤੂਆਂ ਨੂੰ ਨਗਦ ਰਕਮ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਸ਼ੂਟਰ ਗੁਰਜੀਤ ਸਿੰਘ ਅਤੇ ਪੈਰਾ ਏਥਲੈਟਿਕ ਦੇ ਖਿਡਾਰੀ ਦਿਲਬਾਗ ਸਿੰਘ ਹਿਸਾਰ ਨੂੰ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਸਫਲ ਆਯੋਜਨ ’ਤੇ ਸਾਂਸਦ ਨਵੀਨ ਜਿੰਦਲ ਅਤੇ ਇੰਨ੍ਹਾ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਾਂਸਦ ਖੇਡ ਮਹੋਤਸਵ 2025 ਵਿੱਚ ਸੱਭ ਤੋਂ ਵੱਧ ਇੱਕ ਲੱਖ 10 ਹਜਾਰ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਜੋਹਰ ਦਿਖਾਇਆ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਸਾਲਭਰ ਵੱਖ-ਵੱਖ ਖੇਡ ਮੁਕਾਬਲੇ ਆਯੋਜਿਤ ਕਰਨ ਲਈ ਖੇਡ ਕੈਲੇਂਡਰ ਵੀ ਤਿਆਰ ਕੀਤਾ ਜਾਂਦਾ ਹੈ। ਇਸ ਦੇ ਅਨੁਸਾਰ ਖੇਡ ਮਹਾਕੁੰਭ, ਰਾਜਪੱਧਰੀ ਅਖਾੜਾ ਦੰਗਲ, ਮੁੱਕੇਬਾਜੀ, ਵਾਲੀਬਾਲ, ਏਥਲੈਟਿਕਸ, ਬੈਡਮਿੰਟਨ, ਤੈਰਾਕੀ, ਬਾਸਕੇਟਬਾਲ, ਹੈਂਡ ਬਾਲ ਆਦਿ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਹਰਿਆਣਾ ਵਿੱਚ 11 ਸਾਲ ਪਹਿਲਾਂ ਖੇਡਾਂ ਲਈ ਇੱਕ ਵਿਜਨ ਵਿਕਸਿਤ ਕੀਤਾ ਸੀ। ਇਹ ਵਿਜਨ ਸੀ ਹਰ ਬੱਚੇ ਨੂੰ ਖੇਡ ਨਾਲ ਜੋੜਨ ਦਾ, ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਨਾਉਣ ਦਾ ਅਤੇ ਹਰ ਉਸ ਨੌਜੁਆਨ ਨੂੰ ਮੌਕਾ ਦੇਣ ਦਾ, ਜਿਸ ਵਿੱਚ ਖੇਡ ਪ੍ਰਤੀ ਤਬਲ ਹੈ। ਇਸ ਜਿਨ ਦਾ ਟੀਚਾ ਹੈ ਕਿ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ, ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਣਾਇਆ ਜਾਵੇ।

Leave a Reply

Your email address will not be published. Required fields are marked *